Project Cheetah  : ਮਾਦਾ ਚੀਤਾ ‘ਜਵਾਲਾ’ ਨੇ 5 ਸ਼ਾਵਕਾਂ ਨੂੰ ਦਿੱਤਾ ਜਨਮ, ਦੇਸ਼ ‘ਚ ਚੀਤਿਆਂ ਦੀ ਗਿਣਤੀ ਹੋਈ 53

Must read


Project Cheetah in India : ਮੱਧ ਪ੍ਰਦੇਸ਼ ਦੇ ਸ਼ਿਓਪੁਰ ਜ਼ਿਲ੍ਹੇ ਦੇ ਕੁਨੋ ਨੈਸ਼ਨਲ ਪਾਰਕ  (Kuno National Park) ਤੋਂ ਸੋਮਵਾਰ ਨੂੰ ਇੱਕ ਵਾਰ ਫਿਰ ਵੱਡੀ ਖ਼ੁਸ਼ਖ਼ਬਰੀ ਮਿਲੀ ਹੈ। ਮਾਦਾ ਚੀਤਾ ‘ਜਵਾਲਾ’ ਨੇ ਪੰਜ ਸ਼ਾਵਕਾਂ (ਬੱਚਿਆਂ) ਨੂੰ ਜਨਮ ਦਿੱਤਾ ਹੈ। ਇਸ ਦੇ ਨਾਲ ਹੀ ਭਾਰਤ ਵਿੱਚ ਚੀਤਿਆਂ ਦਾ ਅੰਕੜਾ ਅਰਧ ਸੈਂਕੜੇ ਨੂੰ ਪਾਰ ਕਰਦੇ ਹੋਏ ਹੁਣ ਕੁੱਲ 53 ਤੱਕ ਪਹੁੰਚ ਗਿਆ ਹੈ।  

ਨਾਮੀਬੀਆ ਦੀ ਇੱਕ ਮਾਦਾ ਚੀਤਾ ਜਵਾਲਾ ਕੁਨੋ ਵਿੱਚ ਦੂਜੀ ਵਾਰ ਮਾਂ ਬਣੀ ਹੈ। ਇਸ ਵਾਰ ਉਸਨੇ ਪੰਜ ਬੱਚਿਆਂ ਨੂੰ ਜਨਮ ਦਿੱਤਾ ਹੈ। ਵਣ ਵਿਭਾਗ ਅਨੁਸਾਰ ਸਾਰੇ ਨਵਜੰਮੇ ਬੱਚੇ ਪੂਰੀ ਤਰ੍ਹਾਂ ਸਿਹਤਮੰਦ ਹਨ ਅਤੇ ਮਾਹਰ ਪਸ਼ੂ ਡਾਕਟਰਾਂ ਦੀ ਟੀਮ ਵੱਲੋਂ ਉਨ੍ਹਾਂ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਡਾ. ਮੋਹਨ ਯਾਦਵ ਨੇ ਸੋਸ਼ਲ ਮੀਡੀਆ ‘ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ।  

ਮੁੱਖ ਮੰਤਰੀ ਨੇ ਆਪਣੇ ਅਧਿਕਾਰਤ ‘X’ ਹੈਂਡਲ ‘ਤੇ ਲਿਖਿਆ ਕਿ ਕੂਨੋ ਨੈਸ਼ਨਲ ਪਾਰਕ ਤੋਂ ਮਿਲੀ ਇਹ ਖ਼ੁਸ਼ਖ਼ਬਰੀ ‘ਪ੍ਰੋਜੈਕਟ ਚੀਤਾ’ ਲਈ ਇੱਕ ਹੋਰ ਵੱਡੀ ਪ੍ਰਾਪਤੀ ਹੈ। ਉਨ੍ਹਾਂ ਅੱਗੇ ਲਿਖਿਆ ਕਿ ਇਹ ਜੰਗਲੀ ਜੀਵ ਸੁਰੱਖਿਆ ਲਈ ਮਾਣ ਵਾਲਾ ਪਲ ਹੈ ਅਤੇ ਭਾਰਤ ਵਿੱਚ ਚੀਤਿਆਂ ਦੀ ਮੁੜ-ਸਥਾਪਨਾ ਦੇ ਯਤਨਾਂ ਦੀ ਸਫਲਤਾ ਦਾ ਮਜ਼ਬੂਤ ਪ੍ਰਮਾਣ ਹੈ। ਸੀਐਮ ਨੇ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ, ਜਿਸ ਵਿੱਚ ਮਾਦਾ ਚੀਤਾ ਜਵਾਲਾ ਆਪਣੇ ਪੰਜ ਨਵਜੰਮੇ ਬੱਚਿਆਂ ਨਾਲ ਨਜ਼ਰ ਆ ਰਹੀ ਹੈ।

