Sports News: ਕ੍ਰਿਕਟ ਜਗਤ 'ਚ ਮੱਚੀ ਤਰਥੱਲੀ, ਦੂਜੇ ਟੀ20 ਤੋਂ ਪਹਿਲਾਂ ਟੀਮ ਨੂੰ ਵੱਡਾ ਝਟਕਾ, ਧਾਕੜ ਖਿਡਾਰੀ ਨੇ ਕਪਤਾਨੀ ਤੋਂ ਦਿੱਤਾ ਅਸਤੀਫ਼ਾ…

0
4


Cricket Team Captain Resign: ਕ੍ਰਿਕਟ ਜਗਤ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਖਿਡਾਰੀਆਂ ਦੇ ਨਾਲ-ਨਾਲ ਪ੍ਰਸ਼ੰਸਕਾਂ ਵਿਚਾਲੇ ਵੀ ਹਲਚਲ ਮਚਾ ਦਿੱਤੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਭਾਰਤ ਬਨਾਮ ਵੈਸਟਇੰਡੀਜ਼ ਵਿਚਾਲੇ ਦੂਜੇ ਟੀ20 ਤੋਂ ਪਹਿਲਾਂ ਕ੍ਰਿਕਟ ਜਗਤ ਵਿੱਚ ਹਾਹਾਕਾਰ ਮੱਚ ਗਿਆ ਹੈ। ਦਰਅਸਲ, ਧਨੰਜਯ ਡੀ ਸਿਲਵਾ ਨੇ ਸ਼੍ਰੀਲੰਕਾ ਕ੍ਰਿਕਟ ਟੀਮ ਦੇ ਕਪਤਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਸਿਲਵਾ ਜਨਵਰੀ 2024 ਵਿੱਚ ਸ਼੍ਰੀਲੰਕਾ ਕ੍ਰਿਕਟ ਟੀਮ ਦੇ ਕਪਤਾਨ ਬਣੇ ਸਨ, ਪਰ ਵੀਰਵਾਰ, 8 ਅਕਤੂਬਰ ਨੂੰ, ਉਨ੍ਹਾਂ ਨੇ ਤੁਰੰਤ ਪ੍ਰਭਾਵ ਨਾਲ ਟੈਸਟ ਕਪਤਾਨੀ ਛੱਡ ਦਿੱਤੀ। ਉਨ੍ਹਾਂ ਨੇ ਅਸਤੀਫਾ ਦੇਣ ਦਾ ਆਪਣਾ ਕਾਰਨ ਦੱਸਦੇ ਹੋਏ ਕਿਹਾ ਕਿ ਅਗਲੀ ਪੀੜ੍ਹੀ ਲਈ ਜ਼ਿੰਮੇਵਾਰੀ ਸੰਭਾਲਣ ਦਾ ਸਮਾਂ ਆ ਗਿਆ ਹੈ।

ਧਨੰਜਯ ਡੀ ਸਿਲਵਾ ਨੇ ਕਿਹਾ ਕਿ ਉਹ ਇੱਕ ਖਿਡਾਰੀ ਦੇ ਤੌਰ ‘ਤੇ ਸ਼੍ਰੀਲੰਕਾ ਕ੍ਰਿਕਟ ਟੀਮ ਦੀ ਨੁਮਾਇੰਦਗੀ ਕਰਦੇ ਰਹਿਣਗੇ। ਕਪਤਾਨ ਦੇ ਤੌਰ ‘ਤੇ ਡੀ ਸਿਲਵਾ ਦਾ ਰਿਕਾਰਡ ਮਾੜਾ ਸੀ। ਉਨ੍ਹਾਂ ਦੀ ਅਗਵਾਈ ਵਿੱਚ, ਸ਼੍ਰੀਲੰਕਾ ਦੀ ਟੀਮ ਨੇ 18 ਟੈਸਟ ਮੈਚ ਖੇਡੇ, ਜਿਨ੍ਹਾਂ ਵਿੱਚੋਂ ਸਿਰਫ਼ 7 ਜਿੱਤੇ ਅਤੇ 8 ਵਾਰ ਹਾਰੇ। ਉਨ੍ਹਾਂ ਦੀ ਕਪਤਾਨੀ ਵਿੱਚ ਤਿੰਨ ਟੈਸਟ ਮੈਚ ਡਰਾਅ ਹੋਏ।

