Punjabi Artist: ਪੰਜਾਬੀ ਸਿਨੇਮਾ ਜਗਤ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਉੱਘੇ ਫਿਲਮ ਅਦਾਕਾਰ ਨਰਿੰਦਰ ਗੱਖੜ ’ਤੇ ਦੂਜੀ ਪਤਨੀ ਨਾਲ ਕੁੱਟਮਾਰ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਕੁਰਾਲੀ ਦੀ ਰਹਿਣ ਵਾਲੀ ਪਰਮਜੀਤ ਕੌਰ, ਜੋ ਕਿ ਫਿਲਮ ਇੰਡਸਟਰੀ ’ਚ ਬਤੌਰ ਐਕਟਰ ਤੇ ਡਾਇਰੈਕਟਰ ਕੰਮ ਕਰਦੀ ਹੈ, ਨੇ ਥਾਣਾ ਸਿਟੀ ’ਚ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤਕਰਤਾ ਅਨੁਸਾਰ ਨਰਿੰਦਰ ਗੱਖੜ ਨੇ ਉਸ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਉਸ ਦਾ ਆਪਣੀ ਪਹਿਲੀ ਪਤਨੀ ਨਾਲ ਕੋਈ ਸਬੰਧ ਨਹੀਂ ਹੈ, ਜਿਸ ਤੋਂ ਬਾਅਦ ਤਕਰੀਬਨ 9 ਮਹੀਨੇ ਪਹਿਲਾਂ ਦੋਵਾਂ ਨੇ ਮੋਹਾਲੀ ਦੇ ਇੱਕ ਮੰਦਰ ’ਚ ਵਿਆਹ ਕਰਵਾ ਲਿਆ।
ਵਿਆਹ ਤੋਂ ਬਾਅਦ ਪਰਮਜੀਤ ਨੂੰ ਪਤਾ ਲੱਗਿਆ ਕਿ ਗੱਖੜ ਅਜੇ ਵੀ ਆਪਣੀ ਪਹਿਲੀ ਪਤਨੀ ਦੇ ਸੰਪਰਕ ’ਚ ਹੈ। ਇਸ ਗੱਲ ਨੂੰ ਲੈ ਕੇ ਘਰੇਲੂ ਕਲੇਸ਼ ਵਧ ਗਿਆ ਅਤੇ ਉਸ ਨੂੰ ਗੱਖੜ ਦੇ ਬੱਚਿਆਂ ਵੱਲੋਂ ਵੀ ਧਮਕੀਆਂ ਮਿਲਣ ਲੱਗੀਆਂ। ਪੀੜਤਾ ਨੇ ਦੋਸ਼ ਲਾਇਆ ਕਿ ਨਰਿੰਦਰ ਗੱਖੜ ਉਸ ਨਾਲ ਲੜਾਈ-ਝਗੜਾ ਕਰਦਾ ਸੀ ਅਤੇ ਉਸ ਨੂੰ ਮਾਨਸਿਕ ਪ੍ਰੇਸ਼ਾਨੀ ਦਿੱਤੀ ਜਾਂਦੀ ਰਹੀ।
ਪੰਜਾਬੀ ਕਲਾਕਾਰ ਵੱਲੋਂ ਪਤਨੀ ਨਾਲ ਕੁੱਟਮਾਰ
ਘਟਨਾ ਵਾਲੇ ਦਿਨ, ਖਰੜ-ਕੁਰਾਲੀ ਕੌਮੀ ਮਾਰਗ ’ਤੇ ਗੱਖੜ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪਰਮਜੀਤ ਦੀ ਗੱਡੀ ਦਾ ਸ਼ੀਸ਼ਾ ਤੋੜ ਦਿੱਤਾ ਅਤੇ ਉਸ ਨੂੰ ਵਾਲਾਂ ਤੋਂ ਫੜ ਕੇ ਬੁਰੀ ਤਰ੍ਹਾਂ ਕੁੱਟਿਆ। ਪੁਲਿਸ ਦੇ ਜਾਂਚ ਅਧਿਕਾਰੀ ਅਨੁਸਾਰ, ਮਾਮਲੇ ਦੀ ਪੂਰੀ ਛਾਣਬੀਣ ਤੋਂ ਬਾਅਦ ਅਦਾਕਾਰ ਖ਼ਿਲਾਫ਼ ਸਬੰਧਿਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਨਰਿੰਦਰ ਗੱਖੜ ‘ਧੁਰੰਧਰ’, ‘ਡਾਕੂਆਂ ਦਾ ਮੁੰਡਾ 2’ ਅਤੇ ‘ਬਲੈਕੀਆ’ ਵਰਗੀਆਂ ਫਿਲਮਾਂ ’ਚ ਆਪਣੇ ਨਿਭਾਅ ਲਈ ਜਾਣੇ ਜਾਂਦੇ ਹਨ। ਫਿਲਹਾਲ ਜਾਂਚ ਜਾਰੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
ਹੋਰ ਪੜ੍ਹੋ