Bengal Jhalmuri vendor Threat : ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਝਾਰਗ੍ਰਾਮ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਦੁਕਾਨ ‘ਤੇ ਝਾਲਮੁੜੀ ਖਾਧੀ ਸੀ। ਇਸ ਤੋਂ ਬਾਅਦ ਦੁਕਾਨਦਾਰ ਵਿਕਰਮ ਸਾਓ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਗਿਆ। ਹੁਣ ਵਿਕਰਮ ਸਾਓ ਨੇ ਦਾਅਵਾ ਕੀਤਾ ਹੈ ਕਿ ਉਸਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।
ਵਿਕਰਮ ਸਾਓ ਨੇ ਦੱਸਿਆ ਕਿ ਉਸਨੂੰ ਪਾਕਿਸਤਾਨ ਅਤੇ ਬੰਗਲਾਦੇਸ਼ ਤੋਂ ਫੋਨ ਅਤੇ ਵਟਸਐਪ ਮੈਸੇਜ ਆ ਰਹੇ ਹਨ। ਉਸਦੇ ਮੁਤਾਬਕ ਪਾਕਿਸਤਾਨ ਤੋਂ ਆਈ ਇੱਕ ਵੀਡੀਓ ਕਾਲ ਵਿੱਚ ਕੁਝ ਲੋਕ ਹਥਿਆਰ ਦਿਖਾ ਕੇ ਉਸਨੂੰ ਡਰਾ ਰਹੇ ਸਨ ਅਤੇ “ਬੰਬ ਨਾਲ ਉਡਾਉਣ” ਦੀ ਧਮਕੀ ਦੇ ਰਹੇ ਸਨ। ਜਦੋਂ ਪੁੱਛਿਆ ਗਿਆ ਕਿ ਉਸਨੇ ਕੀ ਕਿਹਾ ਤਾਂ ਉਸਨੇ ਕਿਹਾ ਕਿ ਉਸਨੇ ਡਰ ਕਾਰਨ ਫੋਨ ਬੰਦ ਕਰ ਦਿੱਤਾ।
ਉਸਨੇ ਕਿਹਾ ਕਿ ਬੰਗਲਾਦੇਸ਼ ਤੋਂ ਵੀ ਆਡੀਓ ਕਾਲਾਂ ਰਾਹੀਂ ਧਮਕੀਆਂ ਅਤੇ ਗਾਲਾਂ ਕੱਢੀਆਂ ਜਾ ਰਹੀਆਂ ਹਨ। ਵਟਸਐਪ ‘ਤੇ ਵੀ ਉਸਨੂੰ ਟਾਰਗੇਟ ਕਰਨ ਅਤੇ ਘਰ ਉਡਾਉਣ ਵਾਲੇ ਮੈਸੇਜ ਭੇਜੇ ਜਾ ਰਹੇ ਹਨ।
ਵਿਕਰਮ ਸਾਓ ਨੇ ਕਿਹਾ ਕਿ ਉਹ ਬਹੁਤ ਡਰੇ ਹੋਏ ਹਨ ਅਤੇ ਉਨ੍ਹਾਂ ਨੂੰ ਆਪਣੀ ਜਾਨ ਦਾ ਖਤਰਾ ਮਹਿਸੂਸ ਹੋ ਰਿਹਾ ਹੈ। ਪ੍ਰਸ਼ਾਸਨ ਨੂੰ ਜਾਣਕਾਰੀ ਦੇਣ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ ਲਈ ਦੋ ਜਵਾਨ ਤਾਇਨਾਤ ਕੀਤੇ ਗਏ ਹਨ।
ਦੱਸ ਦੇਈਏ ਕਿ ਪੱਛਮੀ ਬੰਗਾਲ ਦੇ ਝਾਰਗ੍ਰਾਮ ‘ਚ ਚੋਣ ਪ੍ਰਚਾਰ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਹੱਥਾਂ ਦੀ ਬਣੀ ਝਾਲਮੁੜੀ ਖਵਾਉਣ ਵਾਲੇ ਸਥਾਨਕ ਦੁਕਾਨਦਾਰ ਵਿਕਰਮ ਸਾਹੂ ਨੂੰ ਹੁਣ ਅੰਤਰਰਾਸ਼ਟਰੀ ਨੰਬਰਾਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਜਿਸ ਪ੍ਰਸਿੱਧੀ ਨੇ ਝਾਲਮੁੜੀ ਵੇਚਣ ਵਾਲੇ ਵਿਕਰਮ ਸਾਹੂ ਨੂੰ ਰਾਤੋ-ਰਾਤ ਸੋਸ਼ਲ ਮੀਡੀਆ ਸਟਾਰ ਬਣਾ ਦਿੱਤਾ ਸੀ, ਹੁਣ ਓਹੀ ਸ਼ੌਹਰਤ ਉਸ ਲਈ ਅਤੇ ਉਸ ਦੇ ਪੂਰੇ ਪਰਿਵਾਰ ਲਈ ਡਰ ਦਾ ਕਾਰਨ ਬਣ ਗਈ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
ਹੋਰ ਪੜ੍ਹੋ