Punjabi Lyricist Death: ਪੰਜਾਬੀ ਸੰਗੀਤ ਜਗਤ ਨੂੰ ਵੱਡਾ ਘਾਟਾ, ਸੁਪਰਹਿੱਟ ਗੀਤ ਦੇਣ ਵਾਲੀ ਮਸ਼ਹੂਰ ਸ਼ਖਸ਼ੀਅਤ ਦਾ ਹੋਇਆ ਦੇਹਾਂਤ; ਸਦਮੇ 'ਚ ਪ੍ਰਸ਼ੰਸਕ…

Must read


Punjabi Lyricist Chann Goraya Wala Death: ਪੰਜਾਬੀ ਸੰਗੀਤ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਇੰਡਸਟਰੀ ਦੇ ਨਾਲ-ਨਾਲ ਪ੍ਰਸ਼ੰਸਕਾਂ ਦੀਆਂ ਅੱਖਾਂ ਵੀ ਨਮ ਕਰ ਦਿੱਤੀਆਂ ਹਨ। ਦੱਸ ਦੇਈਏ ਕਿ ਪ੍ਰਸਿੱਧ ਗੀਤਕਾਰ ਚੰਨ ਗੁਰਾਇਆ ਵਾਲਾ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੇ ਅਚਾਨਕ ਵਿਛੋੜੇ ਨਾਲ ਕਲਾ ਤੇ ਸਾਹਿਤਕ ਜਗਤ ਨੂੰ ਵੱਡਾ ਘਾਟਾ ਹੋਇਆ ਹੈ। ਚੰਨ ਗੁਰਾਇਆ ਵਾਲਾ ਨੇ ਆਪਣੇ ਗੀਤਕਾਰੀ ਦੇ ਸ਼ੁਰੂਆਤੀ ਦਿਨਾਂ ਵਿੱਚ ਸਭ ਤੋਂ ਪਹਿਲਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾ ਨੂੰ ਆਪਣੀ ਕਲਮ ਰਾਹੀਂ ਪ੍ਰਗਟ ਕੀਤਾ।

ਉਨ੍ਹਾਂ ਵੱਲੋਂ ਲਿਖੇ ਧਾਰਮਿਕ ਤੇ ਭਾਵਨਾਤਮਕ ਗੀਤ ਅੱਜ ਵੀ ਘਰ-ਘਰ ਵਿਚ ਅਤੇ ਗੁਰੂ ਘਰਾਂ ਵਿਚ ਸ਼ਰਧਾ ਨਾਲ ਸੁਣੇ ਜਾਂਦੇ ਹਨ ਤੇ ਲੋਕਾਂ ਦੇ ਦਿਲਾਂ ਵਿਚ ਵੱਸਦੇ ਹਨ। ਉਨ੍ਹਾਂ ਦੇ ਦਿਹਾਂਤ ’ਤੇ ਪੰਜਾਬ ਦੇ ਪ੍ਰਸਿੱਧ ਗਾਇਕਾਂ ਅਤੇ ਲੇਖਕਾਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। 

