Punjabi Singer Injured : ਪੰਜਾਬੀ ਗਾਇਕ ਖਾਨ ਸਾਬ ਸ਼ੂਟਿੰਗ ਦੌਰਾਨ ਹੋਏ ਜ਼ਖਮੀ, ਕੱਚ ਲੱਗਣ ਨਾਲ ਮੱਥੇ ਤੋਂ ਨਿਕਲਿਆ ਖੂਨ

Must read


Punjabi Singer Khan Sab Injured  : ਪੰਜਾਬੀ ਗਾਇਕ ਖਾਨ ਸਾਬ ਆਪਣੇ ਨਵੇਂ ਗੀਤ ਪਾਗਲ ਨਹੀਂ ਹੋਣਾ ਦੀ ਸ਼ੂਟਿੰਗ ਦੌਰਾਨ ਜ਼ਖਮੀ ਹੋ ਗਏ। ਇੱਕ ਸੀਨ ਦੌਰਾਨ ਉਨ੍ਹਾਂ ਨੇ ਜ਼ੋਰ ਨਾਲ ਸਿਰ ਕੱਚ ਵਿੱਚ ਮਾਰਿਆ, ਜਿਸ ਕਾਰਨ ਕੱਚ ਟੁੱਟ ਕੇ ਉਨ੍ਹਾਂ ਦੇ ਮੱਥੇ ਵਿੱਚ ਚੁੱਭ ਗਿਆ ਅਤੇ ਖੂਨ ਵਗਣ ਲੱਗ ਪਿਆ। ਮੱਥੇ ’ਤੇ ਟਾਂਕੇ ਵੀ ਲਗੇ ਹਨ। ਘਟਨਾ ਤੋਂ ਬਾਅਦ ਕ੍ਰੂ ਮੈਂਬਰਾਂ ਨੇ ਤੁਰੰਤ ਖਾਨ ਸਾਬ ਨੂੰ ਸੰਭਾਲਿਆ ਅਤੇ ਟਿਸ਼ੂ ਪੇਪਰ ਨਾਲ ਖੂਨ ਸਾਫ ਕੀਤਾ। ਚੋਟ ਲੱਗਣ ਦੇ ਬਾਵਜੂਦ ਵੀ ਖਾਨ ਸਾਬ ਜੋਸ਼ ਵਿੱਚ ਨਜ਼ਰ ਆਏ। ਉਨ੍ਹਾਂ ਨੇ ਕਿਹਾ, “ਕੁਝ ਨਹੀਂ ਹੋਇਆ, ਮੈਨੂੰ ਛੱਡੋ ਤੇ ਪਲੇਬੈਕ ਦਿਖਾਓ।”

ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਵੀਡੀਓ

ਬੁੱਧਵਾਰ ਦੁਪਹਿਰ ਕਰੀਬ 2:45 ਵਜੇ ਖਾਨ ਸਾਬ ਨੇ ਇਸ ਘਟਨਾ ਦੀ ਵੀਡੀਓ ਆਪਣੇ Instagram ਅਕਾਊਂਟ ’ਤੇ ਸ਼ੇਅਰ ਕੀਤੀ। ਵੀਡੀਓ ਵਿੱਚ ਉਨ੍ਹਾਂ ਦੇ ਮੱਥੇ ਤੋਂ ਖੂਨ ਵਗਦਾ ਦਿਖਾਈ ਦੇ ਰਿਹਾ ਹੈ। ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਇਹ ਘਟਨਾ ਕਿੱਥੇ ਅਤੇ ਕਦੋਂ ਹੋਈ।

“ਮੈਂ ਆਪਣੇ ਕਿਰਦਾਰ ਵਿੱਚ ਪੂਰੀ ਤਰ੍ਹਾਂ ਡੁੱਬ ਗਿਆ ਸੀ”

ਗਾਇਕ ਖਾਨ ਸਾਬ ਨੇ ਕਿਹਾ, “ਮੈਂ ਆਪਣੇ ਕਿਰਦਾਰ ਵਿੱਚ ਪੂਰੀ ਤਰ੍ਹਾਂ ਡੁੱਬ ਚੁੱਕਾ ਸੀ । ਇਹੀ ਜਨੂੰਨ ਅਤੇ ਸੱਚ ਇਸ ਗੀਤ ਨੂੰ ਵਿਲੱਖਣ ਅਤੇ ਖ਼ਤਰਨਾਕ ਬਣਾਉਂਦਾ ਹੈ। ਮੈਂ ਇਸ ਸ਼ਾਟ ਲਈ ਆਪਣੇ ਪਰਿਵਾਰ ਤੋਂ ਮੁਆਫ਼ੀ ਮੰਗਦਾ ਹਾਂ। ਮੈਂ ਅੱਗੇ ਇਸ ਦਾ ਧਿਆਨ ਰੱਖਾਂਗਾ। ਉਨ੍ਹਾਂ ਮੁਤਾਬਕ ਸ਼ੀਸ਼ਾ ਕਾਫ਼ੀ ਮੋਟਾ ਸੀ ਅਤੇ ਮੱਥੇ ਵਿੱਚ ਚੁੱਭ ਗਿਆ। ਉਨ੍ਹਾਂ ਨੇ ਕਿਹਾ, “ਹੁਣ ਦਰਦ ਘੱਟ ਹੋ ਰਿਹਾ ਹੈ, ਕਿਉਂਕਿ ਲੋਕ ਮੇਰੀ ਐਕਟਿੰਗ ਦੀ ਵੀ ਤਾਰੀਫ਼ ਕਰ ਰਹੇ ਹਨ।”

ਖਾਨ ਸਾਬ ਨੇ ਕਿਹਾ ਕਿ ਇੱਕ ਸੱਚੇ ਕਲਾਕਾਰ ਦੀ ਪਛਾਣ ਇਹੀ ਹੁੰਦੀ ਹੈ ਕਿ ਉਹ ਆਪਣੇ ਕਿਰਦਾਰ ਵਿੱਚ ਇੰਨਾ ਖੋ ਜਾਵੇ ਕਿ ਉਸਨੂੰ ਨਫ਼ਾ-ਨੁਕਸਾਨ ਦਾ ਅਹਿਸਾਸ ਹੀ ਨਾ ਰਹੇ। ਉਨ੍ਹਾਂ ਨੇ ਇਹ ਵੀ ਮੰਨਿਆ ਕਿ ਇਹ ਘਟਨਾ ਖ਼ਤਰਨਾਕ ਹੋ ਸਕਦੀ ਸੀ ਅਤੇ ਅੱਗੇ ਤੋਂ ਹੋਰ ਸਾਵਧਾਨ ਰਹਿਣਗੇ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਪੜ੍ਹੋ



News Source link

- Advertisement -

More articles

- Advertisement -

Latest article