Sharry Mann Video: ਪਰਮੀਸ਼ ਵਰਮਾ ਦੇ ਤਲਾਕ ਦੀਆਂ ਖਬਰਾਂ ਵਿਚਾਲੇ ਗਾਇਕ ਸ਼ੈਰੀ ਮਾਨ ਦਾ ਵੀਡੀਓ ਵਾਈਰਲ, ਬੋਲੇ- ਜਿਨ੍ਹਾਂ ਨੂੰ ਮੈਂ…

0
143


Sharry Mann Viral Video: ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਇਨ੍ਹੀਂ ਦਿਨੀਂ ਤਲਾਕ ਦੀਆਂ ਖਬਰਾਂ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਖਬਰਾਂ ਮੁਤਾਬਕ ਗਾਇਕ ਦੀ ਪਤਨੀ ਗੁਨੀਤ ਗਰੇਵਾਲ (Guneet Grewal) ਅਲੱਗ ਹੋ ਗਏ ਹਨ। ਹੁਣ ਤੱਕ ਇਹਨਾਂ ਖਬਰਾਂ ਨੂੰ ਅਫਵਾਹ ਦੱਸਿਆ ਜਾ ਰਿਹਾ ਸੀ, ਕਿਉਂਕਿ ਪਰਮੀਸ਼ ਅਤੇ ਉਨ੍ਹਾਂ ਦੀ ਪਤਨੀ ਗੁਨੀਤ ਵੱਲੋਂ ਇਸ ਮਾਮਲੇ ਤੇ ਕੋਈ ਟਿੱਪਣੀ ਨਹੀਂ ਕੀਤੀ ਗਈ। ਇਸ ਵਿਚਾਲੇ ਪੰਜਾਬੀ ਗਾਇਕ ਸ਼ੈਰੀ ਮਾਨ ਦਾ ਇੱਕ ਵੀਡੀਓ ਤੇਜ਼ੀ ਨਾਲ ਇੰਟਰਨੈੱਟ ਉੱਪਰ ਵਾਈਰਲ ਹੋ ਰਿਹਾ ਹੈ, ਜਿਸ ਨੂੰ ਪਰਮੀਸ਼ ਨਾਲ ਜੋੜਿਆ ਜਾ ਰਿਹਾ ਹੈ। ਇਸ ਉੱਪਰ ਸੋਸ਼ਲ ਮੀਡੀਆ ਯੂਜ਼ਰਸ ਵੱਲੋਂ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ। 

ਦਰਅਸਲ, ਇਸ ਵੀਡੀਓ ਵਿੱਚ ਗਾਇਕ ਖੁੱਲ੍ਹ ਕੇ ਆਪਣੇ ਮਨ ਦੀ ਗੱਲ ਕਰਦੇ ਨਜ਼ਰ ਆਏ। ਵੀਡੀਓ ਵਿੱਚ ਸ਼ੈਰੀ ਮਾਨ ਨੂੰ ਸਭ ਤੋਂ ਮੁਆਫ਼ੀ ਮੰਗਦੇ ਹੋਏ ਸੁਣਿਆ ਜਾ ਸਕਦਾ ਹੈ। ਉਨ੍ਹਾਂ ਕਿਹਾ, “ਮੇਰੇ ਵੱਲੋਂ ਸਾਰਿਆਂ ਨੂੰ ਮਾਫ਼ੀ… ਜਿਨ੍ਹਾਂ ਨੂੰ ਮੈਂ ਕਦੇ ਤੰਗ ਕੀਤਾ, ਮਾੜਾ ਕਿਹਾ ਜਾਂ ਗੁੱਸੇ ਵਿੱਚ ਗੱਲਾਂ ਕਹਿ ਬੈਠਾ।” ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੈਂ ਜੋ ਵੀ ਕਿਹਾ ਉਹ ਸਭ ਬੇਹੋਸ਼ੀ ਵਿੱਚ ਕਿਹਾ…ਤੁਸੀ ਵੀ ਸੁਣੋ ਗਾਇਕ ਨੇ ਅੱਗੇ ਹੋਰ ਕੀ-ਕੀ ਕਿਹਾ…

