Punjab News: ਪੰਜਾਬ ਦੀ ਸਿਆਸਤ ਵਿੱਚ ਲਗਾਤਾਰ ਕਈ ਵੱਡੇ ਧਮਾਕੇ ਹੋ ਰਹੇ ਹਨ। ਦੱਸ ਦੇਈਏ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਈ ਵੱਡੇ ਆਗੂਆਂ ਵੱਲੋਂ ਆਪਣੀਆਂ ਪਾਰਟੀਆਂ ਬਦਲੀਆਂ ਜਾ ਰਹੀਆਂ ਹਨ। ਇਸ ਵਿਚਾਲੇ ਪੰਜਾਬ ਕਾਂਗਰਸ ਨੂੰ ਝਟਕਾ ਲੱਗਿਆ। ਦਰਅਸਲ, ਵਿਧਾਨ ਸਭਾ ਹਲਕਾ ਅਜਨਾਲਾ ਵਿਚ ਪੈਂਦੇ ਸਰਹੱਦੀ ਕਸਬਾ ਰਮਦਾਸ ਦੀ ਵਾਰਡ ਨੰ.6 ਵਿਚ ਉਸ ਵੇਲੇ ਕਾਂਗਰਸ ਨੂੰ ਵੱਡਾ ਝਟਕਾ ਲੱਗਾ, ਜਦੋਂ ਇਸ ਵਾਰਡ ਦੇ ਡੇਢ ਦਰਜਨ ਦੇ ਕਰੀਬ ਪਰਿਵਾਰਾਂ ਨੇ ਹਮੇਸ਼ਾ ਲਈ ਕਾਂਗਰਸ ਪਾਰਟੀ ਦਾ ਸਾਥ ਛੱਡਦਿਆਂ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਜੁਆਇਨ ਕਰਦਿਆਂ ਜੋਧ ਸਿੰਘ ਸਮਰਾ ਹਲਕਾ ਇੰਚਾਰਜ ਦੀ ਅਗਵਾਈ ਕਬੂਲ ਲਈ।
ਜਾਣਕਾਰੀ ਲਈ ਦੱਸ ਦੇਈਏ ਕਿ ਵਾਰਡ ਨੰ. 8 ਕੌਂਸਲਰ ਤਰਿੰਦਰ ਸ਼ੇਰ ਸਿੰਘ ਅਤੇ ਵਾਰਡ ਨੰ. 6 ਦੇ ਮੌਜੂਦਾ ਕੌਂਸਲਰ ਜਗਜੀਤ ਸਿੰਘ ਦੇ ਯਤਨਾਂ ਸਦਕਾ ਸ਼ਾਮਲ ਹੋਏ ਇਨਾਂ ਪਰਿਵਾਰਾਂ ਦਾ ਜ. ਜੋਧ ਸਿੰਘ ਸਮਰਾ ਵੱਲੋਂ ਸਵਾਗਤ ਕਰਦਿਆਂ ਪਾਰਟੀ ਦੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਨ੍ਹਾਂ ਪਰਿਵਾਰਾਂ ਵਿਚ ਪਰਮਜੀਤ ਸਿੰਘ ਫੌਜੀ, ਗਗਨਦੀਪ ਸਿੰਘ, ਬਸੰਤ ਲਾਲ, ਪਿ੍ਰੰਸੀ, ਸੋਢੀ, ਅਜੈ, ਬਿੱਟੂ, ਜਸਪਾਲ ਸਿੰਘ, ਸੁਭਾਸ਼ ਚੰਦਰ, ਮਨਜੀਤ ਕੌਰ, ਭੋਲੀ, ਗੁਰਮੀਤ ਕੌਰ, ਹਰਪ੍ਰੀਤ ਕੌਰ, ਵਿੰਕੀ, ਅਮਰੀਕ ਸਿੰਘ, ਸਾਜਨ ਆਦਿ ਦੇ ਨਾਂ ਸ਼ਾਮਲ ਹਨ।
ਇਸ ਮੌਕੇ ਪੀ.ਏ ਗੁਰਭੇਜ ਸਿੰਘ ਭੱਟੀ, ਅਮਰਜੀਤ ਸਿੰਘ ਰੰਧਾਵਾ, ਐਡਵੋਕੇਟ ਅਤੁਲ ਸ਼ਰਮਾ, ਗੁਰਿੰਦਰ ਸੋਨਾ, ਜਸਕਰਨਜੀਤ ਸਿੰਘ ਰੰਘਾਵਾ, ਅਮਰਜੀਕ ਸਿੰਘ ਘੁੱਕੇਵਾਲੀ, ਬਾਬਾ ਗੁਰਦਿਆਲ ਸਿੰਘ, ਨੰਬਰਦਾਰ ਕਰਨਬੀਰ ਸਿੰਘ, ਸਵਿੰਦਰ ਸਿੰਘ ਸਹਿੰਸਰਾ, ਅਨਿਲ ਸ਼ਰਮਾ, ਸਾਬਕਾ ਸਰਪੰਚ ਜਸਪਾਲ ਸਿੰਘ ਰੰਧਾਵਾ, ਰਣਜੋਧ ਸਿੰਘ ਰੰਧਾਵਾ, ਬ੍ਰਹਮ ਸਿੰਘ ਝੰਡੇਰ ਆਦਿ ਹਾਜ਼ਰ ਸਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
ਹੋਰ ਪੜ੍ਹੋ