Sports News: ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਟੈਸਟ ਸੀਰੀਜ਼ ਤੋਂ ਪਹਿਲਾਂ ਧਾਕੜ ਖਿਡਾਰੀ ਹੋਇਆ ਬੈਨ, ਜਾਣੋ ਕਦੋਂ ਤੱਕ ਨਹੀਂ ਖੇਡ ਸਕਣਗੇ ਮੈਚ? 

0
31


Sports News: ਕ੍ਰਿਕਟ ਜਗਤ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਖਿਡਾਰੀਆਂ ਵਿਚਾਲੇ ਹਲਚਲ ਮਚਾ ਦਿੱਤੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਟੈਸਟ ਸੀਰੀਜ਼ ਤੋਂ ਪਹਿਲਾਂ ਕ੍ਰਿਕਟ ਟੀਮ ਨੂੰ ਵੱਡਾ ਝਟਕਾ ਲੱਗਿਆ ਹੈ। ਦਰਅਸਲ, ਪਾਕਿਸਤਾਨ ’ਚ ਜਨਮੇ ਯੂ. ਏ. ਈ. ਦੇ ਬੱਲੇਬਾਜ਼ ਆਸਿਫ ਖਾਨ ’ਤੇ ਪਿਛਲੇ ਸਾਲ ਪ੍ਰਤੀਯੋਗਿਤਾ ਤੋਂ ਬਾਹਰ ਕੀਤੇ ਗਏ ਡੋਪ ਪ੍ਰੀਖਣ ’ਚ ਬੈਨ ਐਨਾਬੋਲਿਕ ਸਟੇਰੌਇਡ ਲਈ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ 15 ਮਹੀਨਿਆਂ ਦਾ ਬੈਨ ਲਾਇਆ ਗਿਆ ਹੈ। ਆਸਿਫ ਦੇ 8 ਸਤੰਬਰ 2025 ਨੂੰ ਕੀਤੇ ਗਏ ਪ੍ਰੀਖਣ ’ਚ ਮੈਸਟੇਰੋਲੋਨ ਦੇ ਮੈਟਾਬੋਲਾਇਟ ਦੀ ਪੁਸ਼ਟੀ ਹੋਈ ਸੀ। ਮੈਸਟੇਰੋਲੋਨ ਦਾ ਇਸਤੇਮਾਲ ਟੈਸਟੋਸਟੇਰੋਨ ਦਾ ਪੱਧਰ ਵਧਾਉਣ ਲਈ ਕੀਤਾ ਜਾਂਦਾ ਹੈ।

ਕ੍ਰਿਕਟ ਦੀ ਕੌਮਾਂਤਰੀ ਸੰਸਥਾ ਆਈ. ਸੀ. ਸੀ. ਨੇ ਇਕ ਬਿਆਨ ’ਚ ਕਿਹਾ, ‘‘36 ਸਾਲਾ ਆਸਿਫ ਨੇ ਆਈ. ਸੀ. ਸੀ. ਦੀ ਡੋਪਿੰਗ ਵਿਰੋਧੀ ਸੰਹਿਤਾ ਦੇ ਨਿਯਮ 2.1 ਦੇ ਉਲੰਘਣ ਦੀ ਗੱਲ ਸਵੀਕਾਰ ਕਰ ਲਈ ਹੈ। ਵਿਸ਼ਵ ਡੋਪਿੰਗ ਵਿਰੋਧੀ ਏਜੰਸੀ (ਵਾਡਾ) ਅਤੇ ਆਈ. ਸੀ. ਸੀ. ਨਾਲ ਮਾਮਲੇ ਦੇ ਹੱਲ ਸਬੰਧੀ ਸਮਝੌਤੇ ਤਹਿਤ ਸਜ਼ਾ ਪ੍ਰਵਾਨ ਕਰ ਲਈ ਹੈ।’

ਘਰੇਲੂ ਕ੍ਰਿਕਟ ’ਚ 32 ਫਰਸਟ ਕਲਾਸ ਮੈਚ ਖੇਡੇ

ਆਈ. ਸੀ. ਸੀ. ਨੇ ਕਿਹਾ, ‘‘ਆਸਿਫ ਨੂੰ 8 ਅਕਤੂਬਰ ਤੋਂ ਕਿਸੇ ਟੀਮ ਨਾਲ ਅਭਿਆਸ ਕਰਨ ਜਾਂ ਕਿਸੇ ਕਲੱਬ ਜਾਂ ਆਈ. ਸੀ. ਸੀ. ਦੀ ਮੈਂਬਰ ਸੰਸਥਾ ਦੀਆਂ ਸਹੂਲਤਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਹੋਵੇਗੀ ਪਰ ਉਹ 8 ਦਸੰਬਰ ਤੋਂ ਹੀ ਪ੍ਰਤੀਯੋਗਿਤਾ ਵਾਲੇ ਕ੍ਰਿਕਟ ’ਚ ਵਾਪਸੀ ਲਈ ਯੋਗ ਹੋਣਗੇ।’’ ਆਸਿਫ ਦੇ 8 ਸਤੰਬਰ 2025 ਤੋਂ ਲੈ ਕੇ 29 ਦਸੰਬਰ 2025 ਨੂੰ ਇਨ੍ਹਾਂ ਦੇ ਅਸਥਾਈ ਮੁਅੱਤਲੀ ਦੀ ਸ਼ੁਰੂਆਤ ਤੱਕ ਦੇ ਨਿੱਜੀ ਨਤੀਜਿਆਂ ਨੂੰ ਰੱਦ ਕਰ ਦਿੱਤਾ ਗਿਆ ਹੈ। ਆਸਿਫ ਨੇ 2022 ’ਚ ਸ਼ੁਰੂਆਤ ਤੋਂ ਬਾਅਦ ਤੋਂ ਯੂ. ਏ. ਈ. ਲਈ 38 ਵਨ ਡੇ ਅਤੇ 56 ਟੀ-20 ਕੌਮਾਂਤਰੀ ਮੈਚ ਖੇਡੇ ਹਨ। ਸੱਜੇ ਹੱਥ ਦੇ ਬੱਲੇਬਾਜ਼ ਆਸਿਫ 2017 ’ਚ ਯੂ. ਏ. ਈ. ਚਲਾ ਗਿਆ ਸੀ। ਇਸ ਤੋਂ ਪਹਿਲਾਂ ਇਸ ਨੇ ਪਾਕਿਸਤਾਨ ਦੇ ਘਰੇਲੂ ਕ੍ਰਿਕਟ ’ਚ 32 ਫਰਸਟ ਕਲਾਸ ਮੈਚ ਖੇਡੇ ਸਨ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।



News Source link