Entertainment News: ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ, ਜਿਸ ਕਾਰਨ ਫਿਲਮੀ ਹਸਤੀਆਂ ਅਤੇ ਪ੍ਰਸ਼ੰਸਕਾਂ ਵਿਚਾਲੇ ਮਾਤਮ ਪਸਰਿਆ ਹੋਇਆ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਹਾਲੀਵੁੱਡ ਤੋਂ ਦੁਖਦਾਈ ਖ਼ਬਰ ਆਈ ਹੈ। ਮਸ਼ਹੂਰ ਅਮਰੀਕੀ ਲੜੀ “ਬ੍ਰੇਕਿੰਗ ਬੈਡ” ਵਿੱਚ ਵਾਲਟਰ ਵ੍ਹਾਈਟ ਜੂਨੀਅਰ ਦੀ ਭੂਮਿਕਾ ਲਈ ਜਾਣੇ ਜਾਂਦੇ ਅਦਾਕਾਰ ਆਰਜੇ ਮਿੱਟੇ ਦਾ 34 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦਾ ਦੇਹਾਂਤ 13 ਅਕਤੂਬਰ ਨੂੰ ਟੈਕਸਾਸ ਦੇ ਬ੍ਰਾਊਨਸਵਿਲ ਵਿੱਚ ਹੋਇਆ। ਅਦਾਕਾਰ ਦੀ ਟੀਮ ਨੇ ਹਾਲੀਵੁੱਡ ਰਿਪੋਰਟਰ ਨੂੰ ਦਿੱਤੇ ਇੱਕ ਬਿਆਨ ਵਿੱਚ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ।
ਆਰਜੇ ਮਿੱਟੇ ਦੀ ਟੀਮ ਨੇ ਇੱਕ ਬਿਆਨ ਵਿੱਚ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਟੀਮ ਨੇ ਕਿਹਾ, “ਬਹੁਤ ਦੁੱਖ ਨਾਲ ਅਸੀਂ ਆਪਣੇ ਪਿਆਰੇ ਅਦਾਕਾਰ, ਸਮਾਜਿਕ ਕਾਰਕੁਨ ਅਤੇ ਅਪਾਹਜਾਂ ਦੇ ਅਧਿਕਾਰਾਂ ਦੇ ਲਈ ਆਵਾਜ਼ ਚੁੱਕਣ ਵਾਲੇ ਆਰਜੇ ਮਿੱਟੇ ਦੇ ਦੇਹਾਂਤ ਦੀ ਖ਼ਬਰ ਸਾਂਝੇ ਕਰ ਰਹੇ ਹਾਂ।” ਫਿਲਹਾਲ ਉਨ੍ਹਾਂ ਦੀ ਮੌਤ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਉੱਥੇ, TMZ ਦੀ ਰਿਪੋਰਟ ਵਿੱਚ ਖੁਦਕੁਸ਼ੀ ਦੀ ਗੱਲ ਕਹੀ ਗਈ ਹੈ, ਪਰ ਇਸਦੀ ਪੁਸ਼ਟੀ ਨਹੀਂ ਹੋਈ ਹੈ।
‘ਬ੍ਰੇਕਿੰਗ ਬੈਡ’ ਤੋਂ ਮਿਲੀ ਪਛਾਣ
ਆਰਜੇ ਮਿੱਟੇ ਨੂੰ ਟੀਵੀ ਲੜੀ “ਬ੍ਰੇਕਿੰਗ ਬੈਡ” ਰਾਹੀਂ ਦੁਨੀਆ ਭਰ ਵਿੱਚ ਮਾਨਤਾ ਮਿਲੀ। ਉਨ੍ਹਾਂ ਨੇ ਸੀਰੀਜ਼ ਦੇ ਪੰਜਾਂ ਸੀਜ਼ਨਾਂ ਵਿੱਚ ਵਾਲਟਰ ਵ੍ਹਾਈਟ ਜੂਨੀਅਰ ਦੀ ਭੂਮਿਕਾ ਨਿਭਾਈ। ਉਸਦੇ ਪ੍ਰਦਰਸ਼ਨ ਨੂੰ ਦਰਸ਼ਕਾਂ ਦੁਆਰਾ ਖੂਬ ਪਸੰਦ ਕੀਤਾ ਗਿਆ। ਦਿਲਚਸਪ ਗੱਲ ਇਹ ਹੈ ਕਿ ਸੀਰੀਜ਼ ਵਿੱਚ ਉਨ੍ਹਾ ਦੇ ਕਿਰਦਾਰ ਵਾਂਗ, ਆਰਜੇ ਮਿੱਟੇ ਵੀ ਸੇਰੇਬ੍ਰਲ ਪਾਲਸੀ ਤੋਂ ਪੀੜਤ ਹੈ। ਉਸਨੂੰ ਤਿੰਨ ਸਾਲ ਦੀ ਉਮਰ ਵਿੱਚ ਇਸ ਬਿਮਾਰੀ ਦਾ ਪਤਾ ਲੱਗਿਆ ਸੀ।
2025 ਵਿੱਚ ਹੋਈ ਸੀ ਮੰਗਣੀ
ਆਰਜੇ ਮਿੱਟੇ ਆਪਣੀ ਨਿੱਜੀ ਜ਼ਿੰਦਗੀ ਲਈ ਵੀ ਖ਼ਬਰਾਂ ਵਿੱਚ ਸਨ। ਉਨ੍ਹਾਂ ਨੇ 2025 ਵਿੱਚ ਆਪਣੇ ਦੋਸਤ ਕੈਨੇਡੀ ਸੁਆਰੇਜ਼ ਨਾਲ ਮੰਗਣੀ ਕਰ ਲਈ। ਆਰਜੇ ਨੇ 10 ਅਕਤੂਬਰ, 2025 ਨੂੰ ਕੈਨੇਡੀ ਨੂੰ ਉਨ੍ਹਾਂ ਦੇ 30ਵੇਂ ਜਨਮਦਿਨ ‘ਤੇ ਪ੍ਰਪੋਜ਼ ਕੀਤਾ। ਪ੍ਰਸ਼ੰਸਕ ਉਨ੍ਹਾਂ ਦੇ ਵਿਆਹ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸੀ।
ਆਰਜੇ ਮਿੱਟੇ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਪ੍ਰਸ਼ੰਸਕ ਦੁਖੀ ਹੋ ਗਏ। ਲੋਕ ਉਨ੍ਹਾਂ ਨੂੰ ਯਾਦ ਕਰ ਰਹੇ ਹਨ ਅਤੇ ਸੋਸ਼ਲ ਮੀਡੀਆ ‘ਤੇ ਸ਼ਰਧਾਂਜਲੀ ਦੇ ਰਹੇ ਹਨ। ਪ੍ਰਸ਼ੰਸਕ ਉਨ੍ਹਾਂ ਦੀ ਅਦਾਕਾਰੀ ਅਤੇ ਅਪਾਹਜਾਂ ਦੇ ਅਧਿਕਾਰਾਂ ਲਈ ਉਨ੍ਹਾਂ ਦੇ ਕੰਮ ਨੂੰ ਯਾਦ ਕਰ ਰਹੇ ਹਨ।