Punjab News: ਪੰਜਾਬ 'ਚ ਵਿਆਹਾਂ ਦੇ ਸੀਜ਼ਨ ਵਿਚਾਲੇ ਮੱਚਿਆ ਹੜਕੰਪ! LPG ਗੈਸ ਸੰਕਟ ਕਾਰਨ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ; ਵਿਆਹ-ਸ਼ਾਦੀਆਂ ਦੇ ਪੁਰਾਣੇ ਆਰਡਰ…

Must read


Ludhiana News: ਦੇਸ਼ ਭਰ ਵਿੱਚ ਐੱਲ. ਪੀ. ਜੀ. ਗੈਸ ਦੀ ਕਿੱਲਤ ਕਾਰਨ ਲੋਕਾਂ ਵਿਚਾਲੇ ਹਾਹਾਕਾਰ ਮੱਚਿਆ ਹੋਇਆ ਹੈ। ਦੱਸ ਦੇਈਏ ਕਿ ਇਸ ਕਾਰਨ ਹੋਟਲ, ਮੈਰਿਜ ਪੈਲੇਸ ਅਤੇ ਕੈਟਰਿੰਗ ਦਾ ਕੰਮ ਲੱਗਭਗ ਠੱਪ ਹੋ ਗਿਆ ਹੈ। ਇਸ ਨਾਲ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਅਸਲ ਵਿੱਚ ਕੇਂਦਰੀ ਪੈਟਰੋਲੀਅਮ ਮੰਤਰਾਲਾ ਵੱਲੋਂ ਕਮਰਸ਼ੀਅਲ ਸਿਲੰਡਰਾਂ ਦੀ ਵਿਕਰੀ ’ਤੇ ਲਾਈ ਰੋਕ ਕਾਰਨ ਉਦਯੋਗ ਪ੍ਰਭਾਵਿਤ ਹੋਏ ਹਨ। ਫਿਲਹਾਲ ਕੈਟਰਰਜ਼ ਵਿਆਹ-ਸ਼ਾਦੀਆਂ ਦੇ ਪੁਰਾਣੇ ਆਰਡਰ ਪੂਰੇ ਕਰ ਰਹੇ ਹਨ। ਹਾਲਾਂਕਿ ਲੋਕਾਂ ਦੀਆਂ ਏਜੰਸੀਆਂ ਸਾਹਮਣੇ ਲੱਗੀਆਂ ਲਾਈਨਾਂ ਨੂੰ ਵੇਖ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।

ਦੁਕਾਨਦਾਰਾਂ ਨੇ ਇੰਨ੍ਹਾਂ ਚੁੱਲ੍ਹਿਆਂ ਦੇ ਵਧਾਏ ਰੇਟ

ਜਾਣਕਾਰੀ ਮੁਤਾਬਕ 1850 ਰੁਪਏ ਵਾਲਾ ਕਮਰਸ਼ੀਅਲ ਸਿਲੰਡਰ ਬਲੈਕ ’ਚ 3500 ਰੁਪਏ ਤੱਕ ਮਿਲ ਰਿਹਾ ਹੈ, ਜਿਸ ਕਾਰਨ ਕੰਮ ਕਰਨਾ ਘਾਟੇ ਦਾ ਸੌਦਾ ਹੈ। ਗਾਹਕਾਂ ਨੂੰ ਨਾਰਾਜ਼ਗੀ ਤੋਂ ਬਚਾਉਣ ਲਈ ਡੀਜ਼ਲ ਦੀਆਂ ਭੱਠੀਆਂ ਵਰਗੇ ਜੁਗਾੜ ਲਾਏ ਜਾ ਰਹੇ ਹਨ। ਹੈਰਾਨੀ ਦੀ ਗੱਲ ਹੈ ਕਿ 5500 ਰੁਪਏ ਵਾਲੀ ਡੀਜ਼ਲ ਦੀ ਭੱਠੀ ਹੁਣ 9000 ਰੁਪਏ ’ਚ ਵਿਕ ਰਹੀ ਹੈ। ਦੂਜੇ ਪਾਸੇ ਘਰੇਲੂ ਰਸੋਈਆਂ ’ਚ ਗੈਸ ਨਾ ਹੋਣ ਕਾਰਨ ਇੰਡਕਸ਼ਨ ਚੁੱਲ੍ਹਿਆਂ ਦੀ ਮੰਗ ਵੱਧ ਗਈ ਹੈ। ਮੌਕੇ ਦਾ ਫ਼ਾਇਦਾ ਉਠਾਉਂਦੇ ਹੋਏ ਦੁਕਾਨਦਾਰਾਂ ਨੇ 2500 ਰੁਪਏ ਵਾਲਾ ਇੰਡਕਸ਼ਨ ਚੁੱਲ੍ਹਾ 4000 ਰੁਪਏ ਤੋਂ ਪਾਰ ਕਰ ਦਿੱਤਾ ਹੈ।

ਮਾਰਕੀਟ ਵਿੱਚ ਖਰੀਦਦਾਰੀ ਕਰ ਰਹੇ ਲੋਕਾਂ ਅਨੁਸਾਰ ਇਹ ਸਿੱਧੇ ਤੌਰ ’ਤੇ ਅਸੈਂਸ਼ੀਅਲ ਕਮੋਡੀਟਿਜ਼ ਐਕਟ 1955 ਦੀ ਉਲੰਘਣਾ ਹੈ। ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੁਨਾਫ਼ਾਖੋਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।  

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

 

ਹੋਰ ਪੜ੍ਹੋ



News Source link

- Advertisement -

More articles

- Advertisement -

Latest article