SC irked over many fresh pleas on 1991 places of worship law: ਪੂਜਾ ਅਸਥਾਨਾਂ ਬਾਰੇ ਕਾਨੂੰਨ: ਨਵੀਆਂ ਅਰਜ਼ੀਆਂ ਤੋਂ ਸੁਪਰੀਮ ਕੋਰਟ ਨਾਰਾਜ਼

Must read


 

ਨਵੀਂ ਦਿੱਲੀ, 17 ਫਰਵਰੀ

ਦੇਸ਼ ਦੀ ਸਰਵਉਚ ਅਦਾਲਤ ਨੇ ਪੂਜਾ ਅਸਥਾਨ (ਵਿਸ਼ੇਸ਼ ਨਿਯਮ) ਐਕਟ ਬਾਰੇ ਨਵੀਆਂ ਅਰਜ਼ੀਆਂ ਦਾਖ਼ਲ ਹੋਣ ’ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਤਿੰਨ ਜੱਜਾਂ ਦਾ ਬੈਂਚ ਸਬੰਧਤ ਬਕਾਇਆ ਨੋਟਿਸ ਤੋਂ ਬਾਅਦ ਵਾਲੀਆਂ ਅਰਜ਼ੀਆਂ ’ਤੇ ਅਪਰੈਲ ਮਹੀਨੇ ਸੁਣਵਾਈ ਕਰੇਗਾ। ਸੁਪਰੀਮ ਕੋਰਟ ਨੇ ਉਨ੍ਹਾਂ ਅਰਜ਼ੀਆਂ ਨੂੰ ਖਾਰਜ ਕਰ ਦਿੱਤਾ ਜਿਨ੍ਹਾਂ ਨਵੀਆਂ ਅਰਜ਼ੀਆਂ ’ਤੇ ਹੁਣ ਤੱਕ ਨੋਟਿਸ ਜਾਰੀ ਨਹੀਂ ਕੀਤੇ ਗਏ ਸਨ। ਚੀਫ਼ ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਸੰਜੇ ਕੁਮਾਰ ਦੇ ਬੈਂਚ ਨੇ ਕਿਹਾ ਕਿ ਇਸ ਸਬੰਧੀ ਪਟੀਸ਼ਨਰ ਨਵੇਂ ਆਧਾਰ ’ਤੇ ਅਰਜ਼ੀਆਂ ਦੇ ਸਕਦੇ ਹਨ। ਇਸ ਮਗਰੋਂ ਬੈਂਚ ਨੇ 1991 ਦੇ ਕਾਨੂੰਨ ਨਾਲ ਸਬੰਧਤ ਅਰਜ਼ੀਆਂ ਪਹਿਲੀ ਅਪਰੈਲ ਤੋਂ ਸ਼ੁਰੂ ਹੋਣ ਵਾਲੇ ਹਫ਼ਤੇ ’ਚ ਤਿੰਨ ਜੱਜਾਂ ਦੇ ਬੈਂਚ ਅੱਗੇ ਸੁਣਵਾਈ ਲਈ ਸੂਚੀਬੱਧ ਕਰ ਦਿੱਤਾ।



News Source link

- Advertisement -

More articles

- Advertisement -

Latest article