35.6 C
Patiāla
Sunday, June 21, 2026

Punjabi Singer Diljit Dosanjh: ਦਿਲਜੀਤ ਦੋਸਾਂਝ ਦੀ ਸਿਆਸਤ ’ਚ ਹੋਏਗੀ ਐਂਟਰੀ ? ਪੰਜਾਬੀ ਗਾਇਕ ਨੇ ਪੋਸਟ ਰਾਹੀਂ ਦਿੱਤਾ ਸਪਸ਼ਟ ਜਵਾਬ; ਹੁਣ ਹੋਇਆ ਵਾਇਰਲ…

Must read


Diljit Dosanjh React On join Punjab Politics: ਗਲੋਬਲ ਸਟਾਰ ਦਿਲਜੀਤ ਦੋਸਾਂਝ ਨੂੰ ਲੈ ਹੈਰਾਨ ਕਰਨ ਵਾਲੀ ਖਬਰ ਇੰਟਰਨੈੱਟ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦੱਸ ਦੇਈਏ ਕਿ ਇੱਕ ਇਸ਼ਤਿਹਾਰ ਸੋਸ਼ਲ ਮੀਡੀਆ ਉੱਪਰ ਲਗਾਤਾਰ ਵਾਇਰਲ ਹੋ ਰਿਹਾ ਸੀ, ਜਿਸ ਵਿੱਚ ਦਿਲਜੀਤ ਦੋਸਾਂਝ ਨੂੰ ਨੂੰ ਸਿਆਸਤ ਵਿੱਚ ਆਉਣ ਲਈ ਇੱਕ ਜਨਤਕ ਅਪੀਲ ਜਾਰੀ ਕੀਤੀ ਗਈ। ਜਿਸ ਤੋਂ ਬਾਅਦ ਦਿਲਜੀਤ ਦੇ ਸਿਆਸਤ ਵਿੱਚ ਆਉਣ ਸਬੰਧੀ ਵੱਖ ਵੱਖ ਕਿਆਸ ਲਾਏ ਜਾ ਰਹੇ ਸਨ। ਪਰ ਹੁਣ ਦਿਲਜੀਤ ਦੋਸਾਂਝ ਨੇ ਖ਼ੁਦ ਟਵੀਟ ਕਰਕੇ ਇਨ੍ਹਾਂ ਸਾਰੀਆਂ ਅਟਕਲਾਂ ‘ਤੇ ਵਿਰਾਮ ਲਗਾ ਦਿੱਤਾ ਹੈ।

ਦਿਲਜੀਤ ਨੇ ਟਵੀਟ ਵਿੱਚ ਕੀ ਲਿਖਿਆ?

ਗਾਇਕ ਦਿਲਜੀਤ ਵੱਲੋਂ ਇਹ ਸਪੱਸ਼ਟੀਕਰਨ ਇੱਕ ਸਮਾਜਿਕ ਸੰਸਥਾ ‘ਜਾਗੋ ਪੰਜਾਬ ਮੰਚ’ ਵੱਲੋਂ ਦਿੱਤੇ ਗਏ ਇੱਕ ਪੂਰੇ ਪੰਨੇ ਦੇ ਇਸ਼ਤਿਹਾਰ ਤੋਂ ਬਾਅਦ ਆਇਆ ਹੈ। ਇਹ ਮੰਚ ਜਿਸ ਵਿੱਚ ਸੇਵਾਮੁਕਤ ਫੌਜੀ ਅਤੇ ਸਿਵਲ ਸੁਸਾਇਟੀ ਦੇ ਕਾਰਕੁਨ ਸ਼ਾਮਲ ਹਨ, ਜਿਨ੍ਹਾਂ ਨੇ ਦਿਲਜੀਤ ਨੂੰ ਜਨਤਕ ਤੌਰ ‘ਤੇ ਅਪੀਲ ਕੀਤੀ ਸੀ ਕਿ ਉਹ ਰਾਜਨੀਤਿਕ ਮੈਦਾਨ ਵਿੱਚ ਉਤਰਨ ਅਤੇ ਪੰਜਾਬ ਦੀ ਅਗਵਾਈ ਕਰਨ। ਮੰਚ ਦਾ ਮੰਨਣਾ ਹੈ ਕਿ ਪੰਜਾਬ ਨੂੰ ਇਸ ਵੇਲੇ ਅਜਿਹੇ ਆਗੂ ਦੀ ਲੋੜ ਹੈ ਜੋ ਮੌਜੂਦਾ ‘ਸੱਤਾ ਦੀ ਭੁੱਖੀ’ ਲੀਡਰਸ਼ਿਪ ਨਾਲੋਂ ਵੱਖਰਾ ਹੋਵੇ।

