Sports News: ਆਈਪੀਐੱਲ ਫਾਈਨਲ ਤੋਂ ਪਹਿਲਾਂ ਖੇਡ ਜਗਤ 'ਚ ਪਸਰਿਆ ਮਾਤਮ, ਉੱਭਰਦੇ ਸਟਾਰ ਖਿਡਾਰੀ ਦਾ ਗੋਲੀ ਮਾਰ ਕਤਲ; ਪੁਰਾਣੇ ਸਾਥੀ ਖਿਡਾਰੀ ਨੇ…

Must read


Sports News: ਇੰਡੀਅਨ ਪ੍ਰੀਮੀਅਰ ਲੀਗ ਵਿਚਾਲੇ ਖੇਡ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਦੇਸ਼ ਦੇ ਉੱਭਰਦੇ  ਪੈਰਾ ਖਿਡਾਰੀਆਂ ਵਿੱਚੋਂ ਇੱਕ ਚਿਰਾਗ ਦਾ ਕਤਲ ਕਰ ਦਿੱਤਾ ਗਿਆ। ਫਿਲਹਾਲ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿੱਚ ਕੋਤਵਾਲੀ ਥਾਣਾ ਖੇਤਰ ਵਿੱਚ ਪੈਰਾਲੰਪਿਕ ਐਥਲੀਟ ਚਿਰਾਗ ਦੇ ਕਤਲ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ। ਦੋਸ਼ੀ ਯਸ਼ ਵੀ ਇੱਕ ਪੈਰਾਲੰਪਿਕ ਐਥਲੀਟ ਸੀ। ਪੁਲਿਸ ਨੇ ਕਤਲ ਵਿੱਚ ਵਰਤੀ ਗਈ ਪਿਸਤੌਲ ਬਰਾਮਦ ਕਰ ਲਈ ਹੈ। ਦੋਸ਼ੀ 17 ਸਾਲ ਦਾ ਹੈ ਅਤੇ ਉਹ ਚਿਰਾਗ ਦੇ ਪਿੰਡ ਬੰਸਤਪੁਰ ਦੇ ਨੇੜੇ ਰਾਵਲੀ ਰੋਡ ‘ਤੇ ਰਹਿੰਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਵਾਰਦਾਤ ਨੂੰ ਚਿਰਾਗ ਦੇ ਹੀ ਇੱਕ ਪੁਰਾਣੇ ਸਾਥੀ ਖਿਡਾਰੀ ਨੇ ਅੰਜਾਮ ਦਿੱਤਾ ਹੈ। ਪੁਲਿਸ ਨੇ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ ‘ਤੇ ਮੁਲਜ਼ਮ ਯਸ਼ ਖਟੀਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਨੇ ਪੁੱਛਗਿੱਛ ਦੌਰਾਨ ਆਪਣਾ ਗੁਨਾਹ ਕਬੂਲ ਕਰ ਲਿਆ ਹੈ। 

ਦੋ ਦਿਨ ਪਹਿਲਾਂ ਜਿੱਤਿਆ ਸੀ ਗੋਲਡ…

ਜਾਣਕਾਰੀ ਲਈ ਦੱਸ ਦੇਈਏ ਕਿ ਮੁਰਾਦਨਗਰ ਦੇ ਪਿੰਡ ਬੰਸਤਪੁਰ ਸੈਥਲੀ ਦਾ ਰਹਿਣ ਵਾਲਾ ਚਿਰਾਗ ਦੇਸ਼ ਦੇ ਉੱਭਰਦੇ ਹੋਏ ਪੈਰਾ ਖਿਡਾਰੀਆਂ ਵਿੱਚੋਂ ਇੱਕ ਸੀ। ਅਜੇ ਦੋ ਦਿਨ ਪਹਿਲਾਂ ਹੀ ਉਸ ਨੇ ਬੈਂਗਲੁਰੂ ਵਿੱਚ ਹੋਈ ਨੈਸ਼ਨਲ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਦੀ 400 ਮੀਟਰ ਦੌੜ ਵਿੱਚ ਗੋਲਡ ਮੈਡਲ ਜਿੱਤਿਆ ਸੀ। ਇਸ ਸ਼ਾਨਦਾਰ ਪ੍ਰਦਰਸ਼ਨ ਸਦਕਾ ਉਸ ਨੇ ਅਕਤੂਬਰ ਵਿੱਚ ਜਾਪਾਨ ਵਿੱਚ ਹੋਣ ਵਾਲੀਆਂ ਪੈਰਾ ਏਸ਼ੀਅਨ ਖੇਡਾਂ ਲਈ ਆਪਣੀ ਥਾਂ ਪੱਕੀ ਕਰ ਲਈ ਸੀ। ਚਿਰਾਗ ਦੀ ਇਸ ਕਾਮਯਾਬੀ ਨਾਲ ਪੂਰੇ ਪਿੰਡ ਅਤੇ ਪਰਿਵਾਰ ਵਿੱਚ ਜਸ਼ਨ ਦਾ ਮਾਹੌਲ ਸੀ, ਜੋ ਹੁਣ ਮਾਤਮ ਵਿੱਚ ਬਦਲ ਗਿਆ ਹੈ।

