Tata Consumer Products : ਜੇ ਤੁਸੀਂ ਰੋਜ਼ਾਨਾ ਦੀਆਂ ਲੋੜੀਂਦੀਆਂ ਚੀਜ਼ਾਂ ਦੀ ਖਰੀਦਦਾਰੀ ਕਰਦੇ ਹੋ ਤਾਂ ਆਉਣ ਵਾਲੇ ਦਿਨਾਂ ਵਿੱਚ ਤੁਹਾਡੀ ਜੇਬ ‘ਤੇ ਵੱਧ ਬੋਝ ਪੈ ਸਕਦਾ ਹੈ। ਟਾਟਾ ਕਨਜ਼ਿਊਮਰ ਪ੍ਰੋਡਕਟਸ (TCPL) ਨੇ ਸੰਕੇਤ ਦਿੱਤੇ ਹਨ ਕਿ ਕੱਚੇ ਮਾਲ ਦੀ ਲਗਾਤਾਰ ਵੱਧ ਰਹੀ ਲਾਗਤ ਕਾਰਨ ਕੰਪਨੀ ਜਲਦ ਹੀ ਆਪਣੇ ਕਈ ਉਤਪਾਦਾਂ ਦੀਆਂ ਕੀਮਤਾਂ ਵਿੱਚ ਵਾਧਾ ਕਰ ਸਕਦੀ ਹੈ।
ਕੰਪਨੀ ਦਾ ਕਹਿਣਾ ਹੈ ਕਿ ਜੇ ਉਤਪਾਦਨ ਦੀ ਲਾਗਤ ਇਸੇ ਤਰ੍ਹਾਂ ਵਧਦੀ ਰਹੀ, ਤਾਂ ਮੁਨਾਫ਼ਾ ਕਾਇਮ ਰੱਖਣ ਲਈ ਕੁਝ ਉਤਪਾਦਾਂ ਦੀਆਂ ਕੀਮਤਾਂ ਵਿੱਚ ਸੋਧ ਕਰਨੀ ਪੈ ਸਕਦੀ ਹੈ। ਇਨ੍ਹਾਂ ਵਿੱਚ ਚਾਹ, ਨਮਕ ਅਤੇ ਬ੍ਰਾਂਡਡ ਦਾਲਾਂ ਵਰਗੀਆਂ ਰੋਜ਼ਾਨਾ ਵਰਤੋਂ ਵਾਲੀਆਂ ਜ਼ਰੂਰੀ ਚੀਜ਼ਾਂ ਸ਼ਾਮਲ ਹਨ। ਫਿਲਹਾਲ ਕੰਪਨੀ ਬਾਜ਼ਾਰ ਦੀ ਸਥਿਤੀ ‘ਤੇ ਨਜ਼ਰ ਰੱਖ ਰਹੀ ਹੈ ਅਤੇ ਅੱਗੇ ਦੀ ਰਣਨੀਤੀ ਵੀ ਉਸੇ ਅਨੁਸਾਰ ਤੈਅ ਕਰੇਗੀ।
ਕੀਮਤਾਂ ਕਿਉਂ ਵੱਧ ਸਕਦੀਆਂ ਹਨ?
ਕੱਚੇ ਮਾਲ ਦੀ ਲਾਗਤ ਲਗਾਤਾਰ ਵੱਧ ਰਹੀ ਹੈ, ਜਿਸ ਨਾਲ ਉਤਪਾਦਨ ਖਰਚ ਵਧ ਗਿਆ ਹੈ।ਪੱਛਮੀ ਏਸ਼ੀਆ ਵਿੱਚ ਜਾਰੀ ਭੂ-ਰਾਜਨੀਤਿਕ ਤਣਾਅ ਕਾਰਨ ਸਪਲਾਈ ਚੇਨ ਪ੍ਰਭਾਵਿਤ ਹੋ ਰਹੀ ਹੈ।ਮਾਨਸੂਨ ਵਿੱਚ ਦੇਰੀ ਕਾਰਨ ਚਾਹ ਦੀਆਂ ਪੱਤੀਆਂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਚਾਹ ਦੀਆਂ ਪੱਤੀਆਂ ਦੀ ਲਾਗਤ ਲਗਭਗ 7% ਤੋਂ 10% ਤੱਕ ਵਧ ਗਈ ਹੈ।
ਕਿਹੜੇ ਉਤਪਾਦ ਹੋ ਸਕਦੇ ਹਨ ਮਹਿੰਗੇ?
ਟਾਟਾ ਟੀ (ਚਾਹ)
ਟਾਟਾ ਸਾਲਟ (ਨਮਕ)
ਟਾਟਾ ਸੰਪੰਨ ਬ੍ਰਾਂਡ ਦੀਆਂ ਦਾਲਾਂ
ਹੋਰ ਪੈਕੇਜਡ ਫੂਡ ਉਤਪਾਦ
ਕੰਪਨੀ ਦਾ ਪ੍ਰਦਰਸ਼ਨ ਕਿਵੇਂ ਰਿਹਾ?
ਤਿਮਾਹੀ ਦੌਰਾਨ ਕੰਪਨੀ ਦੀ ਕੁੱਲ ਆਮਦਨ 5,348.88 ਕਰੋੜ ਰੁਪਏ ਰਹੀ।ਪਿਛਲੇ ਸਾਲ ਦੇ ਮੁਕਾਬਲੇ ਆਮਦਨ ਵਿੱਚ ਕਰੀਬ 12% ਦਾ ਵਾਧਾ ਦਰਜ ਕੀਤਾ ਗਿਆ।ਕੰਪਨੀ ਦਾ ਸ਼ੁੱਧ ਮੁਨਾਫ਼ਾ ਵੱਧ ਕੇ 444.86 ਕਰੋੜ ਰੁਪਏ ਹੋ ਗਿਆ, ਜੋ ਕਰੀਬ 28% ਜ਼ਿਆਦਾ ਹੈ।
ਕੰਪਨੀ ਦੀ ਅੱਗੇ ਦੀ ਯੋਜਨਾ
ਕੰਪਨੀ ਨੇ ਹਾਲ ਹੀ ਵਿੱਚ ਚਾਹ ਦੀਆਂ ਕੀਮਤਾਂ ਵਿੱਚ ਹਲਕਾ ਵਾਧਾ ਕੀਤਾ ਹੈ।ਅਗਲੇ 15 ਤੋਂ 30 ਦਿਨਾਂ ਤੱਕ ਬਾਜ਼ਾਰ ਦੀ ਸਥਿਤੀ ‘ਤੇ ਨਜ਼ਰ ਰੱਖੀ ਜਾਵੇਗੀ।ਇਸ ਤੋਂ ਬਾਅਦ ਲੋੜ ਪੈਣ ‘ਤੇ ਕੀਮਤਾਂ ਵਿੱਚ ਹੋਰ ਵਾਧੇ ਦਾ ਫੈਸਲਾ ਲਿਆ ਜਾ ਸਕਦਾ ਹੈ। ਜੇ ਆਉਣ ਵਾਲੇ ਦਿਨਾਂ ਵਿੱਚ ਲਾਗਤ ਵਿੱਚ ਕੋਈ ਰਾਹਤ ਨਾ ਮਿਲੀ, ਤਾਂ ਹੋਰ ਉਤਪਾਦਾਂ ਦੀਆਂ ਕੀਮਤਾਂ ਵੀ ਵਧਾਈਆਂ ਜਾ ਸਕਦੀਆਂ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।