Singer Last Video: ਮਸ਼ਹੂਰ ਗਾਇਕ ਦੀ ਮੌਤ ਤੋਂ ਕੁਝ ਘੰਟੇ ਪਹਿਲਾਂ ਦੀ ਵੀਡੀਓ ਆਈ ਸਾਹਮਣੇ, ਪਾਣੀ 'ਚ ਛਾਲ ਮਾਰਦੇ ਆਏ ਨਜ਼ਰ; ਫਿਰ ਇੰਝ ਵਾਪਰਿਆ ਹਾਦਸਾ…

Must read


Zubeen Garg Last Video: ਮਸ਼ਹੂਰ ਬਾਲੀਵੁੱਡ ਗਾਇਕ ਜ਼ੁਬੀਨ ਗਰਗ ਦੀ ਅਚਾਨਕ ਮੌਤ ਕਾਰਨ ਸੰਗੀਤ ਜਗਤ ‘ਚ ਸੋਗ ਦਾ ਮਾਹੌਲ ਹੈ। ਸਿੰਗਾਪੁਰ ਵਿੱਚ ਸਕੂਬਾ ਡਾਈਵਿੰਗ ਕਰਦੇ ਸਮੇਂ ਉਨ੍ਹਾਂ ਦੀ ਮੌਤ ਹੋ ਗਈ। ਗਾਇਕ ਦੀ ਮੌਤ ਤੋਂ ਕੁਝ ਘੰਟੇ ਪਹਿਲਾਂ ਦੀ ਇੱਕ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਵਿੱਚ, ਗਾਇਕ ਆਪਣੇ ਦੋਸਤਾਂ ਨਾਲ ਕਰੂਜ਼ ਪਾਰਟੀ ਦਾ ਆਨੰਦ ਮਾਣਦੇ ਦਿਖਾਈ ਦੇ ਰਹੇ ਹਨ। ਉਹ ਪਾਣੀ ਵਿੱਚ ਛਾਲ ਮਾਰਦੇ ਵੀ ਨਜ਼ਰ ਆ ਰਹੇ ਹਨ, ਇਸ ਦੌਰਾਨ ਆਲੇ-ਦੁਆਲੇ ਕੁਝ ਹੋਰ ਲੋਕ ਵੀ ਖੜ੍ਹੇ ਹਨ। ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਟਵੀਟ ਕੀਤਾ ਕਿ ਪੋਸਟਮਾਰਟਮ ਤੋਂ ਬਾਅਦ ਜ਼ੁਬੀਨ ਦੀ ਲਾਸ਼ ਨੂੰ ਭਾਰਤ ਵਾਪਸ ਲਿਆਂਦਾ ਜਾਵੇਗਾ।

ਵਾਇਰਲ ਵੀਡੀਓ ਵਿੱਚ ਕੀ-ਕੀ ?

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਜ਼ੁਬੀਨ ਦੀ ਵੀਡੀਓ ਵਿੱਚ ਉਹ ਕਰੂਜ਼ ਜਹਾਜ਼ ਦੇ ਕਿਨਾਰੇ ਖੜ੍ਹੇ ਦਿਖਾਈ ਦੇ ਰਹੇ ਹਨ, ਛਾਲ ਮਾਰਨ ਤੋਂ ਪਹਿਲਾਂ ਆਪਣੀ ਲਾਈਫ ਜੈਕੇਟ ਨੂੰ ਐਡਜਸਟ ਕਰ ਰਹੇ ਹਨ। ਫਿਰ ਉਹ ਪਾਣੀ ਵਿੱਚ ਛਾਲ ਮਾਰਦੇ ਹਨ, ਜਦੋਂ ਕਿ ਨੇੜੇ ਖੜ੍ਹੇ ਉਨ੍ਹਾਂ ਦੇ ਦੋਸਤ ਗਾਇਕ ਦਾ ਹੌਸਲਾ ਵਧਾਉਂਦੇ ਹਨ। ਹਾਲਾਂਕਿ, ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਕਾਰ ਨੇ ਵੀਡੀਓ ਵਿੱਚ ਕਿਹਾ ਕਿ ਪਾਣੀ ਵਿੱਚ ਛਾਲ ਮਾਰਨ ਤੋਂ ਬਾਅਦ, ਉਹ ਕਰੂਜ਼ ਕਿਸ਼ਤੀ ‘ਤੇ ਵਾਪਸ ਆਏ, ਆਪਣੀ ਲਾਈਫ ਜੈਕੇਟ ਉਤਾਰੀ ਅਤੇ ਦੁਬਾਰਾ ਪਾਣੀ ਵਿੱਚ ਛਾਲ ਮਾਰ ਦਿੱਤੀ ਸੀ।

