Sports Breaking: ਕ੍ਰਿਕਟ ਜਗਤ ਤੋਂ ਵੱਡੀ ਖਬਰ, T20I ਵਿਚਾਲੇ ਟੀਮ ਇੰਡੀਆ ਨੂੰ ਲੱਗਾ ਝਟਕਾ, ਧਾਕੜ ਖਿਡਾਰੀ ਨੇ ਸਾਰੇ ਫਾਰਮੈਟਾਂ ਤੋਂ ਲਿਆ ਸੰਨਿਆਸ; ਸਿਰਫ਼ 30 ਸਾਲ ਦੀ ਉਮਰ ਵਿੱਚ…

0
6


Indian Cricketer Retirement: ਭਾਰਤ ਬਨਾਮ ਨਿਊਜ਼ੀਲੈਂਡ ਦਾ ਦੂਜਾ ਟੀ-20I ਅੱਜ ਕ੍ਰਾਈਸਟਚਰਚ ਦੇ ਹੈਗਲੀ ਓਵਲ ਵਿੱਚ ਖੇਡਿਆ ਜਾ ਰਿਹਾ ਹੈ। ਇਸ ਵਿਚਾਲੇ ਕ੍ਰਿਕਟ ਜਗਤ ਨੂੰ ਵੱਡਾ ਝਟਕਾ ਲੱਗਿਆ ਹੈ। ਦਰਅਸਲ, ਭਾਰਤੀ ਮਹਿਲਾ ਕ੍ਰਿਕਟਰ ਸਬਭਿਨੇਨੀ ਮੇਘਨਾ ਨੇ 30 ਸਾਲ ਦੀ ਉਮਰ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਉਨ੍ਹਾਂ ਨੇ ਇੱਕ ਇੰਸਟਾਗ੍ਰਾਮ ਪੋਸਟ ਵਿੱਚ ਐਲਾਨ ਕੀਤਾ ਕਿ ਉਹ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈ ਰਹੀ ਹੈ। ਉਹ ਮਹਿਲਾ ਪ੍ਰੀਮੀਅਰ ਲੀਗ ਵਿੱਚ ਵੀ ਨਹੀਂ ਖੇਡੇਗੀ। ਉਨ੍ਹਾਂ ਨੇ ਲਿਖਿਆ, “ਗ੍ਰਾਊਂਡ ਮੇਰਾ ਦੂਜਾ ਘਰ ਰਿਹਾ ਹੈ, ਜਿਸਨੇ ਮੈਨੂੰ ਹਿੰਮਤ, ਨਿਮਰਤਾ ਸਿਖਾਈ ਅਤੇ ਮੈਨੂੰ ਅਜਿਹੀਆਂ ਯਾਦਾਂ ਅਤੇ ਦੋਸਤ ਦਿੱਤੇ ਹੈ ਜਿਨ੍ਹਾਂ ਨੂੰ ਮੈਂ ਜ਼ਿੰਦਗੀ ਭਰ ਸੰਭਾਲ ਕੇ ਰੱਖਾਂਗੀ।”

ਸਬਭਿਨੇਨੀ ਮੇਘਨਾ ਨੇ ਲਿਖਿਆ, “ਪਹਿਲੀ ਵਾਰ ਹੱਥ ਵਿੱਚ ਬੱਲਾ ਲੈ ਕੇ ਮੈਦਾਨ ‘ਤੇ ਉਤਰਨਾ ਅਤੇ ਵਿਸ਼ਵ ਮੰਚ ‘ਤੇ ਟੀਮ ਇੰਡੀਆ ਦੀ ਜਰਸੀ ਪਹਿਨਣਾ, ਕਿਸੇ ਸੁਪਨੇ ਦੇ ਸੱਚ ਹੋਣ ਤੋਂ ਘੱਟ ਨਹੀਂ ਹੈ। ਜਦੋਂ ਮੈਂ ਇੱਕ ਖਿਡਾਰੀ ਦੇ ਤੌਰ ‘ਤੇ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਰਹੀ ਹਾਂ, ਮੇਰਾ ਦਿਲ ਸ਼ੁਕਰਗੁਜ਼ਾਰ ਹੈ। ਮੈਦਾਨ ਮੇਰਾ ਦੂਜਾ ਘਰ ਰਿਹਾ ਹੈ, ਜਿਸਨੇ ਮੈਨੂੰ ਹਿੰਮਤ, ਨਿਮਰਤਾ ਸਿਖਾਈ ਹੈ, ਅਤੇ ਮੈਨੂੰ ਅਜਿਹੀਆਂ ਯਾਦਾਂ ਅਤੇ ਦੋਸਤੀ ਦਿੱਤੀ ਹੈ ਜਿਨ੍ਹਾਂ ਨੂੰ ਮੈਂ ਜ਼ਿੰਦਗੀ ਭਰ ਸੰਭਾਲ ਕੇ ਰੱਖਾਂਗੀ।”

