Punjabi Singer Geeta Zaildar: ਕਪੂਰਥਲਾ ਦੇ ਫਗਵਾੜਾ ਵਿੱਚ ਇੱਕ ਕੱਪੜੇ ਦੀ ਦੁਕਾਨ ਦੇ ਮਾਲਕ ਨੂੰ ਥੱਪੜ ਮਾਰਨ ਤੋਂ ਬਾਅਦ ਪੰਜਾਬੀ ਗਾਇਕ ਗੀਤਾ ਜ਼ੈਲਦਾਰ ਨੇ ਮਾਫ਼ੀ ਮੰਗ ਲਈ ਹੈ। ਦੁਕਾਨਦਾਰ ਨੇ ਦੱਸਿਆ ਕਿ ਪੰਜਾਬੀ ਗਾਇਕ ਅੱਜ ਉਨ੍ਹਾਂ ਦੀ ਦੁਕਾਨ ‘ਤੇ ਆਏ ਅਤੇ ਉਨ੍ਹਾਂ ਦੇ ਪਿਤਾ ਦੇ ਪੈਰ ਛੂਹ ਕੇ ਮਾਫ਼ੀ ਮੰਗੀ।
ਦੁਕਾਨਦਾਰ ਨੇ ਦੱਸਿਆ ਕਿ ਅੱਜ ਉਨ੍ਹਾਂ ਦਾ ਸੁਰ ਬਹੁਤ ਨਰਮ ਸੀ। ਕੱਲ੍ਹ, ਉਹ ਸ਼ੂਜ਼ ਪਾਉਣ ਤੋਂ ਬਾਅਦ ਸਾਡੀ ਗੱਦੀ ‘ਤੇ ਚੜ੍ਹ ਗਏ ਸੀ, ਅਤੇ ਉੱਥੇ ਵੀ ਮੱਥਾ ਟੇਕ ਕੇ ਮਾਫ਼ੀ ਮੰਗੀ। “ਅਸੀਂ ਹੁਣ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਾਪਸ ਲੈ ਰਹੇ ਹਾਂ। “ਗੀਤਾ ਜ਼ੈਲਦਾਰ ਸਾਰੇ ਮਤਭੇਦ ਖਤਮ ਕਰ ਗਏ ਹਨ।” ਦੁਕਾਨਦਾਰ ਨੇ ਕਿਹਾ ਕਿ ਗਾਇਕ ਨੇ ਕਿਹਾ ਕਿ ਕੱਲ੍ਹ ਜੋ ਕੁਝ ਵੀ ਹੋਇਆ, ਉਹ ਇੱਕਦਮ ਤੈਸ਼ ਵਿੱਚ ਆ ਕੇ ਹੋਇਆ, ਹੁਣ ਉਸ ਲਈ ਸੌਰੀ।
ਧਿਆਨ ਦੇਣ ਯੋਗ ਹੈ ਕਿ ਦੁਕਾਨਦਾਰ ਨੇ ਗਾਇਕ ਅਤੇ ਉਸਦੇ ਬਾਊਂਸਰਾਂ ‘ਤੇ ਦੁਕਾਨ ਵਿੱਚ ਦਾਖਲ ਹੋਣ ਅਤੇ ਉਸ ‘ਤੇ ਹਮਲਾ ਕਰਨ ਦਾ ਦੋਸ਼ ਲਗਾਇਆ ਸੀ। ਦੁਕਾਨਦਾਰ ਨੇ ਇਸਦੀ ਸ਼ਿਕਾਇਤ ਫਗਵਾੜਾ ਪੁਲਿਸ ਕੋਲ ਦਰਜ ਕਰਵਾਈ ਸੀ। ਵਿਵਾਦ ਖਰੀਦੇ ਹੋਏ ਕੱਪੜੇ ਨੂੰ ਵਾਪਸ ਕਰਨ ਨੂੰ ਲੈ ਕੇ ਹੋਇਆ ਸੀ।
ਇਸ ਤੋਂ ਬਾਅਦ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਗਾਇਕ ਜ਼ੈਲਦਾਰ ਦੁਕਾਨਦਾਰ ਨਾਲ ਬਹਿਸ ਕਰਦੇ ਅਤੇ ਉਸਨੂੰ ਥੱਪੜ ਮਾਰਦੇ ਹੋਏ ਦਿਖਾਈ ਦੇ ਰਹੇ ਹਨ। ਇਸ ਦੌਰਾਨ ਦੁਕਾਨਦਾਰ ਦੇ ਪਿਤਾ ਨੇ ਵਿੱਚ ਬਚਾਅ ਕੀਤਾ।
ਢਾਈ ਮਹੀਨੇ ਪਹਿਲਾਂ ਕੁੜਤਾ ਅਤੇ ਚਾਦਰਾ ਖਰੀਦੀਆ ਸੀ
ਲਾਡੀ ਦੀ ਹੱਟੀ ਦੇ ਮਾਲਕ ਨਿਸ਼ਾਂਤ ਨੇ ਦੱਸਿਆ ਕਿ ਗਾਇਕ ਗੀਤਾ ਜ਼ੈਲਦਾਰ ਨੇ ਢਾਈ ਮਹੀਨੇ ਪਹਿਲਾਂ ਉਸਦੀ ਦੁਕਾਨ ਤੋਂ ਲਗਭਗ 2,000 ਰੁਪਏ ਦਾ ਕੁੜਤਾ ਅਤੇ ਚਾਦਰਾ ਖਰੀਦਿਆ ਸੀ। ਉਹ ਸ਼ਨੀਵਾਰ ਨੂੰ ਦੁਕਾਨ ‘ਤੇ ਇਸਨੂੰ ਵਾਪਸ ਕਰਨ ਲਈ ਆ ਗਏ।
ਉਸਨੂੰ ਕੱਪੜਾ ਬਦਲਣ ਲਈ ਕਿਹਾ
ਦੁਕਾਨਦਾਰ ਨੇ ਦੱਸਿਆ ਕਿ ਜ਼ੈਲਦਾਰ ਨੇ ਦੁਕਾਨ ਤੇ ਆਉਂਦੀਆਂ ਹੀ ਕਿਹਾ ਕਿ ਤੁਸੀ ਸਾਨੂੰ ਘਟੀਆ ਕੱਪੜਾ ਦਿੱਤਾ ਹੈ। ਇਸ ਤੇ ਅਸੀ ਉਸਨੂੰ ਕਿਹਾ ਕਿ ਅਸੀ ਕੱਪੜਾ ਬਦਲ ਦਿੰਦੇ ਹਾਂ, ਜਿਸ ‘ਤੇ ਗੀਤਾ ਜ਼ੈਲਦਾਰ ਨੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ, ਅਤੇ ਉਸਦੇ ਨਾਲ ਆਏ ਲੋਕਾਂ ਨੇ ਉਸਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ, ਪੁੱਛਣਾ ਸ਼ੁਰੂ ਕਰ ਦਿੱਤਾ ਕਿ ਉਸਨੇ ਉਨ੍ਹਾਂ ਨੂੰ ਘਟੀਆ ਕੱਪੜਾ ਕਿਉਂ ਦਿੱਤਾ ਹੈ। ਜਿਸ ਤੋਂ ਬਾਅਦ ਲੜਾਈ ਵੱਧ ਗਈ।
ਹੋਰ ਪੜ੍ਹੋ