Punjab 'ਚ ਵੇਰਕਾ ਦੇ GM ਸਮੇਤ ਤਿੰਨ ਅਧਿਕਾਰੀਆਂ ਨੂੰ ਕੀਤਾ ਮੁਅੱਤਲ , ਫੌਜ ਨੂੰ ਭੇਜੇ ਗਏ ਦੁੱਧ ਪਾਊਡਰ ਦੇ ਸੈਂਪਲ ਫੇਲ੍ਹ ਮਿਲੇ

Must read


Punjab Verka Milk Powder Fail : ਪੰਜਾਬ ‘ਚ ਵੇਰਕਾ ਬ੍ਰਾਂਡ ਦੇ ਦੁੱਧ ਪਾਊਡਰ ਦੇ ਸੈਂਪਲ ਫੇਲ੍ਹ ਹੋਣ ਤੋਂ ਬਾਅਦ 3 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਸਰਕਾਰ ਨੇ ਲੁਧਿਆਣਾ ਮਿਲਕ ਪਲਾਂਟ ਦੇ ਜੀਐਮ ਦਲਜੀਤ ਸਿੰਘ ਸਮੇਤ ਤਿੰਨ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਇਹ ਹੁਕਮ ਮਿਲਕਫੈੱਡ ਦੇ ਐਮਡੀ ਰਾਹੁਲ ਗੁਪਤਾ ਨੇ ਸ਼ੁੱਕਰਵਾਰ ਨੂੰ ਜਾਰੀ ਕੀਤਾ।

ਦਰਅਸਲ ‘ਚ ਭਾਰਤੀ ਫੌਜ ਨੂੰ ਸਪਲਾਈ ਕੀਤੇ ਗਏ ਦੁੱਧ ਪਾਊਡਰ ਦੇ ਸੈਂਪਲ ਫੇਲ ਪਾਏ ਗਏ ਸੀ। ਜਿਸ ਤੋਂ ਬਾਅਦ ਕਰੀਬ 125 ਮੀਟ੍ਰਿਕ ਟਨ ਦੀ ਖੇਪ ਨੂੰ ਗੁਣਵੱਤਾ ਦੇ ਮਾਪਦੰਡਾਂ ਦੀ ਪਾਲਣਾ ਨਾ ਕਰਨ ਕਾਰਨ  ਵਾਪਸ ਕਰ ਦਿੱਤਾ ਗਿਆ।

ਫੌਜ ਵੱਲੋਂ ਜਾਰੀ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਇਹ ਨਮੂਨੇ 7 ਦਿਨਾਂ ਦੇ ਅੰਦਰ ਸਾਡੇ ਦਫ਼ਤਰ ‘ਚੋਂ ਲੈ ਜਾਵੋ। ਜੇਕਰ ਨਿਰਧਾਰਤ ਸਮੇਂ ਦੇ ਅੰਦਰ ਨਮੂਨੇ ਇਕੱਠੇ ਨਹੀਂ ਕੀਤੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਅਧਿਕਾਰੀਆਂ ਦੀ ਇੱਕ ਕਮੇਟੀ ਦੁਆਰਾ ਨਸ਼ਟ ਕਰ ਦਿੱਤਾ ਜਾਵੇਗਾ ਅਤੇ ਉਸ ਤੋਂ ਬਾਅਦ ਕੋਈ ਦਾਅਵਾ ਸਵੀਕਾਰ ਨਹੀਂ ਕੀਤਾ ਜਾਵੇਗਾ। ਵਿਰੋਧੀ ਧਿਰ ਨੇ ਸਖ਼ਤ ਕਾਰਵਾਈ ਅਤੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ।

ਜਿਵੇਂ-ਜਿਵੇਂ ਵਿਵਾਦ ਵਧਦਾ ਗਿਆ, ਵਿਭਾਗ ਨੇ ਇੱਕ ਤੱਥ-ਖੋਜ ਕਮੇਟੀ ਬਣਾਈ। ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਕਿਹਾ ਕਿ ਮੀਡੀਆ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਦੋ ਸੈਂਪਲ ਫੇਲ੍ਹ ਹੋ ਗਏ ਹਨ। ਵੇਰਕਾ ਆਪਣੀ ਜਾਂਚ ਕਰ ਰਿਹਾ ਹੈ। ਜੇਕਰ ਲੋੜ ਪਈ ਤਾਂ ਖੁਰਾਕ ਸਪਲਾਈ ਵਿਭਾਗ ਵੀ ਜਾਂਚ ਕਰੇਗਾ।

ਫੌਜ ਵੱਲੋਂ ਭੇਜੇ ਗਏ ਨੋਟਿਸ ਵਿੱਚ ਕੀ ਲਿਖਿਆ ਗਿਆ ਸੀ

ਲੁਧਿਆਣਾ ਜ਼ਿਲ੍ਹਾ ਸਹਿਕਾਰੀ ਦੁੱਧ ਉਤਪਾਦਕ ਯੂਨੀਅਨ ਨੂੰ ਭੇਜੇ ਗਏ ਨੋਟਿਸ ਵਿੱਚ ਫੌਜ ਸੇਵਾ ਕੋਰ ਯੂਨਿਟ ਦੇ ਅਫਸਰ ਕਮਾਂਡਿੰਗ ਨੇ ਕਿਹਾ ਕਿ ਵੇਰਕਾ ਦੀ ਲੁਧਿਆਣਾ ਯੂਨਿਟ ਦੁਆਰਾ ਸਪਲਾਈ ਕੀਤੇ ਗਏ ਲਗਭਗ 125 ਮੀਟ੍ਰਿਕ ਟਨ ਪੂਰੇ ਦੁੱਧ ਦੇ ਪਾਊਡਰ ਨੂੰ ਰਿਜੈਕਟ ਕੀਤਾ ਜਾ ਰਿਹਾ ਹੈ।

ਪੱਤਰ ਵਿੱਚ ਕਿਹਾ ਗਿਆ ਹੈ ਕਿ ਦੁੱਧ ਪਾਊਡਰ ਦੇ ਦੋ ਬੈਚ – ਇੱਕ ਵਿੱਚ 58.338 ਟਨ ਅਤੇ ਦੂਜੇ ਵਿੱਚ 66.654 ਟਨ – ਨੂੰ ਰਿਜੈਕਟ ਕਰ ਦਿੱਤਾ ਗਿਆ ਹੈ।  ਰਿਜੈਕਟ ਕਰਨ ਦਾ ਕਾਰਨ ਗੁਣਵੱਤਾ ਨਾਲ ਸਬੰਧਤ ਦੱਸਿਆ ਗਿਆ ਸੀ। ਪੱਤਰ ਦੀ ਇੱਕ ਕਾਪੀ ਕੇਂਦਰੀ ਰੱਖਿਆ ਮੰਤਰਾਲੇ ਵਿੱਚ ਖਰੀਦ ਅਤੇ ਖੁਰਾਕ ਨਿਰੀਖਣ ਸੰਗਠਨ ਦੇ ਮੁੱਖ ਨਿਰਦੇਸ਼ਕ ਨੂੰ ਵੀ ਭੇਜੀ ਗਈ ਸੀ।

ਹੋਰ ਪੜ੍ਹੋ



News Source link

- Advertisement -

More articles

- Advertisement -

Latest article