
ਅਸਲ ‘ਚ ਸਾਹਮਣੇ ਆਈਆਂ ਤਸਵੀਰਾਂ ‘ਚ ਅਦਾਕਾਰਾ ਦਾ ਅਜੀਬ ਲੁੱਕ ਦੇਖ ਕੇ ਹਰ ਕੋਈ ਹੈਰਾਨ ਹੈ। ਖਬਰਾਂ ਦੀ ਮੰਨੀਏ ਤਾਂ ਆਇਸ਼ਾ ਨੇ ਪਲਾਸਟਿਕ ਸਰਜਰੀ ਕਰਵਾਈ ਹੈ, ਜਿਸ ਤੋਂ ਬਾਅਦ ਵਾਇਰਲ ਹੋ ਰਹੀ ਲੁੱਕ ‘ਚ ਉਸ ਨੂੰ ਪਛਾਣਨਾ ਮੁਸ਼ਕਿਲ ਹੋ ਰਿਹਾ ਹੈ। ਆਇਸ਼ਾ ਦੀਆਂ ਵਾਇਰਲ ਹੋ ਰਹੀਆਂ ਤਸਵੀਰਾਂ ‘ਤੇ ਪ੍ਰਸ਼ੰਸਕ ਲਗਾਤਾਰ ਕਮੈਂਟ ਕਰ ਰਹੇ ਹਨ ਅਤੇ ਸਵਾਲ ਪੁੱਛ ਰਹੇ ਹਨ ਕਿ ਉਨ੍ਹਾਂ ਨੇ ਆਪਣੀ ਖੂਬਸੂਰਤੀ ਨੂੰ ਕਿਉਂ ਖਰਾਬ ਕੀਤਾ ਹੈ। ਦੱਸ ਦੇਈਏ ਕਿ ਆਇਸ਼ਾ ਆਖਰੀ ਵਾਰ 2011 ‘ਚ ਫਿਲਮ ਮੋਡ ‘ਚ ਨਜ਼ਰ ਆਈ ਸੀ।

ਆਇਸ਼ਾ ਟਾਕੀਆ ਦੇ ਲੁੱਕ ‘ਤੇ ਪ੍ਰਸ਼ੰਸਕਾਂ ਨੇ ਕੀਤੇ ਕਮੈਂਟ ਆਇਸ਼ਾ ਟਾਕੀਆ ਦੇ ਬਦਲਦੇ ਲੁੱਕ ਨੂੰ ਦੇਖ ਕੇ ਪ੍ਰਸ਼ੰਸਕ ਲਗਾਤਾਰ ਕਮੈਂਟ ਕਰ ਰਹੇ ਹਨ। ਇੱਕ ਨੇ ਪੁੱਛਿਆ- ਕੀ ਪਲਾਸਟਿਕ ਸਰਜਰੀ ਕਰਵਾਉਣ ਦੀ ਲੋੜ ਸੀ? ਇਕ ਹੋਰ ਨੇ ਲਿਖਿਆ- ਵਿਸ਼ਵਾਸ ਨਹੀਂ ਹੋ ਰਿਹਾ ਕਿ ਇਹ ਉਹੀ ਲੜਕੀ ਹੈ ਜਿਸ ਨੂੰ ਅਸੀਂ ਟਾਰਜ਼ਨ ਦਿ ਵੰਡਰ ਕਾਰ ਵਿਚ ਦੇਖਿਆ ਸੀ। ਇਸਦੇ ਨਾਲ ਹੀ ਇੱਕ ਯੂਜ਼ਰ ਨੇ ਲਿਖਦੇ ਹੋਏ ਕਿਹਾ ਇਹ ਕੀ, ਇਹ ਕਿਹੜਾ ਜੀਵ ਹੈ ? ਅਸੀ ਤਾਂ ਟਾਰਜ ਵਿੱਚ ਦੇਖਿਆ ਕੁਝ ਹੋਰ ਸੀ, ਇੱਥੇ ਕੁਝ ਹੋਰ ਹੈ।

