RCB vs GT IPL 2026 Final : ਇੰਡੀਅਨ ਪ੍ਰੀਮੀਅਰ ਲੀਗ (IPL) 2026 ਦਾ ਸਫ਼ਰ ਹੁਣ ਆਪਣੇ ਅੰਤਿਮ ਪੜਾਅ ‘ਤੇ ਪਹੁੰਚ ਗਿਆ ਹੈ। ਐਤਵਾਰ (31 ਮਈ) ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਗੁਜਰਾਤ ਟਾਈਟਨਜ਼ (GT) ਅਤੇ ਰਾਇਲ ਚੈਲੇਂਜਰਜ਼ ਬੰਗਲੌਰ (RCB) ਵਿਚਾਲੇ ਫਾਈਨਲ ਮੁਕਾਬਲਾ ਖੇਡਿਆ ਜਾ ਰਿਹਾ ਹੈ।
ਮੈਚ ਵਿੱਚ ਟਾਸ RCB ਨੇ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਗੁਜਰਾਤ ਟਾਈਟਨਜ਼ ਨੇ ਇਸ ਮੁਕਾਬਲੇ ਲਈ ਆਰ ਸਾਈ ਕਿਸ਼ੋਰ ਦੀ ਥਾਂ ਅਰਸ਼ਦ ਖਾਨ ਨੂੰ ਟੀਮ ਵਿੱਚ ਸ਼ਾਮਲ ਕੀਤਾ ਹੈ।
ਦੂਜੀ ਵਾਰ ਚੈਂਪੀਅਨ ਬਣਨ ਦੀ ਕੋਸ਼ਿਸ਼
ਦੋਵੇਂ ਟੀਮਾਂ ਦੂਜੀ ਵਾਰ IPL ਚੈਂਪੀਅਨ ਬਣਨ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰੀਆਂ ਹਨ। ਗੁਜਰਾਤ ਨੇ 2022 ਵਿੱਚ ਆਪਣਾ ਪਹਿਲਾ ਖਿਤਾਬ ਜਿੱਤਿਆ ਸੀ, ਜਦੋਂ ਕਿ RCB ਨੇ ਪਿਛਲੇ ਸੀਜ਼ਨ ਆਪਣਾ ਪਹਿਲਾ IPL ਖਿਤਾਬ ਜਿੱਤ ਕੇ ਲੰਬੇ ਇੰਤਜ਼ਾਰ ਨੂੰ ਖਤਮ ਕੀਤਾ ਸੀ।
ਨਰਿੰਦਰ ਮੋਦੀ ਸਟੇਡੀਅਮ ਦੀ ਪਿੱਚ ‘ਤੇ ਨਜ਼ਰ
ਨਰਿੰਦਰ ਮੋਦੀ ਸਟੇਡੀਅਮ ਆਪਣੀ ਵਿਸ਼ਾਲਤਾ ਦੇ ਨਾਲ-ਨਾਲ ਵੱਖ-ਵੱਖ ਕਿਸਮ ਦੀਆਂ ਪਿੱਚਾਂ ਲਈ ਵੀ ਮਸ਼ਹੂਰ ਹੈ। ਇੱਥੇ ਲਾਲ ਮਿੱਟੀ, ਕਾਲੀ ਮਿੱਟੀ ਅਤੇ ਮਿਕਸਡ ਸੌਇਲ ਵਾਲੀਆਂ ਪਿੱਚਾਂ ਮੌਜੂਦ ਹਨ।ਫਾਈਨਲ ਲਈ ਪਿੱਚ ਨੰਬਰ-6 ਚੁਣੀ ਗਈ ਹੈ, ਜੋ ਮਿਕਸਡ ਸੌਇਲ ਪਿੱਚ ਹੈ। ਇਸੇ ਪਿੱਚ ‘ਤੇ ਇਸ ਸਾਲ ਟੀ-20 ਵਿਸ਼ਵ ਕੱਪ ਫਾਈਨਲ ਵਿੱਚ 255 ਦੌੜਾਂ ਬਣੀਆਂ ਸਨ। ਇਸ ਕਰਕੇ ਇੱਕ ਹੋਰ ਹਾਈ-ਸਕੋਰਿੰਗ ਮੈਚ ਦੀ ਉਮੀਦ ਕੀਤੀ ਜਾ ਰਹੀ ਹੈ।
ਦਿਲਚਸਪ ਗੱਲ ਇਹ ਹੈ ਕਿ ਇਸ ਸੀਜ਼ਨ ਵਿੱਚ ਗੁਜਰਾਤ ਟਾਈਟਨਜ਼ ਨੇ ਇਸੇ ਪਿੱਚ ‘ਤੇ ਆਰਸੀਬੀ ਨੂੰ ਹਰਾਇਆ ਸੀ। ਹਾਲਾਂਕਿ, ਇਹ ਮੈਦਾਨ ਆਰਸੀਬੀ ਲਈ ਖਾਸ ਯਾਦਾਂ ਵੀ ਰੱਖਦਾ ਹੈ, ਕਿਉਂਕਿ ਪਿਛਲੇ ਸਾਲ ਟੀਮ ਨੇ ਇਸੇ ਮੈਦਾਨ ‘ਤੇ ਆਪਣਾ ਪਹਿਲਾ ਆਈਪੀਐਲ ਖਿਤਾਬ ਜਿੱਤ ਕੇ ਇਤਿਹਾਸ ਰਚਿਆ ਸੀ। ਹੁਣ ਦੇਖਣਾ ਇਹ ਹੋਵੇਗਾ ਕਿ IPL 2026 ਦੀ ਟਰਾਫੀ ਗੁਜਰਾਤ ਟਾਈਟਨਜ਼ ਦੇ ਹੱਥ ਚੜ੍ਹਦੀ ਹੈ ਜਾਂ ਰੌਇਲ ਚੈਲੈਂਜਰਜ਼ ਬੈਂਗਲੁਰੂ ਆਪਣੇ ਖਿਤਾਬ ਦਾ ਸਫ਼ਲ ਬਚਾਅ ਕਰਦੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
ਹੋਰ ਪੜ੍ਹੋ