ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਸਿਫਰ ਕਾਲ ਦੌਰਾਨ ਉਠਾਇਆ ਮੁੱਦਾ
ਟ੍ਰਿਬਿਊੁਨ ਨਿਊਜ਼ ਸਰਵਿਸ
ਚੰਡੀਗੜ੍ਹ, 24 ਮਾਰਚ
Punjab News: ਪੰਜਾਬ ਵਿਧਾਨ ਸਭਾ ਦੇ ਜਾਰੀ ਬਜਟ ਸੈਸ਼ਨ ਦੌਰਾਨ ਸੋਮਵਾਰ ਨੂੰ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਸਿਫਰ ਕਾਲ ਦੌਰਾਨ ਵੀਆਈਪੀ ਕਲਚਰ ਉਤੇ ਸਵਾਲ ਉਠਾਏ।
ਉਨ੍ਹਾਂ ਇਸ ਮਾਮਲੇ ਵੱਲ ਇਸ਼ਾਰਾ ਕਰਦਿਆਂ ਸਿਆਸੀ ਆਗੂਆਂ ਅਤੇ ਅਫਸਰਾਂ ਨਾਲ ਤਾਇਨਾਤ ਵਾਧੂ ਗੰਨਮੈਨਾਂ ਨੂੰ ਹਟਾ ਕੇ ਪੁਲੀਸ ਥਾਣਿਆਂ ’ਚ ਭੇਜਣ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਥਾਣਿਆਂ ’ਚ ਮੁਲਾਜ਼ਮ ਘੱਟ ਹਨ ਪਰ ਸਿਆਸੀ ਲੋਕਾਂ ਦੀ ਸਕਿਉਰਿਟੀ ’ਤੇ ਕਿਤੇ ਵੱਧ ਪੁਲੀਸ ਮੁਲਾਜ਼ਮ ਲੱਗੇ ਹੋਏ ਹਨ।