Sidhu Moose Wala: ਸਿੱਧੂ ਮੂਸੇਵਾਲਾ ਦੀ ਬੱਦਲਾਂ 'ਚ ਝਲਕ ਵੇਖ ਫੈਨਜ਼ ਹੈਰਾਨ, ਬੋਲੇ- 'ਮਹਿਸੂਸ ਕਰੋ ਤਾਂ ਸਭ ਕੁੱਝ ਹੈਗਾ…'

Must read


ਭਾਵੇਂ ਹੀ ਚਰਨ ਕੌਰ ਅਤੇ ਬਲਕੌਰ ਸਿੰਘ ਆਪਣੇ ਛੋਟੇ ਪੁੱਤਰ ਨਾਲ ਸਮਾਂ ਬਤੀਤ ਕਰ ਰਹੇ ਹਨ, ਪਰ ਉਨ੍ਹਾਂ ਦੇ ਦਿਲ ਵਿੱਚੋਂ ਵੱਡੇ ਪੁੱਤਰ ਮੂਸੇਵਾਲਾ ਦੀਆਂ ਯਾਦਾਂ ਕਾਇਣ ਹਨ। ਉਹ ਸਿੱਧੂ ਲਈ ਇਨਸਾਫ ਦੀ ਜੰਗ ਲੜ੍ਹ ਰਹੇ ਹਨ। ਇਸ ਵਿਚਾਲੇ ਮਾਤਾ ਚਰਨ ਕੌਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਭਾਵੁਕ ਕਰ ਦੇਣ ਵਾਲੀ ਪੋਸਟ ਸਾਂਝੀ ਕੀਤੀ ਹੈ। ਇਹ ਪੋਸਟ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਭਾਵੇਂ ਹੀ ਚਰਨ ਕੌਰ ਅਤੇ ਬਲਕੌਰ ਸਿੰਘ ਆਪਣੇ ਛੋਟੇ ਪੁੱਤਰ ਨਾਲ ਸਮਾਂ ਬਤੀਤ ਕਰ ਰਹੇ ਹਨ, ਪਰ ਉਨ੍ਹਾਂ ਦੇ ਦਿਲ ਵਿੱਚੋਂ ਵੱਡੇ ਪੁੱਤਰ ਮੂਸੇਵਾਲਾ ਦੀਆਂ ਯਾਦਾਂ ਕਾਇਣ ਹਨ। ਉਹ ਸਿੱਧੂ ਲਈ ਇਨਸਾਫ ਦੀ ਜੰਗ ਲੜ੍ਹ ਰਹੇ ਹਨ। ਇਸ ਵਿਚਾਲੇ ਮਾਤਾ ਚਰਨ ਕੌਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਭਾਵੁਕ ਕਰ ਦੇਣ ਵਾਲੀ ਪੋਸਟ ਸਾਂਝੀ ਕੀਤੀ ਹੈ। ਇਹ ਪੋਸਟ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਫਿਰ ਬੱਦਲਾਂ 'ਚ ਨਜ਼ਰ ਆਏ ਸਿੱਧੂ ਮੂਸੇਵਾਲਾ  ਮਾਤਾ ਚਰਨ ਕੌਰ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ। ਜਿਸ ਵਿੱਚ ਉਨ੍ਹਾਂ ਨੇ ਆਪਣੇ ਮਰਹੂਮ ਪੁੱਤ ਸਿੱਧੂ ਮੂਸੇਵਾਲਾ ਨੂੰ ਯਾਦ ਕਰਦਿਆਂ ਭਾਵੁਕ ਪੋਸਟ ਲਿਖੀ ਹੈ। ਇਸ ਪੋਸਟ ਦੇ ਨਾਲ ਮਾਤਾ ਚਰਨ ਕੌਰ ਨੇ ਇੱਕ ਤਸਵੀਰ ਸਾਂਝੀ ਕੀਤੀ ਹੈ। ਇਹ ਤਸਵੀਰ ਸਿੱਧੂ ਮੂਸੇਵਾਲਾ ਦੀ ਹਵੇਲੀ ਉੱਤੇ ਛਾਏ ਬਦਲਾਂ ਦੀ ਹੈ।

