Vikram Partap Bajwa First Movie: ਸਿਆਸੀ ਜਗਤ ਤੋਂ ਬਾਅਦ ਪੰਜਾਬੀ ਸਿਨੇਮਾ ਵਿੱਚ ਆਪਣਾ ਹੱਥ ਅਜ਼ਮਾਉਣ ਲਈ ਵਿਕਰਮ ਬਾਜਵਾ ਪੂਰੀ ਤਰ੍ਹਾਂ ਤਿਆਰ ਹਨ। ਦੱਸ ਦੇਈਏ ਕਿ ਉਹ ਅਪਣੀ ਪਹਿਲੀ ਪੰਜਾਬੀ ਫਿਲਮ ‘ਸੰਨੀ ਦੀ ਬੰਨੀ’ ਨਾਲ ਸ਼ਾਨਦਾਰ ਸਿਲਵਰ ਸਕ੍ਰੀਨ ਡੈਬਿਊ ਕਰਨ ਜਾ ਰਹੇ ਹਨ, ਜਿੰਨ੍ਹਾਂ ਦੀ ਇਸ ਬਹੁ-ਚਰਚਿਤ ਫਿਲਮ ਦਾ ਆਖ਼ਰੀ ਸ਼ੈਡਿਊਲ ਇੰਨੀ ਦਿਨੀਂ ਤੇਜ਼ੀ ਨਾਲ ਪੂਰਾ ਕੀਤਾ ਜਾ ਰਿਹਾ ਹੈ।
‘ਵਿਕਰਮ ਬਾਜਵਾ ਪ੍ਰੋਡੋਕਸ਼ਨ’ ਦੇ ਬੈਨਰ ਹੇਠ ਬਣਾਈ ਜਾ ਰਹੀ ਉਕਤ ਰੁਮਾਂਟਿਕ-ਸੰਗੀਤਮਈ ਅਤੇ ਕਾਮੇਡੀ ਫਿਲਮ ਦਾ ਨਿਰਦੇਸ਼ਨ ਸਮੀਪ ਕੰਗ ਕਰ ਰਹੇ ਹਨ, ਜੋ ਅੱਜਕੱਲ੍ਹ ਕਈ ਨਿਰਮਾਣ ਅਧੀਨ ਫਿਲਮਾਂ ਨਾਲ ਬਤੌਰ ਨਿਰਦੇਸ਼ਕ ਜੁੜੇ ਹੋਏ ਹਨ। ਸਾਲ 2026 ਦੇ ਸ਼ੁਰੂਆਤੀ ਪੜ੍ਹਾਅ ਦੌਰਾਨ ਵਿਸ਼ਵਭਰ ਵਿੱਚ ਪ੍ਰਦਸ਼ਿਤ ਕੀਤੀ ਜਾਵੇਗੀ ਉਕਤ ਫਿਲਮ, ਜਿਸ ਵਿੱਚ ਮੁੱਖ ਰੋਲ ਅਦਾ ਕਰ ਰਹੇ ਹਨ ਵਿਕਰਮ ਬਾਜਵਾ, ਜਿੰਨ੍ਹਾਂ ਦੇ ਨਾਲ ਪ੍ਰਸਿੱਧ ਹੋਸਟ ਮਾਡਲ ਅਤੇ ਅਦਾਕਾਰਾ ਮਾਹੀ ਸ਼ਰਮਾ ਨਜ਼ਰ ਆਵੇਗੀ।
ਪ੍ਰਤਾਪ ਸਿੰਘ ਬਾਜਵਾ ਦੇ ਪੁੱਤਰ
ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਗਲਿਆਰਿਆਂ ਵਿੱਚ ਵੀ ਅਕਸਰ ਖਿੱਚ ਅਤੇ ਚਰਚਾ ਦਾ ਕੇਂਦਰ ਬਣੇ ਹੋਏ ਹਨ ਅਦਾਕਾਰ ਵਿਕਰਮ ਬਾਜਵਾ, ਜੋ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਆਗੂ ਅਤੇ ਮੌਜੂਦਾ ਵਿਰੋਧੀ ਧਿਰ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਪੁੱਤਰ ਹਨ, ਜਿੰਨ੍ਹਾਂ ਦਾ ਰਾਜਨੀਤੀ ਦੀ ਬਜਾਏ ਗਲੈਮਰ ਅਤੇ ਫਿਲਮੀ ਖੇਤਰ ਵਿੱਚ ਕਾਰਜਸ਼ੀਲ ਹੋਣਾ ਕਾਫ਼ੀ ਹੈਰਾਨੀ ਪੈਦਾ ਕਰ ਰਿਹਾ ਹੈ।
ਬਾਲੀਵੁੱਡ ਸੁਪਰ ਸਟਾਰ ਸਲਮਾਨ ਖਾਨ ਨੂੰ ਅਪਣਾ ਮਾਰਗ ਦਰਸ਼ਕ ਮੰਨਦੇ ਵਿਕਰਮ ਅਨੁਸਾਰ ਅਦਾਕਾਰੀ ਅਤੇ ਸਿਨੇਮਾ ਦੀ ਦੁਨੀਆ ਨਾਲ ਉਨ੍ਹਾਂ ਦਾ ਲਗਾਵ ਬਚਪਣ ਸਮੇਂ ਤੋਂ ਹੀ ਬਣਿਆ ਆ ਰਿਹਾ ਹੈ, ਜਿਸ ਸੰਬੰਧਤ ਸੁਫਨਿਆਂ ਦੀ ਤਾਬੀਰ ਵਜੋਂ ਸਾਹਮਣੇ ਆਵੇਗੀ ਉਕਤ ਫਿਲਮ, ਜਿਸ ਨੂੰ ਉੱਚ ਪੱਧਰੀ ਤਕਨੀਕੀ ਸਿਰਜਨਾਤਮਕਤਾ ਅਧੀਨ ਦਰਸ਼ਕਾਂ ਦੇ ਸਨਮੁੱਖ ਕੀਤਾ ਜਾ ਰਿਹਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
ਹੋਰ ਪੜ੍ਹੋ