Punjab News: ਪੰਜਾਬ ਕਾਂਗਰਸ 'ਚ ਉਥਲ-ਪੁਥਲ ਤੇਜ਼, ਅਮਰਿੰਦਰ ਸਿੰਘ ਨੂੰ ਪ੍ਰਧਾਨ ਦੇ ਅਹੁਦੇ ਤੋਂ ਹਟਾ ਸਕਦੀ ਹਾਈ ਕਮਾਨ? ਰਾਹੁਲ ਗਾਂਧੀ ਦੇ ਦੌਰੇ ਤੋਂ ਪਹਿਲਾਂ ਛਿੜੀ ਚਰਚਾ, ਰਾਜਾ ਵੜਿੰਗ ਬੋਲੇ…

Must read


Punjab News: ਪੰਜਾਬ ਚੋਣਾਂ ਤੋਂ ਪਹਿਲਾਂ, ਕਾਂਗਰਸ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਹਟਾ ਸਕਦੀ ਹੈ। ਕਾਂਗਰਸ ਦੇ ਕਰੀਬੀ ਸੂਤਰਾਂ ਅਨੁਸਾਰ, ਦਿੱਲੀ ਵਿੱਚ ਇਸ ਮਾਮਲੇ ‘ਤੇ ਹਾਈ ਕਮਾਨ ਦੀ ਮੀਟਿੰਗ ਵਿੱਚ ਚਰਚਾ ਕੀਤੀ ਗਈ ਹੈ। ਹਾਲਾਂਕਿ, ਪ੍ਰਧਾਨ ਕਿਸ ਨੂੰ ਬਣਾਇਆ ਜਾਵੇਗਾ, ਇਸ ਬਾਰੇ ਕੁਝ ਸਪੱਸ਼ਟ ਨਹੀਂ ਹੈ। 

ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਇਸ ਅਹੁਦੇ ਦੀ ਮੰਗ ਕਰ ਰਹੇ ਹਨ, ਪਰ ਇਸ ਦੌੜ ਵਿੱਚ ਕਾਂਗਰਸ ਵਿਧਾਇਕ ਦਲ ਦੇ ਆਗੂ ਪ੍ਰਤਾਪ ਬਾਜਵਾ ਵੀ ਬਣੇ ਹੋਏ ਹਨ। ਮੰਨਿਆ ਜਾ ਰਿਹਾ ਹੈ ਕਿ ਸਤੰਬਰ ਵਿੱਚ ਰਾਹੁਲ ਗਾਂਧੀ ਦੇ ਦੌਰੇ ਤੋਂ ਪਹਿਲਾਂ ਇਹ ਫੇਰਬਦਲ ਹੋ ਸਕਦਾ ਹੈ। ਉੱਥੇ ਹੀ ਇਨ੍ਹਾਂ ਚਰਚਾਵਾਂ ਨੂੰ ਖਾਰਜ ਕਰਨ ਦੀ ਬਜਾਏ, ਰਾਜਾ ਵੜਿੰਗ ਨੇ ਕਿਹਾ, “ਕੋਈ ਆਵੇ, ਕੋਈ ਹੋਵੇ ਜਾਂ ਨਾ ਹੋਵੇ, ਰਾਜਾ ਵੜਿੰਗ ਲੜਦਾ ਰਹੇਗਾ।”

ਵੜਿੰਗ ਨੂੰ ਹਟਾਉਣ ਦੀ ਚਰਚਾ ਕਿਉਂ ਹੋ ਰਹੀ?

ਕਾਂਗਰਸ ਸੂਤਰਾਂ ਅਨੁਸਾਰ, ਦਿੱਲੀ ਵਿੱਚ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ, ਮਲਿਕਾਰੁਜਨ ਖੜਗੇ ਅਤੇ ਕੇਸੀ ਵੇਣੂਗੋਪਾਲ ਵਿਚਕਾਰ ਉੱਚ-ਪੱਧਰੀ ਮੀਟਿੰਗ ਹੋਈ। ਇਸ ਗੱਲ ‘ਤੇ ਚਰਚਾ ਹੋਈ ਕਿ ਜੇਕਰ ਰਾਹੁਲ ਗਾਂਧੀ ਨੇ ਯਾਤਰਾ ਕਰਨੀ ਹੈ, ਤਾਂ ਮੌਜੂਦਾ ਮਾਹੌਲ ਉਸ ਲਈ ਅਨੁਕੂਲ ਨਹੀਂ ਹੈ। “ਸਾਨੂੰ ਪੰਜਾਬ ਬਾਰੇ ਸਖ਼ਤ ਫੈਸਲੇ ਲੈਣੇ ਪੈਣਗੇ।” ਇਸ ਤੋਂ ਬਾਅਦ ਕਾਰਵਾਈ ਅਤੇ ਤਬਦੀਲੀਆਂ ‘ਤੇ ਚਰਚਾ ਕੀਤੀ ਹੋਈ। ਜਿਸ ਤੋਂ ਬਾਅਦ ਬਦਲਾਅ ਕਰਨ ‘ਤੇ ਹੀ ਸਹਿਮਤੀ ਬਣੀ ਹੈ।

ਜ਼ਿਆਦਾਤਰ ਧੜੇ ਵੜਿੰਗ ਦੇ ਵਿਰੋਧ ਵਿੱਚ 

ਪੰਜਾਬ ਕਾਂਗਰਸ ਦੀ ਗੱਲ ਕਰਿਏ ਤਾਂ ਸੰਗਠਨ ਵਿੱਚ ਫੇਰਬਦਲ ਨੂੰ ਲੈ ਕੇ ਜ਼ਿਆਦਾਤਰ ਆਗੂ ਵੜਿੰਗ ਦੇ ਵਿਰੁੱਧ ਹਨ। ਉਨ੍ਹਾਂ ਵਿੱਚੋਂ ਚਰਨਜੀਤ ਚੰਨੀ ਅਤੇ ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਖੁੱਲ੍ਹ ਕੇ ਇਸਦਾ ਵਿਰੋਧ ਕਰ ਰਹੇ ਹਨ। ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਚੁੱਪ ਹਨ, ਪਰ ਉਹ ਵੀ ਵੜਿੰਗ ਦੀ ਅਗਵਾਈ ਹੇਠ ਚੋਣਾਂ ਲੜਨ ਦੇ ਵਿਚਾਰ ਨਾਲ ਸਹਿਮਤ ਨਹੀਂ ਦੱਸੇ ਜਾ ਰਹੇ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

 



News Source link

- Advertisement -

More articles

- Advertisement -

Latest article