ਹੋਸਟਲ ਜਾਣ ਦਾ ਕਹਿ ਕੇ ਨਿਕਲਿਆ ਸੀ ਘਰੋਂ 

ਪਰਿਵਾਰਕ ਮੈਂਬਰਾਂ ਅਨੁਸਾਰ ਚਿਰਾਗ ਬੁੱਧਵਾਰ ਸਵੇਰੇ ਇਹ ਕਹਿ ਕੇ ਘਰੋਂ ਨਿਕਲਿਆ ਸੀ ਕਿ ਉਹ ਹੋਸਟਲ ਜਾ ਰਿਹਾ ਹੈ। ਜਦੋਂ ਕਾਫੀ ਸਮਾਂ ਬੀਤਣ ‘ਤੇ ਉਸ ਨਾਲ ਸੰਪਰਕ ਨਾ ਹੋਇਆ ਤਾਂ ਪਰਿਵਾਰ ਘਬਰਾ ਗਿਆ। ਇਸੇ ਦੌਰਾਨ ਪੁਲਸ ਨੂੰ ਸਾਈਂ ਕੁੰਜ ਇਲਾਕੇ ਵਿੱਚੋਂ ਇੱਕ ਨੌਜਵਾਨ ਦੀ ਲਾਸ਼ ਮਿਲੀ, ਜਿਸ ਦੀ ਪਛਾਣ ਚਿਰਾਗ ਵਜੋਂ ਹੋਈ। ਚਿਰਾਗ ਨੂੰ ਬਹੁਤ ਨੇੜਿਓਂ ਗੋਲੀ ਮਾਰੀ ਗਈ ਸੀ।

ਜਾਣੋ ਸਾਥੀ ਖਿਡਾਰੀ ਨੇ ਕਿਉਂ ਕੀਤਾ ਕਤਲ? 

ਜਾਣਕਾਰੀ ਮੁਤਾਬਕ ਫੜੇ ਗਏ ਮੁਲਜ਼ਮ ਯਸ਼ ਖਟੀਕ ਨੇ ਦੱਸਿਆ ਕਿ ਉਹ ਵੀ ਇੱਕ ਪੈਰਾ ਖਿਡਾਰੀ ਹਨ ਅਤੇ ਉਹ ਦੋਵੇਂ ਪਹਿਲਾਂ ਸਕੂਲ ਵਿੱਚ ਇਕੱਠੇ ਅਭਿਆਸ ਕਰਦੇ ਸਨ। ਯਸ਼ ਅਨੁਸਾਰ, ਕੁਝ ਸਮਾਂ ਪਹਿਲਾਂ ਦਸਤਾਵੇਜ਼ਾਂ ਦੀ ਜਾਂਚ ਦੌਰਾਨ ਚਿਰਾਗ ਨੇ ਉਸ ਵਿਰੁੱਧ ਸ਼ਿਕਾਇਤ ਕਰ ਦਿੱਤੀ ਸੀ, ਜਿਸ ਕਾਰਨ ਯਸ਼ ਨੂੰ ਖੇਡ ਮੁਕਾਬਲਿਆਂ ਤੋਂ ਬਾਹਰ ਹੋਣਾ ਪਿਆ ਸੀ। ਇਸੇ ਰੰਜਿਸ਼ ਦੇ ਚੱਲਦਿਆਂ ਯਸ਼ ਨੇ ਬਦਲਾ ਲੈਣ ਲਈ ਪਿਸਤੌਲ ਦਾ ਇੰਤਜ਼ਾਮ ਕੀਤਾ ਅਤੇ ਮੌਕਾ ਪਾ ਕੇ ਚਿਰਾਗ ਦਾ ਕਤਲ ਕਰ ਦਿੱਤਾ। 

ਗਾਜ਼ੀਆਬਾਦ ਦੇ ਪੁਲਿਸ ਡਿਪਟੀ ਕਮਿਸ਼ਨਰ ਧਵਲ ਜਾਇਸਵਾਲ ਨੇ ਦੱਸਿਆ ਕਿ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਕਤਲ ਵਿੱਚ ਵਰਤੀ ਗਈ ਪਿਸਤੌਲ ਦੀ ਬਰਾਮਦਗੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਇਸ ਸਾਜ਼ਿਸ਼ ਵਿੱਚ ਕੋਈ ਹੋਰ ਵਿਅਕਤੀ ਵੀ ਸ਼ਾਮਲ ਸੀ। ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।

 

ਹੋਰ ਪੜ੍ਹੋ



News Source link

- Advertisement -

More articles

- Advertisement -

Latest article