Punjabi Singer Sunanda Sharma : ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਦੇ ਲਾਈਵ ਸ਼ੋਅ ਦੌਰਾਨ ਦਰਸ਼ਕਾਂ ਵਿੱਚੋਂ ਇੱਕ ਨੌਜਵਾਨ ਨੇ ਉਸ ਵੱਲ ਇਸ਼ਾਰੇ ਕੀਤੇ। ਸੁਨੰਦਾ ਪਹਿਲਾਂ ਤਾਂ ਗਾਣਾ ਗਾਉਂਦੀ ਰਹੀ ਪਰ ਜਦੋਂ ਨੌਜਵਾਨ ਆਪਣੀਆਂ ਹਰਕਤਾਂ ਤੋਂ ਨਹੀਂ ਰੁਕਿਆ ਤਾਂ ਉਸਨੇ ਵਿਚਕਾਰ ਹੀ ਗਾਣਾ ਰੋਕ ਦਿੱਤਾ।
ਗੁੱਸੇ ਵਿੱਚ ਸੁਨੰਦਾ ਸ਼ਰਮਾ ਨੇ ਉਸਨੂੰ ਚੇਤਾਵਨੀ ਦਿੰਦੇ ਹੋਏ ਕਿਹਾ, ਅਜੇ “ਸ਼ੋਅ ਵਧੀਆ ਚੱਲ ਰਿਹਾ ਹੈ, ਇਸ ਲਈ ਹੁਣ ਛੱਡ ਰਹੀ ਹਾਂ, ਮੈਂ ਇਸਨੂੰ ਖਰਾਬ ਨਹੀਂ ਕਰਨਾ ਚਾਹੁੰਦੀ। ਨਹੀਂ ਤਾਂ…” ਇਹ ਕਹਿਣ ਤੋਂ ਬਾਅਦ ਉਸਨੇ ਫਿਰ ਦੁਬਾਰਾ ਗਾਉਣਾ ਸ਼ੁਰੂ ਕਰ ਦਿੱਤਾ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਇਨ੍ਹਾਂ ਦੇਸ਼ਾਂ ‘ਚ ਦੇਰ ਨਾਲ ਡੁੱਬਦਾ ਹੈ ਸੂਰਜ
ਇਹ ਪ੍ਰੋਗਰਾਮ 13 ਮਾਰਚ ਨੂੰ ਝਾਰਖੰਡ ਦੇ ਐਮਿਟੀ ਯੂਨੀਵਰਸਿਟੀ ਵਿੱਚ ਆਯੋਜਿਤ ਕੀਤਾ ਗਿਆ ਸੀ, ਜਿੱਥੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਉਸਦੇ ਗੀਤਾਂ ‘ਤੇ ਨੱਚ ਰਹੇ ਸਨ। ਜਦੋਂ ਸੁਨੰਦਾ ਸ਼ਰਮਾ ਸਟੇਜ ‘ਤੇ ਪਰਫਾਰਮ ਕਰ ਰਹੀ ਸੀ ਤਾਂ ਇੱਕ ਫ਼ੈਨਜ ਨੇ ਉਸਨੂੰ ਆਪਣਾ ਫ਼ੋਨ ਫੜਾ ਦਿੱਤਾ। ਸੁਨੰਦਾ ਸ਼ਰਮਾ ਉਸ ਦੇ ਫ਼ੋਨ ‘ਤੇ ਕੁਝ ਦੇਖ ਰਹੀ ਸੀ ਤਾਂ ਸਾਰਿਆਂ ਦਾ ਧਿਆਨ ਉਸ ‘ਤੇ ਕੇਂਦਰਿਤ ਸੀ।
ਦਰਸ਼ਕਾਂ ਵਿੱਚੋਂ ਇੱਕ ਨੌਜਵਾਨ ਨੇ ਸੁਨੰਦਾ ਸ਼ਰਮਾ ਵੱਲ ਇਸ਼ਾਰਾ ਕੀਤਾ। ਸੁਨੰਦਾ ਦੀ ਨਜ਼ਰ ਉਸ ਨੌਜਵਾਨ ‘ਤੇ ਪਈ ਅਤੇ ਉਹ ਅਚਾਨਕ ਗੁੱਸੇ ਵਿੱਚ ਆ ਗਈ। ਉਸਨੇ ਤੁਰੰਤ ਆਪਣੇ ਫੈਨਸ ਨੂੰ ਫ਼ੋਨ ਵਾਪਸ ਕਰ ਦਿੱਤਾ ਅਤੇ ਫਿਰ ਸਟੇਜ ਦੇ ਬਿਲਕੁਲ ਸਾਹਮਣੇ ਆ ਕੇ ਸਿੱਧੇ ਉਸ ਨੌਜਵਾਨ ਵੱਲ ਦੇਖਿਆ ਅਤੇ ਉਸਨੂੰ ਚੇਤਾਵਨੀ ਦਿੱਤੀ।
ਹੋਰ ਪੜ੍ਹੋ