ਫਿਰ ਬੱਦਲਾਂ ‘ਚ ਨਜ਼ਰ ਆਏ ਸਿੱਧੂ ਮੂਸੇਵਾਲਾ ਮਾਤਾ ਚਰਨ ਕੌਰ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ। ਜਿਸ ਵਿੱਚ ਉਨ੍ਹਾਂ ਨੇ ਆਪਣੇ ਮਰਹੂਮ ਪੁੱਤ ਸਿੱਧੂ ਮੂਸੇਵਾਲਾ ਨੂੰ ਯਾਦ ਕਰਦਿਆਂ ਭਾਵੁਕ ਪੋਸਟ ਲਿਖੀ ਹੈ। ਇਸ ਪੋਸਟ ਦੇ ਨਾਲ ਮਾਤਾ ਚਰਨ ਕੌਰ ਨੇ ਇੱਕ ਤਸਵੀਰ ਸਾਂਝੀ ਕੀਤੀ ਹੈ। ਇਹ ਤਸਵੀਰ ਸਿੱਧੂ ਮੂਸੇਵਾਲਾ ਦੀ ਹਵੇਲੀ ਉੱਤੇ ਛਾਏ ਬਦਲਾਂ ਦੀ ਹੈ।

ਇਸ ਦੇ ਨਾਲ ਹੀ ਇੱਕ ਹੋਰ ਤਸਵੀਰ ਸ਼ੇਅਰ ਕੀਤੀ ਹੈ ਜਿਸ ਵਿੱਚ ਸਿੱਧੂ ਹੱਥ ਜੋੜ ਕੇ ਰੱਬ ਦਾ ਸ਼ੁਕਰਾਨਾ ਕਰਦੇ ਨਜ਼ਰ ਆ ਰਹੇ ਹਨ। ਇਸ ਤਸਵੀਰ ਦੀ ਹੁਬਹੂ ਝਲਕ ਮਰਹੂਮ ਗਾਇਕ ਦੀ ਹਵੇਲੀ ਉੱਤੇ ਛਾਏ ਬਦਲਾਂ ਦੇ ਵਿੱਚ ਬਣੇ ਅਕਸ ਵਿੱਚ ਨਜ਼ਰ ਆ ਰਹੀ ਹੈ। ਇਸ ਤਸਵੀਰ ਵਿੱਚ ਤੁਸੀ ਵੇਖ ਸਕਦੇ ਹੋ ਕਿ ਬੱਦਲਾਂ ਵਿੱਚ ਸਿੱਧੂ ਦੀ ਤਸਵੀਰ ਨਾਲ ਦੀ ਝਲਕ ਵਿਖਾਈ ਦੇ ਰਹੀ ਹੈ।

ਇਸ ਦੇ ਨਾਲ ਹੀ ਇੱਕ ਹੋਰ ਤਸਵੀਰ ਸ਼ੇਅਰ ਕੀਤੀ ਹੈ ਜਿਸ ਵਿੱਚ ਸਿੱਧੂ ਹੱਥ ਜੋੜ ਕੇ ਰੱਬ ਦਾ ਸ਼ੁਕਰਾਨਾ ਕਰਦੇ ਨਜ਼ਰ ਆ ਰਹੇ ਹਨ। ਇਸ ਤਸਵੀਰ ਦੀ ਹੁਬਹੂ ਝਲਕ ਮਰਹੂਮ ਗਾਇਕ ਦੀ ਹਵੇਲੀ ਉੱਤੇ ਛਾਏ ਬਦਲਾਂ ਦੇ ਵਿੱਚ ਬਣੇ ਅਕਸ ਵਿੱਚ ਨਜ਼ਰ ਆ ਰਹੀ ਹੈ। ਇਸ ਤਸਵੀਰ ਵਿੱਚ ਤੁਸੀ ਵੇਖ ਸਕਦੇ ਹੋ ਕਿ ਬੱਦਲਾਂ ਵਿੱਚ ਸਿੱਧੂ ਦੀ ਤਸਵੀਰ ਨਾਲ ਦੀ ਝਲਕ ਵਿਖਾਈ ਦੇ ਰਹੀ ਹੈ।

