Diljit Dosanjh Video: ਪੰਜਾਬੀ ਸੰਗੀਤ ਜਗਤ ਵਿੱਚ ਇਸ ਸਮੇਂ ਹਲਚਲ ਮੱਚੀ ਹੋਈ ਹੈ। ਦੱਸ ਦੇਈਏ ਕਿ ਦੋਸਾਂਝਾਵਾਲੇ ਦੇ ਬਿਆਨ ਨੇ ਪ੍ਰਸ਼ੰਸਕਾਂ ਵਿਚਾਲੇ ਹਾਹਾਕਾਰ ਮਚਾਇਆ ਹੋਇਆ ਹੈ। ਦਰਅਸਲ, ਅਦਾਕਾਰ-ਗਾਇਕ ਦਿਲਜੀਤ ਵੱਲੋਂ ਆਪਣੇ ‘ਔਰਾ ਵਰਲਡ ਟੂਰ 2026’ ਦੇ ਚਲਦਿਆਂ ਹਰ ਪਾਸੇ ਛਾਏ ਹੋਏ ਹਨ। ਇਸੇ ਟੂਰ ਤਹਿਤ ਕੈਨੇਡਾ ਦੇ ਕੈਲਗਰੀ ਵਿੱਚ ਆਯੋਜਿਤ ਗਾਇਕ ਦੇ ਹਾਲੀਆ ਕੰਸਰਟ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਹੈ, ਜਿਸ ਵਿੱਚ ਦਿਲਜੀਤ ਜ਼ਿੰਦਗੀ, ਮੌਤ ਅਤੇ ਤਿਆਗ ‘ਤੇ ਕੁੱਝ ਗੱਲਾਂ ਕਰਦੇ ਨਜ਼ਰ ਆ ਰਹੇ ਹਨ, ਜਿਨ੍ਹਾਂ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਡੂੰਘੀ ਚਿੰਤਾ ਵਿੱਚ ਪਾ ਦਿੱਤਾ ਹੈ। 30 ਅਪ੍ਰੈਲ ਨੂੰ ਕੈਲਗਰੀ ਦੇ ਸਕੋਸ਼ੀਆਬੈਂਕ ਸੈਡਲਡੋਮ ਵਿੱਚ ਆਪਣੇ ‘ਔਰਾ ਵਰਲਡ ਟੂਰ’ (Aura World Tour) ਦੌਰਾਨ ਪ੍ਰਦਰਸ਼ਨ ਕਰਦੇ ਹੋਏ ਦਿਲਜੀਤ ਨੇ ਅਚਾਨਕ ਗਾਉਣਾ ਰੋਕ ਕੇ ਸਟੇਜ ਤੋਂ ਪੰਜਾਬੀ ਵਿੱਚ ਸੰਬੋਧਨ ਕੀਤਾ।
ਦਿਲਜੀਤ ਨੇ ਆਪਣੇ ਬਿਆਨ ਨਾਲ ਉਡਾਏ ਹੋਸ਼
ਉਨ੍ਹਾਂ ਨੇ ਕਿਹਾ, ‘ਮੈਂ ਇਹ ਦੁਨੀਆ ਪਹਿਲਾਂ ਹੀ ਛੱਡ ਚੁੱਕਾ ਹਾਂ। ਮੈਨੂੰ ਮੌਤ ਦਾ ਕੋਈ ਡਰ ਨਹੀਂ ਹੈ। ਪਿਛਲੇ ਦਸੰਬਰ, ਮੈਂ ਇਸ ਸਰੀਰ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਹੁਣ ਇਸ ਸਰੀਰ ਨੂੰ ਛੱਡਣ ਤੋਂ ਪਹਿਲਾਂ ਮੈਨੂੰ ਕੁਝ ਹੋਰ ਕੰਮ ਕਰਨੇ ਹਨ। ਡਰਨ ਦੀ ਕੋਈ ਗੱਲ ਨਹੀਂ ਹੈ। ਪੰਜਾਬ ਬਾਰੇ ਹਮੇਸ਼ਾ ਗੱਲ ਹੁੰਦੀ ਰਹੀ ਹੈ ਅਤੇ ਮੇਰੇ ਵੱਲੋਂ ਹੁੰਦੀ ਰਹੇਗੀ। ਮੈਂ ਇਸ ਦੁਨੀਆ ਨੂੰ ਪਹਿਲਾਂ ਹੀ ਛੱਡ ਚੁੱਕਾ ਹਾਂ। ਇਹੀ ਸੱਚ ਹੈ। ਮੈਂ ਇਸ ਸਟੇਜ ‘ਤੇ ਖੜ੍ਹਾ ਹਾਂ ਅਤੇ ਇਹੀ ਮੇਰਾ ਭਗਵਾਨ ਹੈ। ਮੇਰੀ ਕਿਸੇ ਨਾਲ ਦੁਸ਼ਮਣੀ ਨਹੀਂ ਹੈ। ਮੈਂ ਸਾਰਿਆਂ ਨੂੰ ਪਿਆਰ ਕਰਦਾ ਹਾਂ। ਪਿਆਰ, ਸਤਿਕਾਰ ਅਤੇ ਮਾਫ਼ੀ। ਮੈਂ ਇਨ੍ਹਾਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਜੋ ਲੋਕ ਅਜੇ ਵੀ ਮੇਰੇ ਨਾਲ ਹਨ, ਇਹੀ ਤਾਂ ਪੰਜਾਬ ਦਾ ਨਾਂ ਹੈ। ਮੈਂ ਹੀ ਪੰਜਾਬ ਹਾਂ।’
Last night at a concert in Calgary(Canada), Diljit Dosanjh revealed that he tried to leave this world last December.
He wants to suicide last December….
He said, “marne se darr nahi lagta, na hi koi dra skta mere ko or punjab ki baat me aise hi krta tha or krta rahuga” pic.twitter.com/hqNp24m7wo
— Mr SP (@Lonely_prabh) May 2, 2026
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
ਹੋਰ ਪੜ੍ਹੋ