 

ਦੂਜੀ ਵਾਰ ਛਾਲ ਮਾਰੀ

ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਲਾਈਫ ਜੈਕੇਟ ਪਹਿਨਣ ਦੌਰਾਨ ਉਹ ਤੈਰਨ ਵਿੱਚ ਅਸਫਲ ਹੋ ਰਹੇ ਸੀ, ਇਸ ਲਈ ਉਹ ਵਾਪਸ ਆਏ, ਆਪਣੀ ਜੈਕਟ ਉਤਾਰੀ ਅਤੇ ਤੈਰਨ ਲਈ ਵਾਪਸ ਪਾਣੀ ਵਿੱਚ ਛਾਲ ਮਾਰ ਦਿੱਤੀ। ਇਹ ਹਾਦਸਾ ਜੁਬੀਨ ਦੇ ਦੂਜੀ ਵਾਰ ਪਾਣੀ ਵਿੱਚ ਛਾਲ ਮਾਰਨ ਤੋਂ ਬਾਅਦ ਵਾਪਰਿਆ। ਹਿੰਦੁਸਤਾਨ ਟਾਈਮਜ਼ ਦੀ ਇੱਕ ਰਿਪੋਰਟ ਦੇ ਅਨੁਸਾਰ, ਗਾਇਕ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਅਤੇ ਸੀਪੀਆਰ ਦਿੱਤਾ ਗਿਆ, ਪਰ ਉਨ੍ਹਾਂ ਦੀ ਜਾਨ ਨਹੀਂ ਬਚਾਈ ਜਾ ਸਕੀ।

ਭਾਰਤ ਲਿਆਂਦੀ ਜਾਵੇਗਾ ਪਾਰਥਿਕ ਸਰੀਰ

ਮੁੱਖ ਮੰਤਰੀ ਨੇ ਦੱਸਿਆ ਕਿ ਇਸ ਸਮੇਂ ਪੋਸਟਮਾਰਟਮ ਜਾਂਚ ਚੱਲ ਰਹੀ ਹੈ। ਪੋਸਟਮਾਰਟਮ ਤੋਂ ਤੁਰੰਤ ਬਾਅਦ, ਗਾਇਕ ਦੀ ਲਾਸ਼ ਭਾਰਤ ਵਾਪਸ ਲਿਆਂਦੀ ਜਾਵੇਗੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ। ਜੁਬੀਨ ਦੀ ਮੌਤ ਦੀ ਖ਼ਬਰ ਸੁਣ ਕੇ ਗਾਇਕ ਦਾ ਪਰਿਵਾਰ ਦੁਖੀ ਹੈ। ਕੋਈ ਵੀ ਵਿਸ਼ਵਾਸ ਨਹੀਂ ਕਰ ਸਕਦਾ ਕਿ ਜੁਬੀਨ ਗਰਗ ਹੁਣ ਸਾਡੇ ਨਾਲ ਨਹੀਂ ਹੈ।

 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

 

ਹੋਰ ਪੜ੍ਹੋ





News Source link

- Advertisement -

More articles

- Advertisement -

Latest article