- ਗਾਇਕ ਗੋਪੀ ਲੌਂਗੀਆ ਨੇ ਗਾਇਕੀ ਛੱਡਣ ਦਾ ਐਲਾਨ ਕੀਤਾ,
- ਉਨ੍ਹਾਂ ਕਿਹਾ,
- ਪ੍ਰਸ਼ੰਸਕਾਂ ਅਤੇ ਇੰਡਸਟਰੀ ਵਿੱਚ ਹੈਰਾਨੀ, ਕੁੱਝ ਲੋਕ ਦੁਖੀ,
- ਕੁੱਝ ਲੋਕਾਂ ਨੇ ਕਲਾਕਾਰ ਦਾ ਮਜ਼ਾਕ ਉਡਾਇਆ।
Punjabi Singer Quit Singing: ਪੰਜਾਬੀ ਸੰਗੀਤ ਜਗਤ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਸ ਕਾਰਨ ਇੰਡਸਟਰੀ ਦੇ ਨਾਲ-ਨਾਲ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ ਲੱਗਿਆ ਹੈ। ਦਰਅਸਲ,ਆਪਣੀ ਵਿਲੱਖਣ ਗਾਇਕੀ ਦੇ ਅੰਦਾਜ਼ ਲਈ ਜਾਣੇ ਜਾਂਦੇ ਮਸ਼ਹੂਰ ਪੰਜਾਬੀ ਗਾਇਕ ਵੱਲੋਂ ਗਾਇਕੀ ਦੇ ਸਫ਼ਰ ਨੂੰ ਹਮੇਸ਼ਾ ਲਈ ਖ਼ਤਮ ਕਰਨ ਦਾ ਵੱਡਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਦੇ ਇਸ ਅਚਾਨਕ ਲਏ ਫੈਸਲੇ ਨੇ ਪ੍ਰਸ਼ੰਸਕਾਂ ਅਤੇ ਪੂਰੀ ਮਿਊਜ਼ਿਕ ਇੰਡਸਟਰੀ ਨੂੰ ਹੈਰਾਨੀ ਵਿੱਚ ਪਾ ਦਿੱਤਾ ਹੈ। ਦੱਸ ਦੇਈਏ ਕਿ ਅਸੀਂ ਮਸ਼ਹੂਰ ਗਾਇਕ ਗੋਪੀ ਲੌਂਗੀਆ ਦੀ ਗੱਲ ਕਰ ਰਹੇ ਹਾਂ। ਜੋ ਕਿ ਇਸ ਫੈਸਲੇ ਤੋਂ ਬਾਅਦ ਚਰਚਾ ਵਿੱਚ ਆ ਗਏ ਹਨ।
ਜਾਣਕਾਰੀ ਲਈ ਦੱਸ ਦੇਈਏ ਕਿ ਗੋਪੀ ਲੌਂਗੀਆ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਇਹ ਭਾਵੁਕ ਖ਼ਬਰ ਸਾਂਝੀ ਕੀਤੀ ਹੈ ਕਿ ਉਹ ਹੁਣ ਭਵਿੱਖ ਵਿੱਚ ਕਦੇ ਵੀ ਗਾਉਂਦੇ ਹੋਏ ਨਜ਼ਰ ਨਹੀਂ ਆਉਣਗੇ। ਉਹ ਵੀਡੀਓ ਵਿਚ ਕਹਿੰਦੇ ਹਨ, ਪੰਜਾਬੀਓ ਹੁਣ ਮੈਨੂੰ ਇਜਾਜ਼ਤ ਦਿਓ। ਮੈਂ ਜਿੰਨਾ ਗਾਉਣਾ ਸੀ ਓਨਾ ਗਾ ਚੁੱਕਾ ਹਾਂ ਅਤੇ ਭਰਿਆ ਮੇਲਾ ਹੀ ਛੱਡਣਾ ਚਾਹੁੰਦਾ ਹਾਂ। ਕੁੱਝ ਮੇਰੇ ਪੁਰਾਣੇ ਗਾਣੇ ਰਿਲੀਜ਼ ਹੋਣਗੇ। ਜੋ ਮੈਂ ਸੱਚ ਗਾਉਣ ਦੀ ਕੀਮਤ ਅਦਾ ਕੀਤੀ ਹੈ, ਉਹ ਮੈਨੂੰ ਹੀ ਪਤਾ ਹੈ। ਹਾਲਾਂਕਿ ਇਹ ਗੱਲ ਮੈਂ ਤੁਹਾਡੇ ਨਾਲ ਸਾਂਝੀ ਨਹੀਂ ਕਰਾਂਗਾ। ਹੋਰ ਮੁੰਡੇ ਬਹੁਤ ਵਧੀਆ ਲਿਖਦੇ ਹਨ ਅਤੇ ਗਾਉਂਦੇ ਹਨ। ਹੋਰ ਵੀ ਬਹੁਤ ਕਲਾਕਾਰ ਮੇਰੇ ਵਰਗੇ ਹੋਣਗੇ। ਉਨ੍ਹਾਂ ਦਾ ਪੂਰਾ ਸਪੋਰਟ ਕਰਿਓ। ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ।
ਪ੍ਰਸ਼ੰਸਕਾਂ ਨੇ ਦਿੱਤੀ ਪ੍ਰਤੀਕਿਰਿਆ
ਗੋਪੀ ਲੋਗੀਆਂ ਦੀ ਇਸ ਪੋਸਟ ਉੱਪਰ ਪ੍ਰਸ਼ੰਸਕਾਂ ਵੱਲੋਂ ਕਮੈਂਟ ਕੀਤੇ ਜਾ ਰਹੇ ਹਨ। ਜਿੱਥੇ ਕੁਝ ਲੋਕਾਂ ਵੱਲੋਂ ਇਸ ਉੱਪਰ ਦੁੱਖ ਜ਼ਾਹਿਰ ਕੀਤਾ ਜਾ ਰਿਹਾ ਹੈ, ਉੱਥੇ ਹੀ ਕੁਝ ਲੋਕ ਕਲਾਕਾਰ ਦਾ ਮਜ਼ਾਕ ਬਣਾ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਬਾਈ ਗੋਪੀ ਲੋਂਗੀਆ ਤੇਰੇ ਵਿਚ ਤੇ ਤੇਰੀ ਕਲਮ ਵਿੱਚ ਬਹੁਤ ਜਾਨ ਹੈ ਕਲਮ ਨਾ ਛੱਡੀ ਗਾਉਣਾ ਨਾ ਛੱਡੀ ਹਾਲੇ ਤੇਰੇ ਸਾਰੇ ਗਾਣੇ ਸੁਣੇ ਨਹੀਂ ਅਸੀਂ ਸੱਚ ਲਿਖਿਆ ਸੱਚ ਵਿਖਾਇਆ ਤੇ ਸੱਚ ਗਾਇਆ ਮਨ ਵਿੱਚ ਰੀਜ ਹੈ ਤੈਨੂੰ ਮਿਲਣ ਦੀ ਜੇ ਰੱਬ ਨੇ ਚਾਹਿਆ ਤੈਨੂੰ ਮਿਲਣ ਵੀ ਜਰੂਰ ਆਊਗਾ ਲੋਕ ਕਹਿਣਗੇ ਗੋਪੀ ਨੇ ਲਿਖਣਾ ਤੇ ਗਾਉਣਾ ਬੰਦ ਕਿਉਂ ਕਰਦਾ…ਹਿੰਮਤ ਨਾ ਹਾਰ ਵੱਡੇ ਬਾਈ ਲਿਖੀ ਚਲ ਦੂਸਰਾ ਝੋਟਾ ਤੂੰ ਇੰਡਸਟਰੀ ਦਾ ਪਹਿਲਾ ਬਾਈ ਸਿੱਧੂ ਸੀ ਤੇ ਦੂਸਰਾ ਤੂੰ, ਕੁਛ ਗਲਤ ਲਿਖਿਆ ਗਿਆ ਹੋਵੇ ਤੇ ਮਾਫ ਕਰਨਾ..
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
ਹੋਰ ਪੜ੍ਹੋ