Punjabi Singer Diljit Dosanjh: ਦਿਲਜੀਤ ਦੋਸਾਂਝ ਦੀ ਸਿਆਸਤ ’ਚ ਹੋਏਗੀ ਐਂਟਰੀ ? ਪੰਜਾਬੀ ਗਾਇਕ ਨੇ ਪੋਸਟ ਰਾਹੀਂ ਦਿੱਤਾ ਸਪਸ਼ਟ ਜਵਾਬ; ਹੁਣ ਹੋਇਆ ਵਾਇਰਲ...

ਗਾਇਕ ਨੇ ਜਨਤਕ ਅਪੀਲ ‘ਤੇ ਉੱਪਰ ਪ੍ਰਤੀਕਿਰਿਆ ਦਿੰਦੇ ਹੋਏ ਟਵਿੱਟਰ (X) ‘ਤੇ ਲਿਖਿਆ, “ਕਦੇ ਵੀ ਨਹੀਂ… ਮੇਰਾ ਕੰਮ ਮਨੋਰੰਜਨ ਕਰਨਾ ਹੈ। ਮੈਂ ਆਪਣੇ ਖੇਤਰ ਵਿੱਚ ਬਹੁਤ ਖੁਸ਼ ਹਾਂ। ਤੁਹਾਡਾ ਬਹੁਤ-ਬਹੁਤ ਧੰਨਵਾਦ।” ਉਨ੍ਹਾਂ ਨੇ ਸਪੱਸ਼ਟ ਕਰ ਦਿੱਤਾ ਕਿ ਉਨ੍ਹਾਂ ਦਾ ਸਿਆਸਤ ਵਿੱਚ ਆਉਣ ਦਾ ਕੋਈ ਇਰਾਦਾ ਨਹੀਂ ਹੈ ਅਤੇ ਉਹ ਸਿਰਫ਼ ਇੱਕ ਕਲਾਕਾਰ ਵਜੋਂ ਹੀ ਰਹਿਣਾ ਚਾਹੁੰਦੇ ਹਨ।

ਜਾਣੋ ਸਿਆਸਤ ਵਿੱਚ ਆਉਣ ਨੂੰ ਲੈ ਕਿਉਂ ਚਰਚਾ ਛਿੜੀ?

ਦੱਸਣਯੋਗ ਹੈ ਕਿ ਦਿਲਜੀਤ ਦੀ ਗੈਰ-ਸਿਆਸੀ ਅਤੇ ਨਿਰਪੱਖ ਦਿੱਖ ਕਾਰਨ ਲੋਕ ਉਨ੍ਹਾਂ ਨੂੰ ਇੱਕ ਉਮੀਦ ਵਜੋਂ ਦੇਖ ਰਹੇ ਸਨ। 2020-21 ਦੇ ਕਿਸਾਨ ਅੰਦੋਲਨ ਦੌਰਾਨ ਦਿਲਜੀਤ ਨੇ ਖੁੱਲ੍ਹ ਕੇ ਕਿਸਾਨਾਂ ਦਾ ਸਮਰਥਨ ਕੀਤਾ ਸੀ, ਹਾਲਾਂਕਿ ਉਨ੍ਹਾਂ ਨੇ ਉਦੋਂ ਵੀ ਸਾਫ਼ ਕੀਤਾ ਸੀ ਕਿ ਉਹ ਕਿਸੇ ਸਿਆਸੀ ਪਾਰਟੀ ਦੇ ਨਾਲ ਨਹੀਂ ਹਨ।

ਪਿਛਲੇ ਸਾਲ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਵੀ ਮੁਲਾਕਾਤ ਕੀਤੀ ਸੀ, ਜਿਸ ਨਾਲ ਉਨ੍ਹਾਂ ਦੀ ਸਿਆਸੀ ਸਰਗਰਮੀ ਬਾਰੇ ਚਰਚਾ ਛਿੜੀ ਸੀ।

ਹੋਰ ਪੜ੍ਹੋ



News Source link

- Advertisement -

More articles

- Advertisement -

Latest article