 

ਉਨ੍ਹਾਂ ਨੇ ਅੱਗੇ ਲਿਖਿਆ, “ਮੇਰੇ ਪਰਿਵਾਰ ਨੂੰ, ਜੋ ਹਰ ਔਖੇ-ਸੌਖੇ ਸਮੇਂ ਵਿੱਚ ਮੇਰੇ ਨਾਲ ਖੜ੍ਹੇ ਰਹੇ, ਮੇਰੇ ਕੋਚਾਂ, ਸਾਥੀਆਂ ਅਤੇ ਸਹਾਇਕ ਸਟਾਫ ਦਾ ਧੰਨਵਾਦ। ਜਿਨ੍ਹਾਂ ਨੇ ਮੈਨੂੰ ਆਪਣਾ ਸਭ ਤੋਂ ਬੈਸਟ ਦੇਣ ਲਈ ਪ੍ਰੇਰਿਤ ਕੀਤਾ।” ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਦਾ ਵੀ ਧੰਨਵਾਦ ਕੀਤਾ। ਕ੍ਰਿਕਟਰ ਨੇ ਬੀਸੀਸੀਆਈ, ਆਂਧਰਾ ਕ੍ਰਿਕਟ ਐਸੋਸੀਏਸ਼ਨ, ਰਾਇਲ ਚੈਲੇਂਜਰਜ਼ ਬੰਗਲੌਰ ਅਤੇ ਗੁਜਰਾਤ ਜਾਇੰਟਸ ਦਾ ਉਨ੍ਹਾਂ ਦੇ ਸਮਰਥਨ ਅਤੇ ਮੌਕਿਆਂ ਲਈ ਧੰਨਵਾਦ ਕੀਤਾ।

ਉਨ੍ਹਾਂ ਨੇ ਅੱਗੇ ਲਿਖਿਆ, “ਬੇਸ਼ੱਕ ਕ੍ਰਿਕਟਰ ਦੇ ਤੌਰ ‘ਤੇ ਇਸ ਯਾਤਰਾ ਨੂੰ ਰੋਕ ਰਹੀ ਹਾਂ, ਪਰ ਕ੍ਰਿਕਟ ਨਾਲ ਮੇਰਾ ਰਿਸ਼ਤਾ ਕਦੇ ਖਤਮ ਨਹੀਂ ਹੋਵੇਗਾ। ਮੈਂ ਹਮੇਸ਼ਾ ਖੇਡ ਨਾਲ ਜੁੜੀ ਰਹਾਂਗੀ। ਮੈਂ ਆਪਣਾ ਜੀਵਨ ਖੇਡ ਨੂੰ ਵਾਪਸ ਦੇਣ, ਅਗਲੀ ਪੀੜ੍ਹੀ ਨੂੰ ਮਾਰਗਦਰਸ਼ਨ ਕਰਨ ਅਤੇ ਉਸ ਖੇਡ ਦੀ ਸੇਵਾ ਕਰਨ ਲਈ ਸਮਰਪਿਤ ਕਰਨਾ ਚਾਹੁੰਦੀ ਹਾਂ ਜਿਸਨੇ ਮੈਨੂੰ ਸਭ ਕੁਝ ਦਿੱਤਾ। ਧੰਨਵਾਦ, ਕ੍ਰਿਕਟ। ਤੁਸੀਂ ਹਮੇਸ਼ਾ ਮੇਰੇ ਦਿਲ, ਮੇਰੇ ਜਨੂੰਨ ਅਤੇ ਮੇਰੀ ਜ਼ਿੰਦਗੀ ਦਾ ਮਕਸਦ ਰਹੋਗੇ।”

ਸਬਭਿਨੇਨੀ ਮੇਘਨਾ ਦਾ ਕ੍ਰਿਕਟ ਕਰੀਅਰ

ਸਬਭਿਨੇਨੀ ਨੇ ਭਾਰਤ ਲਈ 3 ਇੱਕ ਰੋਜ਼ਾ ਅਤੇ 17 ਟੀ-20 ਅੰਤਰਰਾਸ਼ਟਰੀ ਮੈਚ ਖੇਡੇ, ਜਿਸ ਵਿੱਚ ਕ੍ਰਮਵਾਰ 114 ਅਤੇ 258 ਦੌੜਾਂ ਬਣਾਈਆਂ। ਉਸਨੇ ਭਾਰਤ ਲਈ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ 2022 ਵਿੱਚ ਖੇਡਿਆ ਸੀ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।





News Source link