13 ਭਾਰਤੀ ਮੂਲ ਦੇ ਚੀਤੇ

ਜਵਾਲਾ ਚੀਤਾ ਅਤੇ ਉਸਦੇ ਹਾਲ ਹੀ ਵਿੱਚ ਪੈਦਾ ਹੋਏ ਪੰਜ ਬੱਚੇ ਸਿਹਤਮੰਦ ਹਨ। ਕੁਨੋ ਪ੍ਰਬੰਧਨ ਟੀਮ ਅਤੇ ਡਾਕਟਰ ਉਨ੍ਹਾਂ ਦੀ ਲਗਾਤਾਰ ਨਿਗਰਾਨੀ ਕਰ ਰਹੇ ਹਨ। ਫਰਵਰੀ ਦੇ ਸ਼ੁਰੂ ਵਿੱਚ ਕੁਨੋ ਵਿੱਚ ਮਾਦਾ ਚੀਤਾ ਆਸ਼ਾ ਨੇ ਪੰਜ ਬੱਚਿਆਂ ਨੂੰ ਜਨਮ ਦਿੱਤਾ ਸੀ ਅਤੇ ਗਾਮਿਨੀ ਨੇ ਤਿੰਨ ਨੂੰ। ਇਸ ਨਾਲ ਭਾਰਤੀ ਚੀਤਿਆਂ ਦੀ ਇੱਕ ਨਵੀਂ ਪੀੜ੍ਹੀ ਦੀ ਸ਼ੁਰੂਆਤ ਹੋਈ। ਆਸ਼ਾ, ਗਾਮਿਨੀ ਅਤੇ ਜਵਾਲਾ ਦੇ ਜਨਮ ਦੇ ਨਾਲ ਚੀਤਿਆਂ ਦੀ ਗਿਣਤੀ ਵੱਧ ਗਈ ਹੈ।

ਚੀਤਿਆਂ ਦੀ ਗਿਣਤੀ ਹੁਣ 53 ਹੋ ਗਈ  

ਭਾਰਤ ਵਿੱਚ ਚੀਤਿਆਂ ਦੀ ਗਿਣਤੀ ਹੁਣ 53 ਹੋ ਗਈ ਹੈ। ਇਨ੍ਹਾਂ ਵਿੱਚੋਂ 50 ਸ਼ਿਓਪੁਰ ਦੇ ਕੁਨੋ ਨੈਸ਼ਨਲ ਪਾਰਕ ਵਿੱਚ ਨੌਜਵਾਨ ਅਤੇ ਬਾਲਗ ਚੀਤੇ ਹਨ। ਇਸ ਦੌਰਾਨ ਮੰਦਸੌਰ ਦੇ ਗਾਂਧੀ ਸਾਗਰ ਵਿੱਚ ਤਿੰਨ ਚੀਤੇ ਖੁੱਲ੍ਹ ਕੇ ਘੁੰਮ ਰਹੇ ਹਨ।

ਹੋਰ ਪੜ੍ਹੋ



News Source link

- Advertisement -

More articles

- Advertisement -

Latest article