Sargun Mehta: ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਨੇ ਦੂਜਾ ਵਿਆਹ ਕਰਨ ਦਾ ਬਣਾ ਲਿਆ ਸੀ, ਜਾਣੋ ਫਿਰ ਕਿਉਂ ਕੀਤਾ ਕੈਂਸਲ

Must read


Sargun Mehta Ravie Dubey: ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਇੰਨੀਂ ਦਿਨੀਂ ਸੁਰਖੀਆਂ ‘ਚ ਛਾਈ ਹੋਈ ਹੈ। ਉਸ ਨੇ ਚੁੜੈਲ ਬਣ ਕੇ ਸਭ ਦਾ ਦਿਲ ਜਿੱਤ ਲਿਆ ਹੈ। ਉਸ ਦੀ ਫਿਲਮ ‘ਜੱਟ ਨੂੰ ਚੁੜੈਲ ਟੱਕਰੀ’ ਬਾਕਸ ਆਫਿਸ ;ਤੇ ਖੂਬ ਧਮਾਲਾਂ ਪਾ ਰਹੀ ਹੈ ਨਾਲ ਹੀ ਦਰਸ਼ਕਾਂ ਦਾ ਵੀ ਖੂਬ ਦਿਲ ਜਿੱਤ ਰਹੀ ਹੈ। ਇਸ ਦਰਮਿਆਨ ਸਰਗੁਣ ਮਹਿਤਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

ਇਹ ਵੀ ਪੜ੍ਹੋ: ਬਾਲੀਵੁੱਡ ਇੰਡਸਟਰੀ ਦਿਲਜੀਤ ਦੋਸਾਂਝ ਤੋਂ ਹੋਈ ਨਾਰਾਜ਼, ‘ਚਮਕੀਲਾ’ ਡਾਇਰੈਕਟਰ ਇਮਤਿਆਜ਼ ਅਲੀ ਨੇ ਦਿਲਜੀਤ ਨੂੰ ਕਹਿ ਦਿੱਤੀ ਇਹ ਗੱਲ

ਸਰਗੁਣ ਮਹਿਤਾ ਨੇ ਹਾਲ ਹੀ ‘ਚ ਸਰਦਾਰ ਟੇਕ ਨਾਮ ਦੇ ਯੂਟਿਊਬ ਚੈਨਲ ਨੂੰ ਇੰਟਰਵਿਊ ਦਿੱਤੀ ਸੀ। ਜਿਸ ਵਿੱਚ ਉਸ ਨੇ ਆਪਣੇ ਵਿਆਹ ਬਾਰੇ ਖੁੱਲ੍ਹ ਕੇ ਗੱਲ ਕੀਤੀ ਸੀ। ਇਸ ਦਰਮਿਆਨ ਇਹ ਵੀ ਖੁਲਾਸਾ ਹੋਇਆ ਸੀ ਕਿ ਸਰਗੁਣ ਮਹਿਤਾ ਨੇ ਦੂਜਾ ਵਿਆਹ ਕਰਨ ਦਾ ਪਲਾਨ ਬਣਾਇਆ ਹੋਇਆ ਸੀ। ਇਹ ਗੱਲ ਪੜ੍ਹ ਹੈਰਾਨ ਹੋਣ ਦੀ ਜ਼ਰੂਰਤ ਨਹੀਂ, ਕਿਉਂਕਿ ਸਰਗੁਣ ਨੇ ਆਪਣੇ ਪਤੀ ਰਵੀ ਦੂਬੇ ਨਾਲ ਹੀ ਦੂਜੀ ਵਾਰ ਵਿਆਹ ਕਰਨ ਦਾ ਪਲਾਨ ਬਣਾਇਆ ਸੀ। ਪਰ ਕਿਸੇ ਕਾਰਨ ਇਹ ਜੋੜਾ ਇਹ ਕਰ ਨਹੀਂ ਸਕਿਆ। 

ਸਰਗੁਣ ਨੇ ਦੱਸਿਆ ਕਿ ਉਸ ਦਾ ਵਿਆਹ ਅਫੜਾ ਦਫੜੀ ‘ਚ ਹੋਇਆ ਸੀ। ਉਹ ਵਿਆਹ ‘ਚ ਆਪਣੇ ਚਾਅ ਪੂਰੇ ਨਹੀਂ ਕਰ ਸਕੀ। ਉਸ ਦੀਆਂ ਕਈ ਰੀਝਾਂ ਸੀ ਆਪਣੇ ਵਿਆਹ ਨੂੰ ਲੈਕੇ ਜੋ ਪੂਰੀਆਂ ਨਹੀਂ ਹੋ ਸਕੀਆਂ, ਇਸ ਲਈ ਉਹ ਪਤੀ ਨਾਲ 10ਵੀਂ ਮੈਰਿਜ ਐਨੀਵਰਸਰੀ ‘ਤੇ ਦੂਜੀ ਵਾਰ ਵਿਆਹ ਕਰਨਾ ਚਾਹੁੰਦੀ ਸੀ। ਦੇਖੋ ਇਹ ਵੀਡੀਓ:


ਕਾਬਿਲੇਗ਼ੌਰ ਹੈ ਕਿ ਸਰਗੁਣ ਮਹਿਤਾ ਦੀ ਫਿਲਮ ‘ਜੱਟ ਨੂੰ ਚੁੜੈਲ ਟੱਕਰੀ’ 15 ਮਾਰਚ ਨੂੰ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ ਨੇ ਰਿਲੀਜ਼ ਹੁੰਦਿਆਂ ਹੀ ਦਰਸ਼ਕਾਂ ਦਾ ਮਨ ਮੋਹ ਲਿਆ ਹੈ। ਫਿਲਮ ‘ਚ ਸਰਗੁਣ ਦੇ ਚੁੜੈਲ ਦੇ ਕਿਰਦਾਰ ਨੂੰ ਖੂਬ ਪਿਆਰ ਮਿਲ ਰਿਹਾ ਹੈ। ਸਰਗੁਣ ਤੋਂ ਇਲਾਵਾ ਫਿਲਮ ‘ਚ ਗਿੱਪੀ ਗਰੇਵਾਲ, ਰੂਪੀ ਗਿੱਲ ਤੇ ਨਿਰਮਲ ਰਿਸ਼ੀ ਵੀ ਮੁੱਖ ਕਿਰਦਾਰਾਂ ‘ਚ ਨਜ਼ਰ ਆਂਏ ਹਨ। 

ਇਹ ਵੀ ਪੜ੍ਹੋ: ਵਿਆਹ ਤੋਂ ਬਾਅਦ ਅਦਾਕਾਰਾ ਤਾਪਸੀ ਪੰਨੂੰ ਨੇ ਪਤੀ ਨਾਲ ਮਨਾਈ ਪਹਿਲੀ ਹੋਲੀ? ਸਾਹਮਣੇ ਆਈ ਜੋੜੇ ਦੀ ਇਹ ਤਸਵੀਰ





News Source link

- Advertisement -

More articles

- Advertisement -

Latest article