ਇੱਕ ਨੇ ਕਿਹਾ- ਹਾਏ ਰੱਬਾ, ਇਹਨੇ ਮੂੰਹ ਦਾ ਕੀ ਕਰ ਲਿਆ ਹੈ? ਇੱਕ ਵਿਅਕਤੀ ਨੇ ਮਜ਼ਾਕ ਵਿੱਚ ਪੁੱਛਿਆ – ਕੀ ਤੁਹਾਡੇ ਬੁੱਲ੍ਹਾਂ ‘ਤੇ ਮੱਖੀ ਨੇ ਡੰਗ ਮਾਰਿਆ ਹੈ? ਕੁਝ ਲੋਕ ਆਇਸ਼ਾ ਨੂੰ ਫਿਲਮਾਂ ‘ਚ ਵਾਪਸੀ ਕਰਨ ਦੀ ਬੇਨਤੀ ਕਰਦੇ ਵੀ ਨਜ਼ਰ ਆਏ। ਹੋਰਾਂ ਨੇ ਵੀ ਇਸੇ ਤਰ੍ਹਾਂ ਦੀ ਟਿੱਪਣੀ ਕੀਤੀ।

ਆਇਸ਼ਾ ਟਾਕੀਆ ਨੇ 2004 ਵਿੱਚ ਡੈਬਿਊ ਕੀਤਾ ਸੀ ਆਇਸ਼ਾ ਟਾਕੀਆ ਨੇ 2004 ਵਿੱਚ ਫਿਲਮ ਟਾਰਜ਼ਨ ਦ ਵੰਡਰ ਕਾਰ ਵਿੱਚ ਆਪਣੀ ਸ਼ੁਰੂਆਤ ਕੀਤੀ ਸੀ। ਫਿਲਮ ‘ਚ ਉਨ੍ਹਾਂ ਦੇ ਲੁੱਕ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਦਿਲ ਮਾਂਗੇਂ ਮੋਰ, ਸੋਚਾ ਨਾ ਥਾ, ਸ਼ਾਦੀ ਨੰਬਰ ਵਨ, ਸੁਪਰ, ਸ਼ਾਦੀ ਸੇ ਪਹਿਲੇ, ਡੋਰ ਕਿਆ ਲਵ ਸਟੋਰੀ ਹੈ, ਫੁਲ ਐਂਡ ਫਾਈਨਲ, ਕੈਸ਼, ਸੰਡੇ, ਦੇ ਤਾਲੀ, ਵਾਂਟੇਡ, ਪਾਠਸ਼ਾਲਾ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ। ਹਾਲਾਂਕਿ ਆਇਸ਼ਾ ਆਪਣੇ ਦਮ ‘ਤੇ ਕੋਈ ਹਿੱਟ ਫਿਲਮ ਨਹੀਂ ਦੇ ਸਕੀ।

2009 ‘ਚ ਆਇਸ਼ਾ ਟਾਕੀਆ ਦਾ ਹੋਇਆ ਵਿਆਹ ਆਇਸ਼ਾ ਟਾਕੀਆ ਨੇ 23 ਸਾਲ ਦੀ ਉਮਰ ‘ਚ ਬੁਆਏਫ੍ਰੈਂਡ ਫਰਹਾਨ ਆਜ਼ਮੀ ਨਾਲ ਵਿਆਹ ਕੀਤਾ ਸੀ। ਜੋੜੇ ਦਾ ਇੱਕ ਪੁੱਤਰ ਹੈ। ਆਇਸ਼ਾ ਨੇ ਵਿਆਹ ਦੇ ਕੁਝ ਸਾਲਾਂ ਬਾਅਦ ਫਿਲਮਾਂ ‘ਚ ਕੰਮ ਕਰਨਾ ਬੰਦ ਕਰ ਦਿੱਤਾ ਸੀ। ਉਹ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।
Published at : 24 Aug 2024 03:28 PM (IST)