33.4 C
Patiāla
Sunday, June 21, 2026

Sidhu Moose Wala Brother: ਛੋਟੇ ਸਿੱਧੂ ਦੀ ਕਿਊਟਨੈੱਸ ਨੇ ਪੰਜਾਬੀਆਂ ਦਾ ਖਿੱਚਿਆ ਧਿਆਨ, ਤਸਵੀਰਾਂ 'ਤੇ ਟਿੱਕੀਆਂ ਸਭ ਦੀਆਂ ਨਜ਼ਰਾਂ

Must read


Sidhu Moose Wala Brother Video: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਛੋਟਾ ਭਰਾ ਸ਼ੁੱਭਦੀਪ ਇੱਕ ਵਾਰ ਫਿਰ ਤੋਂ ਸੋਸ਼ਲ ਮੀਡੀਆ ਉੱਪਰ ਛਾਇਆ ਹੋਇਆ ਹੈ। ਖਾਸ ਗੱਲ ਇਹ ਹੈ ਕਿ ਨਿੱਕੇ ਸਿੱਧੂ ਦੀ ਤਸਵੀਰ ਅਤੇ ਵੀਡੀਓ ਮੂਸੇਵਾਲਾ ਦੇ ਅਕਾਊਂਟ ਉੱਪਰ ਸ਼ੇਅਰ ਕੀਤੀ ਗਈ ਹੈ। ਜਿਨ੍ਹਾਂ ਨੇ ਇੰਟਰਨੈੱਟ ਉੱਪਰ ਤਰਥੱਲੀ ਮਚਾ ਦਿੱਤੀ ਹੈ। ਖਾਸ ਗੱਲ ਇਹ ਹੈ ਕਿ ਇਸ ਤਸਵੀਰ ਦੇ ਨਾਲ ਪਰਿਵਾਰ ਨੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ ਨਾਲ ਹੀ ਉਨ੍ਹਾਂ ਨੇ ਕਾਫੀ ਭਾਵੁਕ ਕਰਨ ਵਾਲਾ ਕੈਪਸ਼ਨ ਵੀ ਲਿਖਿਆ ਹੈ।

ਛੋਟੇ ਸਿੱਧੂ ਦੀ ਕਿਊਟ ਤਸਵੀਰ ਵਾਇਰਲ

ਇਸ ਤਸਵੀਰ ਅਤੇ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਬਹੁਤ ਹੀ ਖਾਸ ਗੱਲ ਲਿਖੀ ਗਈ ਹੈ। ਇਸ ਨੂੰ ਕੈਪਸ਼ਨ ਦਿੰਦਿਆਂ ਹੋਇਆ ਲਿਖਿਆ ਗਿਆ ਨਜ਼ਰਾ ਵਿੱਚ ਇਕ ਖਾਸ ਗਹਿਰਾਈ ਹੈ, ਜੋ ਸਾਡੀ ਜ਼ਿੰਦਗੀ ਦੀ ਹਰ ਸੱਚਾਈ ਨੂੰ ਸਮਝਦੀ ਹੈ, ਚਿਹਰੇ ਦੀ ਮਾਸੂਮੀਅਤ ਤੇ ਸ਼ਬਦਾਂ ਤੋਂ ਪਰੇ ਇੱਕ ਅਣਮੁੱਲਾ ਨੂਰ ਹੈ, ਜੋ ਹਮੇਸ਼ਾ ਇਹ ਮਹਿਸੂਸ ਕਰਾਉਂਦਾ ਹੈ ਕਿ ਜਿਹੜੇ ਚਿਹਰੇ ਨੂੰ ਨਮ ਅੱਖਾਂ ਨਾਲ ਅਕਾਲ ਪੁਰਖ ਨੂੰ ਸੌਪਿਆਂ ਸੀ ਉਸੇ ਚਿਹਰੇ ਦਾ ਅਕਾਲ ਪੁਰਖ ਦੀ ਮੇਹਰ ਤੇ ਸਾਰੇ ਭੈਣ-ਭਰਾਵਾਂ ਦੀਆ ਦੁਆਵਾਂ ਸਦਕਾ ਨਿੱਕੇ ਰੂਪ ਵਿੱਚ ਫੇਰ ਤੋ ਦੀਦਾਰ ਕਰ ਰਹੇ ਹਾਂ…ਅਸੀ ਵਾਹਿਗੁਰੂ ਦੀ ਸਾਡੇ ਤੇ ਹੋਈ ਅਪਾਰ ਬਖਸ਼ਿਸ਼ ਲਈ ਉਹਦੇ ਸਦਾ ਰਿਣੀ ਰਹਾਂਗੇ 🙏🏻


 

ਦੱਸ ਦੇਈਏ ਕਿ ਨਿੱਕੇ ਸਿੱਧੂ ਦੀ ਇਸ ਤਸਵੀਰ ਨੂੰ ਲੋਕਾਂ ਵੱਲੋਂ ਖੂਬ ਸ਼ੇਅਰ ਵੀ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ ਪਲੇਟਫਾਰਮ ਤੇ ਫੋਟੋ ਕਾਫੀ ਵਾਇਰਲ ਹੋ ਰਹੀ ਹੈ। ਛੋਟੇ ਮੂਸੇਵਾਲਾ ਤਸਵੀਰ ਵਿੱਚ ਆਪਣੇ ਪਿਤਾ ਬਲਕੌਰ ਸਿੰਘ ਦੀ ਗੋਦ ਵਿੱਚ ਨਜ਼ਰ ਆ ਰਿਹਾ ਹੈ ਨਾਲ ਹੀ ਮਾਤਾ ਚਰਨ ਕੌਰ ਵੀ ਬੈਠੇ ਹਨ। ਉਸਨੇ ਪੱਗ ਬੰਨ੍ਹੀ ਹੋਈ ਹੈ … ਜਿਵੇਂ ਕਿ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਬੰਨ੍ਹ ਰਹੇ ਹਨ। ਨਿੱਲੀ ਸ਼ਰਟ ਅਤੇ ਜੀਨਸ ਵਿੱਚ ਛੋਟੇ ਸਿੱਧੂ ਦੀ ਕਿਊਟਨੈੱਸ ਸਭ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ। 

 





News Source link

- Advertisement -

More articles

- Advertisement -

Latest article