28.5 C
Patiāla
Friday, April 17, 2026

Punjab News: ਦੇਸ਼ ਭਗਤ ਯੂਨੀਵਰਸਿਟੀ ਕੈਂਪਸ ਵਿੱਚ ਮਨਾਇਆ ਗਿਆ ਮਾਘੀ ਦਾ ਤਿਉਹਾਰ

Must read


ਅਮਰੀਕੀ ਮਹਿਮਾਨਾਂ ਦੀ ਭੰਗੜੇ ਅਤੇ ਗਿੱਧੇ ਵਿੱਚ ਸ਼ਮੂਲੀਅਤ ਨੇ ਸਮਾਗਮ ਦੀ ਸ਼ਾਨ ਹੋਰ ਵਧਾਈ

ਨਿੱਜੀ ਪੱਤਰ ਪ੍ਰੇਰਕ

ਮੰਡੀ ਗੋਬਿੰਦਗੜ੍ਹ, 16 ਜਨਵਰੀ

Punjab News: ਦੇਸ਼ ਭਗਤ ਯੂਨੀਵਰਸਿਟੀ (Desh Bhagat University) ਮੰਡੀ ਗੋਬਿੰਦਗੜ੍ਹ ਵੱਲੋਂ ਕੈਂਪਸ ਵਿੱਚ ਮਾਘੀ ਦੇ ਮੌਕੇ ਇਕ ਸ਼ਾਨਦਾਰ ਜਸ਼ਨ ਦੀ ਮੇਜ਼ਬਾਨੀ ਕੀਤੀ ਗਈ, ਜਿਸ ਵਿੱਚ ਵਿਦਿਆਰਥੀ, ਫੈਕਲਟੀ ਅਤੇ ਵਿਸ਼ੇਸ਼ ਮਹਿਮਾਨਾਂ ਨੇ ਖੁਸ਼ੀ ਅਤੇ ਰਵਾਇਤੀ ਉਤਸ਼ਾਹ ਨਾਲ ਇਸ ਤਿਉਹਾਰ ਵਿੱਚ ਹਿੱਸਾ ਲਿਆ।

ਸਮਾਗਮ ਵਿੱਚ ਯੂਨੀਵਰਸਿਟੀ ਆਫ਼ ਨਾਰਥ ਅਮੈਰਿਕਾ (University of North America – UONA) ਦੀ ਪ੍ਰੈਜ਼ੀਡੈਂਟ ਜਿਲ ਕੂ ਮਾਰਟਿਨ ਅਤੇ ਯੂਓਐਨਏ ਦੇ ਆਊਟਰੀਚ ਦੇ ਡਾਇਰੈਕਟਰ ਕਿਰੀਟ ਉਦੇਸ਼ੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜੋਰਾ ਸਿੰਘ ਅਤੇ ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਨੇ ਇਸ ਦਿਹਾੜੇ ਦੀ ਇਤਿਹਾਸਕ ਮਹੱਤਤਾ ਬਾਰੇ ਚਾਨਣਾ ਪਾਇਆ। ਡਾ. ਜੋਰਾ ਸਿੰਘ ਨੇੋ ਕਿਹਾ ਕਿ ਮਾਘੀ ਜਿਸ ਨੂੰ ਦੇਸ਼ ਦੇ ਵੱਖ-ਵੱਖ ਹਿਸਿਆ ਵਿਚ ਮਕਰ ਸੰਕ੍ਰਾਂਤੀ ਵਜੋਂ ਜਾਣਿਆ ਜਾਦਾ ਹੈ, ਇਕ ਮਹੱਤਵਪੂਰਨ ਤਿਉਂਹਾਰ ਹੈ ਜਿਸ ਨੂੰ ਪੰਜਾਬ ਅਤੇ ਉਤਰੀ ਰਾਜਾਂ ਵਿਚ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।

Punjab News: ਦੇਸ਼ ਭਗਤ ਯੂਨੀਵਰਸਿਟੀ ਕੈਂਪਸ ਵਿੱਚ ਮਨਾਇਆ ਗਿਆ ਮਾਘੀ ਦਾ ਤਿਉਹਾਰ
ਦੇਸ਼ ਭਗਤ ਯੂਨੀਵਰਸਿਟੀ ‘ਚ ਸਮਾਗਮ ਦੌਰਾਨ ਵਿਦਿਆਰਥੀਆਂ ਨਾਲ ਨੱਚਦੀ ਹੋਈ ਮੁੱਖ ਮਹਿਮਾਨ ਜਿਲ ਕੂ ਮਾਰਟਿਨ ਅਤੇ ਹੋਰ। -ਫ਼ੋਟੋ: ਸੂਦ

ਮੁੱਖ-ਮਹਿਮਾਨ ਜਿਲ ਕੂ ਮਾਰਟਿਨ ਅਤੇ ਡਾਇਰੈਕਟਰ ਕਿਰੀਟ ਉਦੇਸ਼ੀ ਨੇ ਤਿਉਹਾਰਾਂ ਨੂੰ ਇੱਕ ਜੀਵੰਤ ਅਤੇ ਅਨੰਦਮਈ ਛੋਹ ਪ੍ਰਦਾਨ ਕਰਦੇ ਹੋਏ ਰਵਾਇਤੀ ਭੰਗੜੇ ਅਤੇ ਗਿੱਧਾ ਵਿੱਚ ਸਰਗਰਮੀ ਨਾਲ ਹਿੱਸਾ ਲਿਆ, ਜਿਸ ਨੇ ਸਮਾਗਮ ਨੂੰ ਯਾਦਗਾਰ ਬਣਾ ਦਿਤਾ। ਪ੍ਰੋਗਰਾਮ ਵਿੱਚ ਭੰਗੜੇ ਅਤੇ ਗਿੱਧੇ ਦੀਆਂ ਮਨਮੋਹਕ ਪੇਸ਼ਕਾਰੀਆਂ ਪੇਸ਼ ਕੀਤੀਆਂ ਗਈਆਂ।

ਵਿਦਿਆਰਥੀਆਂ ਨੇ ਕਲਾਸਿਕ ਲੋਕ ਗੀਤਾਂ ਦੀਆਂ ਸੁਰੀਲੀਆਂ ਪੇਸ਼ਕਾਰੀਆਂ ਵੀ ਕੀਤੀਆਂ ਜਿਸ ਨੇ ਤਿਉਹਾਰ ਦੇ ਮਾਹੌਲ ਨੂੰ ਹੋਰ ਰੰਗੀਨ ਬਣਾ ਦਿੱਤਾ। ਯੂਨੀਵਰਸਿਟੀ ਦੇ ਵਾਈਸ ਪ੍ਰੈਜ਼ੀਡੈਂਟ ਡਾ. ਹਰਸ਼ ਸਦਾਵਰਤੀ ਨੇ ਮਹਿਮਾਨਾਂ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਜਿਹੇ ਸੱਭਿਆਚਾਰਕ ਜਸ਼ਨ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇਸ ਖੇਤਰ ਦੀ ਅਮੀਰ ਵਿਰਾਸਤ ਨੂੰ ਸੰਭਾਲਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।

 



News Source link

- Advertisement -

More articles

- Advertisement -

Latest article