ਭਾਰਤ ਦੇ ਖਿਲਾਫ ਸੀਰੀਜ਼ ਹਾਰੇ

ਡੀ ਸਿਲਵਾ ਦੀ ਕਪਤਾਨ ਵਜੋਂ ਆਖਰੀ ਟੈਸਟ ਸੀਰੀਜ਼ ਭਾਰਤ ਖਿਲਾਫ ਸੀ। ਟੀਮ ਇੰਡੀਆ ਨੇ ਅਗਸਤ ਵਿੱਚ ਦੋ ਟੈਸਟ ਮੈਚਾਂ ਦੀ ਸੀਰੀਜ਼ 1-0 ਨਾਲ ਜਿੱਤੀ। ਉਸ ਸੀਰੀਜ਼ ਵਿੱਚ, ਟੀਮ ਇੰਡੀਆ ਨੇ ਪਹਿਲਾ ਟੈਸਟ 165 ਦੌੜਾਂ ਨਾਲ ਜਿੱਤਿਆ, ਜਦੋਂ ਕਿ ਸ਼੍ਰੀਲੰਕਾ ਸੋਨਲ ਦਿਨੁਸ਼ਾ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਦੂਜਾ ਟੈਸਟ ਡਰਾਅ ਕਰਨ ਵਿੱਚ ਕਾਮਯਾਬ ਰਿਹਾ ਸੀ।

ਉਨ੍ਹਾਂ ਨੇ ਸਾਲ 2024 ਵਿੱਚ ਦਿਮੁਥ ਕਰੁਣਾਰਤਨੇ ਦੀ ਜ੍ਗ੍ਹਾ ਸ਼੍ਰੀਲੰਕਾ ਦੀ ਟੈਸਟ ਟੀਮ ਦੇ ਕਪਤਾਨ ਵਜੋਂ ਸੰਭਾਲੀ ਸੀ। ਡੀ ਸਿਲਵਾ ਨੇ ਬਤੌਰ ਕਪਤਾਨ 18 ਟੈਸਟਾਂ ਵਿੱਚ 36.45 ਦੀ ਔਸਤ ਨਾਲ 1,130 ਦੌੜਾਂ ਬਣਾਈਆਂ ਅਤੇ ਗੇਂਦ ਨਾਲ 9 ਵਿਕਟਾਂ ਵੀ ਲਈਆਂ।

ਨਵੇਂ ਕਪਤਾਨ ਤੇ ਨਹੀਂ ਲੱਗੀ ਮੋਹਰ

ਅਜੇ ਤੱਕ ਸ਼੍ਰੀਲੰਕਾ ਕ੍ਰਿਕਟ ਬੋਰਡ ਨੇ ਨਵੇਂ ਕਪਤਾਨ ਦਾ ਐਲਾਨ ਨਹੀਂ ਕੀਤਾ ਹੈ। ਹਾਲਾਂਕਿ, ਕੁਝ ਰਿਪੋਰਟਾਂ ਦੱਸਦੀਆਂ ਹਨ ਕਿ 31 ਸਾਲਾ ਕੁਸਲ ਮੈਂਡਿਸ ਕਪਤਾਨੀ ਦੀ ਦੌੜ ਵਿੱਚ ਸਭ ਤੋਂ ਅੱਗੇ ਹਨ।

35 ਸਾਲਾ ਧਨੰਜੈ ਡੀ ਸਿਲਵਾ ਨੇ ਲਗਭਗ ਇੱਕ ਦਹਾਕੇ ਦੇ ਕਰੀਅਰ ਵਿੱਚ 69 ਟੈਸਟ ਮੈਚ ਖੇਡੇ, 4,431 ਦੌੜਾਂ ਬਣਾਈਆਂ ਅਤੇ 43 ਵਿਕਟਾਂ ਲਈਆਂ। ਉਸਨੇ 93 ਵਨਡੇ ਮੈਚਾਂ ਵਿੱਚ 1,924 ਦੌੜਾਂ ਵੀ ਬਣਾਈਆਂ ਅਤੇ 48 ਵਿਕਟਾਂ ਲਈਆਂ। ਉਸਨੇ ਸ਼੍ਰੀਲੰਕਾ ਲਈ 58 ਟੀ-20 ਮੈਚ ਵੀ ਖੇਡੇ ਹਨ, 890 ਦੌੜਾਂ ਬਣਾਈਆਂ ਅਤੇ 17 ਵਿਕਟਾਂ ਲਈਆਂ ਹਨ।



News Source link