ਪੈੱਗ ਤਾਂ ਹੁਣ ਵੀ ਲਾਈਦਾ ਹੈ, ਪਰ ਧਿਆਨ ਨਾਲ- ਸ਼ੈਰੀ

ਕਾਬਿਲ-ਏ-ਗੌਰ ਹੈ ਕਿ ਨਵੇਂ ਸਾਲ ਦੇ ਮੌਕੇ ‘ਤੇ ਸ਼ੈਰੀ ਮਾਨ ਨੇ ਆਪਣੀ ਪਤਨੀ ਨਾਲ ਇੱਕ ਤਸਵੀਰ ਵੀ ਸਾਂਝੀ ਕੀਤੀ। ਇਸ ਪੋਸਟ ਵਿੱਚ ਉਨ੍ਹਾਂ ਲਿਖਿਆ, “ਮਾਨ ਪਰਿਵਾਰ ਵੱਲੋਂ ਸਾਰਿਆਂ ਨੂੰ ਨਵਾਂ ਸਾਲ 2026 ਮੁਬਾਰਕ। ਇਸ ਨਵੇਂ ਸਾਲ ਤੁਹਾਡੀ ਭਾਬੀ ਦੀ ਗੱਲ ਮੰਨ ਕੇ ਅੱਜ ਸੋਫ਼ੀ—ਹੈਪੀ ਨਿਊ ਇਅਰ ਵਿਦ ਫੈਮਿਲੀ। ਹੇ ਪਰਮਾਤਮਾ, ਠੰਢ ਵਿੱਚ ਸੋਫ਼ੀ ਰਹਿਣ ਦਾ ਬਲ ਬਖ਼ਸ਼ਣਾ… ਬਾਕੀ ਪੈੱਗ ਤਾਂ ਹੁਣ ਵੀ ਲਾਈਦਾ ਹੈ, ਪਰ ਧਿਆਨ ਨਾਲ।”

ਸ਼ੈਰੀ ਮਾਨ ਨੇ ਆਪਣੇ ਕਰੀਅਰ ਨੂੰ ਸਿਰਫ਼ ਸੰਗੀਤ ਤੱਕ ਹੀ ਸੀਮਿਤ ਨਹੀਂ ਰੱਖਿਆ। ਉਹ ‘ਓਏ ਹੋਏ ਪਿਆਰ ਹੋ ਗਿਆ’ ਅਤੇ ‘ਇਸ਼ਕ ਗਰਾਰੀ’ ਵਰਗੀਆਂ ਪੰਜਾਬੀ ਫ਼ਿਲਮਾਂ ਵਿੱਚ ਵੀ ਨਜ਼ਰ ਆ ਚੁੱਕੇ ਹਨ। ਭਾਵੇਂ ਅਦਾਕਾਰੀ ਲਈ ਉਨ੍ਹਾਂ ਨੂੰ ਮਿਲੀ-ਜੁਲੀ ਪ੍ਰਤੀਕਿਰਿਆ ਮਿਲੀ, ਪਰ ਸੰਗੀਤ ਦੇ ਖੇਤਰ ਵਿੱਚ ਉਨ੍ਹਾਂ ਦੀ ਲੋਕਪ੍ਰਿਯਤਾ ਅਜੇ ਵੀ ਬਰਕਰਾਰ ਹੈ। ਖ਼ਾਸ ਕਰਕੇ ਗੀਤ ‘3 ਪੈੱਗ’ ਨੇ ਉਨ੍ਹਾਂ ਨੂੰ ਵਿਸ਼ਵ ਪੱਧਰ ‘ਤੇ ਵੱਡੀ ਪਛਾਣ ਦਿਵਾਈ।

 

ਹੋਰ ਪੜ੍ਹੋ





News Source link