Seema Haider News : ਸੀਮਾ ਹੈਦਰ ਅਤੇ ਸਚਿਨ ਮੀਣਾ ਨੂੰ ਹਰ ਕੋਈ ਜਾਣਦਾ ਹੈ। ਸਾਲ 2023 ਵਿੱਚ ਵਾਇਰਲ ਹੋਈ ਉਨ੍ਹਾਂ ਦੀ ਪ੍ਰੇਮ ਕਹਾਣੀ ਕਾਫੀ ਚਰਚਾ ਵਿੱਚ ਰਹੀ ਸੀ। 2023 ਦੇ ਅੰਤ ਤੋਂ ਹੀ ਦੋਵਾਂ ਨੇ ਯੂਟਿਊਬ ਅਤੇ ਸੋਸ਼ਲ ਮੀਡੀਆ ‘ਤੇ ਵੀਡੀਓ ਬਣਾਉਣੇ ਸ਼ੁਰੂ ਕਰ ਦਿੱਤੇ ਸਨ। ਅਜਿਹੇ ਵਿੱਚ ਉਨ੍ਹਾਂ ਦੇ ਵਲੌਗ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ। ਹੁਣ ਦੋਵਾਂ ਦੀ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਸੀਮਾ ਹੱਥ ‘ਤੇ ਲੱਗੀ ਸੱਟ ਕਾਰਨ ਪਰੇਸ਼ਾਨ ਨਜ਼ਰ ਆ ਰਹੀ ਹੈ ਅਤੇ ਸਚਿਨ ਉਸ ਦੀ ਹਾਲਤ ਦੇਖ ਕੇ ਚਿੰਤਾ ਕਰਦਾ ਦਿਖਾਈ ਦੇ ਰਿਹਾ ਹੈ। ਇਸ ਵੀਡੀਓ ਵਿੱਚ ਸੀਮਾ ਅਤੇ ਸਚਿਨ ਹਸਪਤਾਲ ਜਾਂਦੇ ਹੋਏ ਨਜ਼ਰ ਆ ਰਹੇ ਹਨ। ਉਹ ਬੱਚਿਆਂ ਨਾਲ ਖੇਡਦੇ ਅਤੇ ਗੱਲਾਂ ਕਰਦੇ ਵੀ ਦਿਖਾਈ ਦਿੰਦੇ ਹਨ।
ਸੀਮਾ ਨਾਲ ਵਾਪਰਿਆ ਹਾਦਸਾ
ਦਰਅਸਲ, ਵੀਡੀਓ ਵਿੱਚ ਸਭ ਤੋਂ ਅਹਿਮ ਗੱਲ ਸੀਮਾ ਨਾਲ ਵਾਪਰੇ ਹਾਦਸੇ ਦੀ ਹੈ। ਵੀਡੀਓ ਵਿੱਚ ਸਚਿਨ ਦੱਸਦਾ ਹੈ ਕਿ ਖਾਣਾ ਬਣਾਉਂਦੇ ਸਮੇਂ ਸੀਮਾ ਦਾ ਹੱਥ ਸੜ ਗਿਆ ਸੀ। ਸਮੇਂ ਸਿਰ ਧਿਆਨ ਨਾ ਦੇਣ ਕਾਰਨ ਹੁਣ ਉਸ ਦਾ ਹੱਥ ਪੱਕ ਗਿਆ ਹੈ ਅਤੇ ਉਸ ਨੂੰ ਕਾਫੀ ਤਕਲੀਫ਼ ਹੋ ਰਹੀ ਹੈ। ਇਸ ਤੋਂ ਬਾਅਦ ਸਚਿਨ ਸੀਮਾ ਨੂੰ ਕਾਰ ਰਾਹੀਂ ਹਸਪਤਾਲ ਲੈ ਕੇ ਜਾਂਦਾ ਦਿਖਾਈ ਦਿੰਦਾ ਹੈ। ਬਾਅਦ ਵਿੱਚ ਉਹ ਉਸ ਨੂੰ ਦਵਾਈ ਵੀ ਦਿੰਦਾ ਨਜ਼ਰ ਆਉਂਦਾ ਹੈ। ਹਸਪਤਾਲ ਤੋਂ ਘਰ ਵਾਪਸ ਆਉਂਦੇ ਸਮੇਂ ਦੋਵੇਂ ਰਸਤੇ ਵਿੱਚ ਜੂਸ ਪੀਂਦੇ ਵੀ ਦਿਖਾਈ ਦਿੰਦੇ ਹਨ। ਇਸ ਵਾਇਰਲ ਵੀਡੀਓ ਵਿੱਚ ਸਚਿਨ ਅਤੇ ਸੀਮਾ ਦੇ ਬੱਚੇ ਭਾਰਤ ਅਤੇ ਭਾਰਤੀ ਵੀ ਨਜ਼ਰ ਆ ਰਹੇ ਹਨ। ਇੱਕ ਬੱਚਾ ਉਨ੍ਹਾਂ ਦੀ ਗੋਦ ਵਿੱਚ ਦਿਖਾਈ ਦਿੰਦਾ ਹੈ, ਜਦਕਿ ਦੂਜਾ ਉਨ੍ਹਾਂ ਦੇ ਨਾਲ-ਨਾਲ ਅੱਗੇ ਤੁਰਦਾ ਨਜ਼ਰ ਆਉਂਦਾ ਹੈ।
