Stampede-like situation at New Delhi Railway station: ਨਵੀਂ ਦਿੱਲੀ ਰੇਲਵੇ ਸਟੇਸ਼ਨ ’ਚ ਭੀੜ ਬੇਕਾਬੂ; 10 ਜ਼ਖ਼ਮੀ

Must read


ਨਵੀਂ ਦਿੱਲੀ, 15 ਫਰਵਰੀ

ਇੱਥੋਂ ਦੇ ਰੇਲਵੇ ਸਟੇਸ਼ਨ ’ਤੇ ਕੁਝ ਸਮੇਂ ਪਹਿਲਾਂ ਭਗਦੜ ਮਚਣ ਵਰਗੇ ਹਾਲਾਤ ਪੈਦਾ ਹੋ ਗਏ ਜਿਸ ਕਾਰਨ ਦਸ ਜਣਿਆਂ ਦੇ ਜ਼ਖਮੀ ਹੋਣ ਦੀ ਖਬਰ ਹੈ ਪਰ ਇਸ ਦੀ ਅਧਿਕਾਰੀਆਂ ਨੇ ਪੁਸ਼ਟੀ ਨਹੀਂ ਕੀਤੀ। ਦਿੱਲੀ ਫਾਇਰ ਵਿਭਾਗ ਨੇ ਕਿਹਾ ਕਿ ਉਨ੍ਹਾਂ ਨੂੰ ਦਿੱਲੀ ਦੇ ਰੇਲਵੇ ਸਟੇਸ਼ਨ ’ਤੇ ਬਹੁਤ ਜ਼ਿਆਦਾ ਭੀੜ ਇਕੱਠੀ ਹੋਣ ਤੇ ਹਾਲਾਤ ਬੇਕਾਬੂ ਹੋਣ ਬਾਰੇ ਫੋਨ ਆਏ ਜਿਸ ਤੋਂ ਬਾਅਦ ਚਾਰ ਫਾਇਰ ਟੈਂਡਰ ਰੇਲਵੇ ਸਟੇਸ਼ਨ ਵੱਲ ਭੇਜ ਦਿੱਤੇ ਗਏ ਹਨ, ਇਹ ਜਾਣਕਾਰੀ ਮਿਲੀ ਹੈ ਕਿ ਪੁਲੀਸ ਟੀਮਾਂ ਵੀ ਰੇਲਵੇ ਸਟੇਸ਼ਨ ’ਤੇ ਪੁੱਜ ਗਈਆਂ ਹਨ।

ਇਹ ਜਾਣਕਾਰੀ ਮਿਲੀ ਹੈ ਕਿ ਪਲੇਟਫਾਰਮ ਨੰਬਰ 13 ਤੇ 14 ਵੱਲ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਕਾਫੀ ਵਧ ਗਈ ਜਿਸ ਕਾਰਨ ਭੀੜ ਬੇਕਾਬੂ ਹੋਈ। ਇਹ ਘਟਨਾ ਸਾਢੇ ਨੌਂ ਵਜੇ ਤੋਂ ਦਸ ਵਜੇ ਰਾਤ ਦਰਮਿਆਨ ਵਾਪਰਨ ਦੀਆਂ ਰਿਪੋਰਟਾਂ ਹਨ। ਮੁੱਢਲੀਆਂ ਰਿਪੋਰਟਾਂ ਵਿਚ ਪਤਾ ਲੱਗਿਆ ਹੈ ਕਿ ਪ੍ਰਯਾਗਰਾਜ ਜਾਣ ਵਾਲੀਆਂ ਦੋ ਰੇਲ ਗੱਡੀਆਂ ਲੇਟ ਹੋ ਗਈਆਂ ਜਿਸ ਕਾਰਨ ਲੋਕਾਂ ਦੀ ਭੀੜ ਵਧਦੀ ਗਈ ਤੇ ਕਈ ਲੋਕਾਂ ਨੂੰ ਸਾਹ ਘੁਟਣ ਦੀ ਸਮੱਸਿਆ ਆਈ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।



News Source link
#Stampedelike #situation #Delhi #Railway #station #ਨਵ #ਦਲ #ਰਲਵ #ਸਟਸ਼ਨ #ਚ #ਭੜ #ਬਕਬ #ਜਖਮ

- Advertisement -

More articles

- Advertisement -

Latest article