ਅੰਮ੍ਰਿਤਸਰ, 3 ਦਸੰਬਰ
Sukhbir Badal: ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਧਾਰਮਿਕ ਸਜ਼ਾ ਲਾਏ ਜਾਣ ਤੋਂ ਬਾਅਦ ਮੰਗਲਵਾਰ ਨੂੰ ਪਹਿਲੇ ਦਿਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਮੁੱਖ ਦੁਆਰ ’ਤੇ ਡਿਉਟੀ ਦੌਰਾਨ ਲੱਤ ਟੁੱਟਣ ਕਾਰਨ ਵ੍ਹੀਲਚੇਅਰ ’ਤੇ ਬੈਠੇ ਹੋਏ ਸਨ ਅਤੇ ਗਲ ਵਿਚ ਤਖ਼ਤੀ ਪਾਈ ਹੋਈ ਦਿਖਾਈ ਦਿੱਤੀ।
#WATCH | पंजाब: शिरोमणि अकाली दल के अध्यक्ष सुखबीर सिंह बादल अकाल तख्त साहिब द्वारा कल उन्हें सुनाई गई धार्मिक सजा के बाद गले में पट्टिका लटकाए अमृतसर के स्वर्ण मंदिर पहुंचे।
सजा में स्वर्ण मंदिर में ‘सेवादार’ के रूप में काम करने और बर्तन तथा जूते साफ करने का निर्देश शामिल है।… pic.twitter.com/BXLEagNFnm
— ANI_HindiNews (@AHindinews) December 3, 2024
2007 ਤੋਂ 2017 ਤੱਕ ਪੰਜਾਬ ਦੇ ਉਪ ਮੁੱਖ ਮੰਤਰੀ ਰਹੇ ਬਾਦਲ ਹੁਣ ਹਰਿਮੰਦਰ ਸਾਹਿਬ ਵਿਖੇ ‘ਸੇਵਾਦਾਰ’ ਦਾ ਕੰਮ – ਭਾਂਡੇ ਧੋਣ, ਜੁੱਤੀਆਂ ਅਤੇ ਬਾਥਰੂਮਾਂ ਦੀ ਸਫ਼ਾਈ ਨੂੰ ਸੰਭਾਲਣਗੇ। ਜ਼ਿਕਰਯੋਗ ਹੈ ਕਿ ਅਕਾਲ ਤਖ਼ਤ ਨੇ 2007 ਤੋਂ 2017 ਤੱਕ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਇਸ ਦੀ ਸਰਕਾਰ ਵੱਲੋਂ ਕੀਤੀਆਂ ਗਈਆਂ “ਗਲਤੀਆਂ” ਅਤੇ “ਕੁਝ ਫੈਸਲਿਆਂ” ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ ਹਨ।
#WATCH | पंजाब: पूर्व सांसद सुखदेव सिंह ढींडसा अकाल तख्त साहिब द्वारा कल सुनाई गई धार्मिक सजा के बाद गले में पट्टिका और हाथ में भाला लेकर अमृतसर के स्वर्ण मंदिर पहुंचे।
सजा में स्वर्ण मंदिर में ‘सेवादार’ के रूप में काम करने और बर्तन और जूते साफ करने का निर्देश शामिल है।
अकाल… pic.twitter.com/XwFbKvU1Cw
— ANI_HindiNews (@AHindinews) December 3, 2024
ਹੁਕਮ ਪੜ੍ਹਦਿਆਂ ਗਿਆਨੀ ਰਘਬੀਰ ਸਿੰਘ ਨੇ ਕਿਹਾ ਸੀ ਕਿ ਸੁਖਬੀਰ ਬਾਦਲ ਸਮੇਤ ਕੈਬਨਿਟ ਮੰਤਰੀਆਂ ਨੂੰ 15 ਦਿਨਾਂ ਦੇ ਅੰਦਰ ਲਿਖਤੀ ਸਪੱਸ਼ਟੀਕਰਨ ਦੇਣ ਦੀ ਲੋੜ ਹੈ। ਇਸ ਮੌਕੇ ਸਾਬਕਾ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੀ ਆਪਣੀ ਡਿਉਟੀ ਨਿਭਾ ਰਹੇ ਸਨ, ਉਨ੍ਹਾਂ ਕਿਹਾ, ‘‘ਸੇਵਾ ਮੇਰੇ ਲਈ ਹੁਕਮ ਹੈ, ਇਹ ਅਕਾਲ ਤਖ਼ਤ ਸਾਹਿਬ ਦਾ ਹੁਕਮ ਹੈ, ਮੈਂ ਦਰਵਾਜ਼ੇ ਕੋਲ ਬੈਠਾਂਗਾ, ਸੇਵਾ ਵੀ ਕਰਾਂਗਾ।’’ ਏਐੱਨਆਈ