ਮਾਤਾ ਚਰਨ ਕੌਰ ਨੇ ਆਪਣੀ ਪੋਸਟ ਵਿੱਚ ਸਿੱਧੂ ਮੂਸੇਵਾਲਾ ਦੇ ਨਾਮ ਸੰਦੇਸ਼ ਲਿਖਦੇ ਹੋਏ ਕਿਹਾ, 'ਮੇਰਾ ਪੁੱਤ ਬੇਸ਼ੱਕ ਜਾਲਮਾਂ ਨੇ ਖੋਹ ਲਿਆ ਪਰ ਏਸ ਜੱਗ ਉੱਤੇ ਅਤੇ ਵਾਹਿਗੁਰੂ ਦੇ ਘਰ ਵਿੱਚ ਮੇਰੇ ਸ਼ੁੱਭ ਦੀ ਸੱਚੀ ਰੂਹ ਦੀ ਹੋਂਦ ਅੱਜ ਵੀ ਬਰਕਰਾਰ ਹੈ...ਜਿਸ ਦਿਨ ਓਸ ਸੱਚੇ ਪਾਤਸ਼ਾਹ ਨੇ ਫੈਸਲੇ ਕਰਨੇ ਓਸ ਦਿਨ ਕੋਈ ਇਤਫਾਕ ਨੀ ਹੋਣਾ ਜੋ ਹੋਣਾ ਸੱਚ ਤੇ ਲਕੀਰ ਹੋਣ...ਇਹ ਇੱਕ ਮਾਂ ਪਿਤਾ ਤੇ ਸ਼ੁੱਭ ਨੂੰ ਚਾਹੁਣ ਵਾਲਿਆਂ ਦਾ ਓਸ ਅਕਾਲ ਪੁਰਖ ਤੇ ਸੱਚਾ ਯਕੀਨ ਹੈ 🙏🙏'

ਮਾਤਾ ਚਰਨ ਕੌਰ ਨੇ ਆਪਣੀ ਪੋਸਟ ਵਿੱਚ ਸਿੱਧੂ ਮੂਸੇਵਾਲਾ ਦੇ ਨਾਮ ਸੰਦੇਸ਼ ਲਿਖਦੇ ਹੋਏ ਕਿਹਾ, ‘ਮੇਰਾ ਪੁੱਤ ਬੇਸ਼ੱਕ ਜਾਲਮਾਂ ਨੇ ਖੋਹ ਲਿਆ ਪਰ ਏਸ ਜੱਗ ਉੱਤੇ ਅਤੇ ਵਾਹਿਗੁਰੂ ਦੇ ਘਰ ਵਿੱਚ ਮੇਰੇ ਸ਼ੁੱਭ ਦੀ ਸੱਚੀ ਰੂਹ ਦੀ ਹੋਂਦ ਅੱਜ ਵੀ ਬਰਕਰਾਰ ਹੈ…ਜਿਸ ਦਿਨ ਓਸ ਸੱਚੇ ਪਾਤਸ਼ਾਹ ਨੇ ਫੈਸਲੇ ਕਰਨੇ ਓਸ ਦਿਨ ਕੋਈ ਇਤਫਾਕ ਨੀ ਹੋਣਾ ਜੋ ਹੋਣਾ ਸੱਚ ਤੇ ਲਕੀਰ ਹੋਣ…ਇਹ ਇੱਕ ਮਾਂ ਪਿਤਾ ਤੇ ਸ਼ੁੱਭ ਨੂੰ ਚਾਹੁਣ ਵਾਲਿਆਂ ਦਾ ਓਸ ਅਕਾਲ ਪੁਰਖ ਤੇ ਸੱਚਾ ਯਕੀਨ ਹੈ 🙏🙏’

