Dead Body Found At Cricketer Home: ਕ੍ਰਿਕਟ ਜਗਤ ਵਿੱਚ ਉਸ ਸਮੇਂ ਹਾਹਾਕਾਰ ਮੱਚ ਗਿਆ, ਜਦੋਂ ਸਟਾਰ ਖਿਡਾਰੀ ਦੇ ਘਰੋਂ ਲਾਸ਼ ਮਿਲੀ। ਇਸ ਖਬਰ ਨੇ ਖੇਡ ਜਗਤ ਦੇ ਨਾਲ-ਨਾਲ ਪ੍ਰਸ਼ੰਸਕਾਂ ਵਿਚਾਲੇ ਹਾਹਾਕਾਰ ਮਚਾ ਦਿੱਤਾ। ਜਾਣਕਾਰੀ ਲਈ ਦੱਸ ਦੇਈਏ ਕਿ ਸ਼੍ਰੀਲੰਕਾ ਦੇ ਸਾਬਕਾ ਕ੍ਰਿਕਟਰ ਅਤੇ 1996 ਵਿਸ਼ਵ ਕੱਪ ਦੇ ਸਟਾਰ ਬੱਲੇਬਾਜ਼ ਅਰਵਿੰਦਾ ਡੀ ਸਿਲਵਾ ਦੇ ਘਰੋਂ ਇੱਕ ਲਾਸ਼ ਮਿਲਣ ਦੀ ਖਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਮ੍ਰਿਤਕ ਦੀ ਪਛਾਣ ਕਪਿਲਾ ਚੰਦਰਾਸੇਨਾ ਵਜੋਂ ਹੋਈ ਹੈ, ਜੋ ਸ਼੍ਰੀਲੰਕਾ ਏਅਰਲਾਈਨਜ਼ ਦੇ ਸਾਬਕਾ ਸੀਈਓ ਰਹਿ ਚੁੱਕੇ ਸਨ।
ਰਿਪੋਰਟਾਂ ਅਨੁਸਾਰ, ਚੰਦਰਾਸੇਨਾ ਅਤੇ ਅਰਵਿੰਦਾ ਡੀ ਸਿਲਵਾ ਕਰੀਬੀ ਰਿਸ਼ਤੇਦਾਰ ਸਨ। ਚੰਦਰਾਸੇਨਾ ਡੀ ਸਿਲਵਾ ਦੇ ਘਰ ਬੇਹੋਸ਼ੀ ਦੀ ਹਾਲਤ ਵਿੱਚ ਮਿਲੇ ਸਨ ਅਤੇ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਖੁਦਕੁਸ਼ੀ ਕੀਤੀ ਹੈ।
ਭ੍ਰਿਸ਼ਟਾਚਾਰ ਦੇ ਇਲਜ਼ਾਮ ਅਤੇ ਗ੍ਰਿਫਤਾਰੀ ਵਾਰੰਟ
ਦੱਸ ਦੇਈਏ ਕਿ ਕਪਿਲਾ ਚੰਦਰਾਸੇਨਾ ਭਾਰੀ ਵਿਵਾਦਾਂ ਵਿੱਚ ਘਿਰੇ ਹੋਏ ਸਨ। ਉਨ੍ਹਾਂ ‘ਤੇ 2.3 ਬਿਲੀਅਨ ਅਮਰੀਕੀ ਡਾਲਰ ਦੀ ਇੱਕ ਡੀਲ ਵਿੱਚ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਸਨ। ਇਲਜ਼ਾਮ ਸੀ ਕਿ ਉਨ੍ਹਾਂ ਨੇ ਇੱਕ ਸ਼ੈੱਲ ਕੰਪਨੀ ਰਾਹੀਂ 2 ਮਿਲੀਅਨ ਡਾਲਰ ਦੀ ਰਿਸ਼ਵਤ ਲਈ ਸੀ। ਕੋਲੰਬੋ ਦੇ ਚੀਫ ਮੈਜਿਸਟਰੇਟ ਵੱਲੋਂ ਉਨ੍ਹਾਂ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਜਾਣ ਤੋਂ ਬਾਅਦ, ਉਹ 7 ਮਈ ਨੂੰ ਡੀ ਸਿਲਵਾ ਦੇ ਘਰ ਪਹੁੰਚੇ ਸਨ।
ਕ੍ਰਿਕਟ ਕਰੀਅਰ
ਦੱਸਣਯੋਗ ਹੈ ਕਿ ਅਰਵਿੰਦਾ ਡੀ ਸਿਲਵਾ ਸ਼੍ਰੀਲੰਕਾ ਦੇ ਮਹਾਨ ਬੱਲੇਬਾਜ਼ਾਂ ਵਿੱਚੋਂ ਇੱਕ ਹਨ, ਜਿਨ੍ਹਾਂ ਨੇ 93 ਟੈਸਟ ਮੈਚਾਂ ਵਿੱਚ 20 ਸੈਂਕੜਿਆਂ ਦੀ ਮਦਦ ਨਾਲ 6,361 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ 1996 ਦੇ ਵਿਸ਼ਵ ਕੱਪ ਫਾਈਨਲ ਵਿੱਚ ਆਸਟ੍ਰੇਲੀਆ ਵਿਰੁੱਧ ਅਜੇਤੂ 107 ਦੌੜਾਂ ਬਣਾ ਕੇ ਆਪਣੀ ਟੀਮ ਨੂੰ ਪਹਿਲੀ ਵਾਰ ਵਿਸ਼ਵ ਚੈਂਪੀਅਨ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਉਸ ਵਿਸ਼ਵ ਕੱਪ ਵਿੱਚ ਉਨ੍ਹਾਂ ਨੇ 90 ਦੀ ਔਸਤ ਨਾਲ 448 ਦੌੜਾਂ ਬਣਾਈਆਂ ਸਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
ਹੋਰ ਪੜ੍ਹੋ