Singer-Songwriter Death: ਸੰਗੀਤ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਜਿਸ ਕਾਰਨ ਫਿਲਮੀ ਹਸਤੀਆਂ ਸਣੇ ਪ੍ਰਸ਼ੰਸਕਾਂ ਵਿਚਾਲੇ ਸੋਗ ਦਾ ਮਾਹੌਲ ਹੈ। ਦੱਸ ਦੇਈਏ ਕਿ ਮਸ਼ਹੂਰ ਇੰਗਲਿੰਸ਼ ਗਿਟਾਰਿਸਟ, ਗਾਇਕ ਅਤੇ ਗੀਤਕਾਰ ਡੇਵ ਮੇਸਨ ਦਾ 79 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਡੇਵ ਰਾਕ ਬੈਂਡ ਟ੍ਰੈਫਿਕ ਦੇ ਸਹਿ-ਸੰਸਥਾਪਕ ਅਤੇ ਕਲਾਸਿਕ ਟਰੈਕ ਫੀਲਿਨ’ ਅਲਰਾਈਟ? ਲਿਖਣ ਲਈ ਜਾਣੇ ਜਾਂਦੇ ਸਨ।
ਉਨ੍ਹਾਂ ਦੇ ਪਰਿਵਾਰ ਦੇ ਇੱਕ ਬੁਲਾਰੇ ਨੇ ਇਕ ਮੈਗਜ਼ੀਨ ਨੂੰ ਇਸ ਖ਼ਬਰ ਦੀ ਪੁਸ਼ਟੀ ਕੀਤੀ ਕਿ ਪ੍ਰਸਿੱਧ ਗਿਟਾਰਿਸਟ ਦਾ 19 ਅਪ੍ਰੈਲ ਨੂੰ ਨੇਵਾਡਾ ਦੇ ਗਾਰਡਨਰਵਿਲ ਵਿੱਚ ਆਪਣੇ ਘਰ ਵਿੱਚ ਦੇਹਾਂਤ ਹੋ ਗਿਆ। ਮੇਸਨ ਨੇ ਸੰਗੀਤ ਦੇ ਕੁਝ ਵੱਡੇ ਨਾਵਾਂ ਨਾਲ ਕੰਮ ਕੀਤਾ, ਜਿਨ੍ਹਾਂ ਵਿੱਚ ਦਿ ਰੋਲਿੰਗ ਸਟੋਨਜ਼, ਜਿਮੀ ਹੈਂਡਰਿਕਸ, ਜਾਰਜ ਹੈਰੀਸਨ ਅਤੇ ਏਰਿਕ ਕਲੈਪਟਨ ਸ਼ਾਮਲ ਹਨ।
ਗੰਭੀਰ ਇਨਫੈਕਸ਼ਨ ਤੋਂ ਹੋਏ ਪੀੜਤ
ਪਿਛਲੇ ਸਾਲ, ਮੇਸਨ ਨੇ ਗੰਭੀਰ ਇਨਫੈਕਸ਼ਨ ਤੋਂ ਪੀੜਤ ਹੋਣ ਤੋਂ ਬਾਅਦ 2024 ਅਤੇ 2025 ਲਈ ਟੂਰਿੰਗ ਯੋਜਨਾਵਾਂ ਨੂੰ ਮੁਲਤਵੀ ਕਰ ਦਿੱਤਾ ਸੀ। ਮੈਗਜ਼ੀਨ ਅਨੁਸਾਰ, ਉਨ੍ਹਾਂ ਦੇ ਪਰਿਵਾਰ ਨੇ ਕਿਹਾ ਕਿ ਉਹ ਹਾਲ ਹੀ ਦੇ ਮਹੀਨਿਆਂ ਵਿੱਚ ਬਿਮਾਰੀ ਨਾਲ ਬਹਾਦਰੀ ਨਾਲ ਲੜੇ ਸਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
ਹੋਰ ਪੜ੍ਹੋ