ਫੈਨਜ਼ ਵੱਲੋਂ ਦਿੱਤੀ ਜਾ ਰਹੀ ਪ੍ਰਤੀਕਿਰਿਆ...  ਮਾਤਾ ਚਰਨ ਕੌਰ ਦੀ ਇਸ ਪੋਸਟ ਉੱਪਰ ਪ੍ਰਸ਼ੰਸਕਾਂ ਵੱਲੋਂ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। ਇੱਕ ਫੈਨ ਨੇ ਲਿਖਿਆ, 'ਹਿੰਦੀ ਦੁਨੀਆ ਤੇ ਨਾਮ ਰਹੂਗਾ ਜੱਟ ਮੂਸੇਵਾਲਾ ਕਹਿੰਦਾ ਜੱਟੀਏ ❤️ #justiceforsidhumoosewala'... ਇੱਕ ਹੋਰ ਫੈਨ ਨੇ ਲਿਖਿਆ, 'ਮਾਂ ਸਿੱਧੂ ਬਾਈ ਇੱਥੇ ਹੀ ਹੈ ਸਾਡੇ ਵਿਚਾਲੇ, ਮਹਿਜ਼ ਇੱਕ ਵਾਰ ਆਪਣੇ ਦਿਲ ਤੋਂ ਮਹਿਸੂਸ ਕਰਕੇ ਵੇਖੋ। ਓਹ ਹਮੇਸ਼ਾ ਹਰੀ ਸਾਡੇ ਸਭ ਦੇ ਨਾਲ ਹੈ। 'ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਟਿੱਪਣੀ ਕਰਦੇ ਹੋਏ ਲਿਖਿਆ, ਮਹਿਸੂਸ ਕਰੋ ਤਾ ਸਭ ਕੁੱਝ ਹੈਗਾ.... ਨਾ ਕਰੋ ਤਾ ਕੁੱਝ ਵੀ ਨੀ ^💔...ਇਸਦੇ ਨਾਲ ਹੀ ਇੱਕ ਹੋਰ ਨੇ ਲਿਖਿਆ, ਜੇ ਲੋਕਾਂ ਦੀਆਂ ਭਾਵਨਾਵਾਂ ਰੱਬ ਦੀਆਂ ਕੰਧਾਂ ਹਿਲਾ ਕੇ ਸਿੱਧੂ ਵਾਪਿਸ ਲੈਕੇ ਆ ਸਕਦੀਆਂ ਨੇ ਤਾਂ ਓਹਨਾਂ ਜਾਲਮਾਂ ਦਾ ਨਾਸ਼ ਵੀ ਕਰ ਸਕਦੀਆਂ ਨੇ...

ਫੈਨਜ਼ ਵੱਲੋਂ ਦਿੱਤੀ ਜਾ ਰਹੀ ਪ੍ਰਤੀਕਿਰਿਆ… ਮਾਤਾ ਚਰਨ ਕੌਰ ਦੀ ਇਸ ਪੋਸਟ ਉੱਪਰ ਪ੍ਰਸ਼ੰਸਕਾਂ ਵੱਲੋਂ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। ਇੱਕ ਫੈਨ ਨੇ ਲਿਖਿਆ, ‘ਹਿੰਦੀ ਦੁਨੀਆ ਤੇ ਨਾਮ ਰਹੂਗਾ ਜੱਟ ਮੂਸੇਵਾਲਾ ਕਹਿੰਦਾ ਜੱਟੀਏ ❤️ #justiceforsidhumoosewala’… ਇੱਕ ਹੋਰ ਫੈਨ ਨੇ ਲਿਖਿਆ, ‘ਮਾਂ ਸਿੱਧੂ ਬਾਈ ਇੱਥੇ ਹੀ ਹੈ ਸਾਡੇ ਵਿਚਾਲੇ, ਮਹਿਜ਼ ਇੱਕ ਵਾਰ ਆਪਣੇ ਦਿਲ ਤੋਂ ਮਹਿਸੂਸ ਕਰਕੇ ਵੇਖੋ। ਓਹ ਹਮੇਸ਼ਾ ਹਰੀ ਸਾਡੇ ਸਭ ਦੇ ਨਾਲ ਹੈ। ‘ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਟਿੱਪਣੀ ਕਰਦੇ ਹੋਏ ਲਿਖਿਆ, ਮਹਿਸੂਸ ਕਰੋ ਤਾ ਸਭ ਕੁੱਝ ਹੈਗਾ…. ਨਾ ਕਰੋ ਤਾ ਕੁੱਝ ਵੀ ਨੀ ^💔…ਇਸਦੇ ਨਾਲ ਹੀ ਇੱਕ ਹੋਰ ਨੇ ਲਿਖਿਆ, ਜੇ ਲੋਕਾਂ ਦੀਆਂ ਭਾਵਨਾਵਾਂ ਰੱਬ ਦੀਆਂ ਕੰਧਾਂ ਹਿਲਾ ਕੇ ਸਿੱਧੂ ਵਾਪਿਸ ਲੈਕੇ ਆ ਸਕਦੀਆਂ ਨੇ ਤਾਂ ਓਹਨਾਂ ਜਾਲਮਾਂ ਦਾ ਨਾਸ਼ ਵੀ ਕਰ ਸਕਦੀਆਂ ਨੇ…

Published at : 25 Jul 2024 07:18 PM (IST)

ਹੋਰ ਜਾਣੋ ਮਨੋਰੰਜਨ



News Source link

- Advertisement -

More articles

- Advertisement -

Latest article