ਗਾਇਕ ਮਲਕੀਤ ਸਿੰਘ ਨੇ ਕੀਤਾ ਦੁੱਖ ਪ੍ਰਗਟਾਵਾ

ਇਸ ਦੁੱਖ ਦੀ ਘੜੀ ਵਿੱਚ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਗੋਲਡਨ ਸਟਾਰ ਗਾਇਕ ਮਲਕੀਤ ਸਿੰਘ ਵੱਲੋ ਵੀ ਦੁੱਖ ਪ੍ਰਗਟ ਕੀਤਾ ਗਿਆ। ਉਨ੍ਹਾਂ ਨੇ ਚੰਨ ਗੋਰਾਇਆ ਵਾਲਾ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਹ ਸਿਰਫ਼ ਇੱਕ ਬੇਹਤਰੀਣ ਗੀਤਕਾਰ ਹੀ ਨਹੀਂ ਸਗੋਂ ਬਹੁਤ ਹੀ ਨਿਮਰ ਅਤੇ ਦਿਲ ਦੇ ਨੇਕ ਇਨਸਾਨ ਵੀ ਸਨ, ਜੋ ਅਪਣੇ ਜੀਵਨ ਦੇ ਆਖ਼ਰੀ ਸਾਹਾਂ ਤੱਕ ਬੇਹਤਰੀਣ ਗੀਤਕਾਰੀ ਨੂੰ ਸਮਰਪਿਤ ਰਹੇ। ਉਨ੍ਹਾਂ ਨੇ ਭਾਵੁਕ ਮਨ ਨਾਲ ਅੱਗੇ ਕਿਹਾ ਕਿ ਚੰਨ ਗੋਰਾਇਆ ਵਾਲਾ ਦੇ ਲਿਖੇ ਗੀਤਾਂ ਨੇ ਪੰਜਾਬੀ ਸੰਗੀਤ ਨੂੰ ਵਿਸ਼ਵ ਪੱਧਰ ‘ਤੇ ਇੱਕ ਵੱਖਰੀ ਪਹਿਚਾਣ ਦਿੱਤੀ। ਉਨ੍ਹਾਂ ਦੇ ਜਹਾਨੋ ਤੁਰ ਜਾਣ ਨਾਲ ਸੰਗੀਤ ਅਤੇ ਸਿਨੇਮਾ ਉਦਯੋਗ ਵਿੱਚ ਜੋ ਖਲਾਅ ਪੈਦਾ ਹੋਇਆ, ਉਸ ਨੂੰ ਕਦੇ ਵੀ ਪੁਰਾ ਨਹੀਂ ਕੀਤਾ ਜਾ ਸਕੇਗਾ।

 

ਜਾਣੋ ਕਿੱਥੇ ਹੋਏ ਅੰਤਿਮ ਸੰਸਕਾਰ 

ਪ੍ਰਸਿੱਧ ਗਾਇਕ ਕੰਠ ਕਲੇਰ, ਫਿਰੋਜ਼ ਖਾਨ, ਰਣਜੀਤ ਰਾਣਾ, ਗੀਤਕਾਰ ਮਹਿੰਦਰ ਸੰਧੂ ਮਹੇੜੂ, ਮਦਨ ਜਲੰਧਰੀ, ਰੱਤੂ ਰੰਧਾਵਾ, ਸੂਬਾ ਉਦੇਸੀਆਂ, ਪੱਪੀ ਧੁਦਿਆਲ ਵਾਲਾ , ਗਾਇਕਾ ਨੀਲਮ ਜੱਸਲ, ਦਲਜੀਤ ਹੰਸ, ਹਰਮੇਸ਼ ਰਸੀਲਾ, ਰਮੇਸ਼ ਨੁੱਸੀਵਾਲ, ਜੌਨੀ ਮਹੇ, ਰਮੇਸ਼ ਮਹੇ, ਬਲਦੇਵ ਰਾਹੀ, ਵਿਜੇ ਪੋਲ ਅਤੇ ਲੇਖਕ ਮਦਨ ਬੰਗੜ ਸਮੇਤ ਕਈ ਹਸਤੀਆਂ ਨੇ ਕਿਹਾ ਕਿ ਚੰਨ ਗੁਰਾਇਆ ਵਾਲਾ ਦਾ ਵਿਛੋੜਾ ਪੰਜਾਬੀ ਸੰਗੀਤ ਜਗਤ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ 2 ਵਜੇ ਗੁਰਾਇਆਂ ਦੇ ਸ਼ਮਸ਼ਾਨ ਘਾਟ ਤਹਿਸੀਲ ਫਿਲੌਰ ਜ਼ਿਲਾ ਜਲੰਧਰ ਵਿਖੇ ਕੀਤਾ ਜਾਵੇਗਾ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

 

ਹੋਰ ਪੜ੍ਹੋ





News Source link

- Advertisement -

More articles

- Advertisement -

Latest article