Sports News: ਕ੍ਰਿਕਟ ਜਗਤ ਤੋਂ ਵੱਡੀ ਖਬਰ, ਅੰਡਰ-23 ਟੂਰਨਾਮੈਂਟ ਟੀ-20 ਫਾਰਮੈਟ ਵਿੱਚ ਬਦਲੇਗਾ? BCCI ਦੇ ਫੈਸਲੇ ਨੇ ਮਚਾਈ ਹਲਚਲ…

Must read


Sports News: ਕ੍ਰਿਕਟ ਜਗਤ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਖਿਡਾਰੀਆਂ ਦੇ ਨਾਲ-ਨਾਲ ਕ੍ਰਿਕਟ ਪ੍ਰੇਮੀਆਂ ਵਿਚਾਲੇ ਹਲਚਲ ਮਚਾ ਦਿੱਤੀ ਹੈ। ਦੱਸ ਦੇਈਏਕ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਆਉਣ ਵਾਲੇ ਘਰੇਲੂ ਸੀਜ਼ਨ ਤੋਂ ਰਾਸ਼ਟਰੀ ਅੰਡਰ-23 ਪੁਰਸ਼ਾਂ ਦੇ 50 ਓਵਰਾਂ ਦੇ ਟੂਰਨਾਮੈਂਟ ਨੂੰ ਟੀ-20 (T20) ਫਾਰਮੈਟ ਵਿੱਚ ਬਦਲਣ ਬਾਰੇ ਵਿਚਾਰ ਕਰ ਰਿਹਾ ਹੈ। ਬੋਰਡ ਇਸ ਪ੍ਰਸਤਾਵਿਤ ਬਦਲਾਅ ਨੂੰ ਲਾਗੂ ਕਰਨ ਤੋਂ ਪਹਿਲਾਂ ਰਾਜ ਸੰਘਾਂ ਅਤੇ ਹੋਰ ਹਿੱਸੇਦਾਰਾਂ ਦੀ ਰਾਏ ਲੈਣ ਦੀ ਯੋਜਨਾ ਬਣਾ ਰਿਹਾ ਹੈ।

ਨਵੇਂ ਸੀਜ਼ਨ ਤੋਂ ਹੋਏਗਾ ਇਹ ਵੱਡਾ ਬਦਲਾਅ?
 
ਜਾਣਕਾਰੀ ਲਈ ਦੱਸ ਦੇਈਏ ਕਿ ਜੇਕਰ ਸਭ ਕੁਝ ਯੋਜਨਾਬੱਧ ਤਰੀਕੇ ਨਾਲ ਚੱਲਦਾ ਹੈ, ਤਾਂ ਇਹ ਬਦਲਾਅ ਨਵੇਂ ਘਰੇਲੂ ਸੀਜ਼ਨ (2026-27) ਤੋਂ ਦੇਖਣ ਨੂੰ ਮਿਲੇਗਾ। ਵਰਤਮਾਨ ਵਿੱਚ, ਇਸ 50 ਓਵਰਾਂ ਦੀ ਪ੍ਰਤੀਯੋਗਤਾ ਨੂੰ ‘ਸਟੇਟ ਏ’ (State ‘A’) ਚੈਂਪੀਅਨਸ਼ਿਪ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਪ੍ਰਕਿਰਿਆ ਅਜੇ ਸ਼ੁਰੂਆਤੀ ਪੜਾਅ ‘ਤੇ ਹੈ ਅਤੇ ਰਾਜ ਸੰਘਾਂ ਦੀ ਸਲਾਹ ਤੋਂ ਬਾਅਦ ਹੀ ਅੰਤਿਮ ਫੈਸਲਾ ਲਿਆ ਜਾਵੇਗਾ।

ਮੌਜੂਦਾ ਸਮੇਂ ਵਿੱਚ ਟੂਰਨਾਮੈਂਟ

ਇਸ ਸਮੇਂ ਟੂਰਨਾਮੈਂਟ ਨੂੰ ਐਲੀਟ (Elite) ਅਤੇ ਪਲੇਟ (Plate) ਵਰਗ ਵਿੱਚ ਵੰਡਿਆ ਗਿਆ ਹੈ। ਤਾਮਿਲਨਾਡੂ ਐਲੀਟ ਵਰਗ ਵਿੱਚ ਮੌਜੂਦਾ ਚੈਂਪੀਅਨ ਹੈ, ਜਦਕਿ ਮੇਘਾਲਿਆ ਕੋਲ ਪਲੇਟ ਵਰਗ ਦਾ ਖਿਤਾਬ ਹੈ। ਅੰਡਰ-23 ਵਰਗ ਲਈ ਲਾਲ ਗੇਂਦ (Red Ball) ਦਾ ਟੂਰਨਾਮੈਂਟ ਪਹਿਲਾਂ ਦੀ ਤਰ੍ਹਾਂ ਹੀ ‘ਕਰਨਲ ਸੀ.ਕੇ. ਨਾਇਡੂ ਟਰਾਫੀ’ ਲਈ ਖੇਡਿਆ ਜਾ ਰਿਹਾ ਹੈ। BCCI ਦਾ ਇਹ ਕਦਮ ਨੌਜਵਾਨ ਖਿਡਾਰੀਆਂ ਨੂੰ ਛੋਟੇ ਫਾਰਮੈਟ ਲਈ ਤਿਆਰ ਕਰਨ ਅਤੇ ਘਰੇਲੂ ਕ੍ਰਿਕਟ ਨੂੰ ਹੋਰ ਰੋਮਾਂਚਕ ਬਣਾਉਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

 

ਹੋਰ ਪੜ੍ਹੋ



News Source link

- Advertisement -

More articles

- Advertisement -

Latest article