ਸੀਮਾ ਦੀ ਚਿੰਤਾ ਕਰਦਾ ਦਿਖਿਆ ਸਚਿਨ
ਪੂਰੀ ਵੀਡੀਓ ਦੌਰਾਨ ਸਚਿਨ ਸੀਮਾ ਦੀ ਚਿੰਤਾ ਕਰਦਾ ਨਜ਼ਰ ਆਉਂਦਾ ਹੈ। ਉਹ ਸਭ ਤੋਂ ਪਹਿਲਾਂ ਆਪਣੇ ਵਲੌਗ ਵਿੱਚ ਸੀਮਾ ਦੇ ਹੱਥ ਸੜਨ ਦੀ ਗੱਲ ਦੱਸਦਾ ਹੈ। ਸੀਮਾ ਦੀ ਚਿੰਤਾ ਕਰਦਿਆਂ ਉਹ ਇਹ ਵੀ ਕਹਿੰਦਾ ਹੈ ਕਿ ਉਸ ਨੇ ਪਹਿਲਾਂ ਨਹੀਂ ਦੱਸਿਆ ਅਤੇ ਹੁਣ ਪਰੇਸ਼ਾਨ ਹੋ ਰਹੀ ਹੈ। ਹੱਥ ਇੰਨਾ ਪੱਕ ਗਿਆ ਹੈ ਕਿ ਹੁਣ ਉਸ ਨੂੰ ਬਹੁਤ ਜ਼ਿਆਦਾ ਦਰਦ ਹੋ ਰਿਹਾ ਹੈ। ਹਸਪਤਾਲ ਤੋਂ ਵਾਪਸ ਆਉਣ ਤੋਂ ਬਾਅਦ ਸਚਿਨ ਇਹ ਵੀ ਕਹਿੰਦਾ ਹੈ ਕਿ ਸੀਮਾ ਦਵਾਈ ਤਾਂ ਲੈ ਆਉਂਦੀ ਹੈ ਪਰ ਖਾਂਦੀ ਨਹੀਂ। ਇਸ ਤੋਂ ਬਾਅਦ ਸਚਿਨ ਉਸ ਨੂੰ ਦਵਾਈ ਦਿੰਦਾ ਨਜ਼ਰ ਆਉਂਦਾ ਹੈ।
ਯੂਜ਼ਰ ਕਰ ਰਹੇ ਹਨ ਮਜ਼ੇਦਾਰ ਕਮੈਂਟ
ਲੋਕ ਇਸ ਵੀਡੀਓ ‘ਤੇ ਕਾਫੀ ਮਜ਼ੇਦਾਰ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰਦਿਆਂ ਕਿਹਾ ਕਿ ਸਚਿਨ, ਉਹ ਤਾਂ ਤੁਹਾਡਾ ਨਾਮ ਮਿਟਾਉਣ ਦੀ ਹੀ ਕੋਸ਼ਿਸ਼ ਕਰ ਰਹੀ ਸੀ। ਉੱਥੇ ਹੀ ਇੱਕ ਹੋਰ ਯੂਜ਼ਰ ਨੇ ਕਿਹਾ ਕਿ ਨਾਮ ਵੀ ਸਿਰਫ਼ ਸਚਿਨ ਦਾ ਹੀ ਸੜਿਆ ਹੈ। ਲੋਕਾਂ ਨੇ ਪੂਰੇ ਕਮੈਂਟ ਸੈਕਸ਼ਨ ਨੂੰ ਆਪਣੇ ਫਨੀ ਕਮੈਂਟਾਂ ਨਾਲ ਭਰ ਦਿੱਤਾ ਹੈ। ਕੁਝ ਯੂਜ਼ਰਾਂ ਨੇ ਸਿਰਫ਼ ਮਜ਼ੇਦਾਰ ਇਮੋਜੀ ਰਾਹੀਂ ਆਪਣੀ ਪ੍ਰਤੀਕਿਰਿਆ ਦਿੱਤੀ। ਇੱਕ ਹੋਰ ਯੂਜ਼ਰ ਨੇ ਕਿਹਾ ਕਿ ਇਨ੍ਹਾਂ ਕੋਲ ਕੋਈ ਕੰਮ ਨਹੀਂ ਹੈ। ਉੱਥੇ ਹੀ ਕੁਝ ਲੋਕਾਂ ਨੇ ਸੀਮਾ ਦਾ ਹਾਲ-ਚਾਲ ਵੀ ਪੁੱਛਿਆ।