Petrol-Diesel Price : ਇਨ੍ਹਾਂ ਰਾਜਾਂ 'ਚ 100 ਰੁਪਏ ਤੋਂ ਘੱਟ ਮਿਲ ਰਿਹਾ ਪੈਟਰੋਲ, ਜਾਣੋ ਕਿਉਂ 

Must read


Show Quick Read

Key points generated by AI, verified by newsroom

  • ਅਮਰੀਕਾ-ਈਰਾਨ ਤਣਾਅ ਕਾਰਨ ਪੈਟਰੋਲ, ਡੀਜ਼ਲ, ਸੀਐਨਜੀ, ਐਲਪੀਜੀ ਦੀਆਂ ਕੀਮਤਾਂ ਵਧੀਆਂ
  • 8 ਦਿਨਾਂ ‘ਚ ਤੀਜੀ ਵਾਰ ਪੈਟਰੋਲ ਦੀ ਕੀਮਤ ਵਿੱਚ ਵਾਧਾ ਹੋਇਆ
  • ਮਹਿੰਗਾ ਪੈਟਰੋਲ ਆਂਧਰਾ ਪ੍ਰਦੇਸ਼ (117.88 ਰੁਪਏ) ‘ਚ, ਸਸਤਾ ਅੰਡੇਮਾਨ ‘ਚ (88.66 ਰੁਪਏ)
  • ਰਾਜ ਸਰਕਾਰਾਂ ਵੱਲੋਂ ਵੈਟ ਅਤੇ ਹੋਰ ਟੈਕਸਾਂ ਕਾਰਨ ਕੀਮਤਾਂ ਵਿੱਚ ਫਰਕ

Low Petrol Price : ਅਮਰੀਕਾ-ਈਰਾਨ ਤਣਾਅ ਦਾ ਅਸਰ ਹੁਣ ਦੁਨੀਆ ਭਰ ਵਿੱਚ ਦਿਖਾਈ ਦੇ ਰਿਹਾ ਹੈ। ਇਸ ਦਾ ਸਭ ਤੋਂ ਵੱਧ ਪ੍ਰਭਾਵ ਸੀਐਨਜੀ, ਐਲਪੀਜੀ, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਤੇ ਪਿਆ ਹੈ। ਦੇਸ਼ ਵਿੱਚ ਪੈਟਰੋਲ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ ਅਤੇ ਹਾਲਾਤ ਇਹ ਹਨ ਕਿ ਪਿਛਲੇ 8 ਦਿਨਾਂ ਵਿੱਚ ਤੀਜੀ ਵਾਰ ਰੇਟ ਵਧਾਏ ਗਏ ਹਨ।

15 ਮਈ ਨੂੰ ਪੈਟਰੋਲ ਦੀ ਕੀਮਤ ਵਿੱਚ 3 ਰੁਪਏ ਪ੍ਰਤੀ ਲੀਟਰ, 19 ਮਈ ਨੂੰ 90 ਪੈਸੇ ਅਤੇ 23 ਮਈ ਨੂੰ 87 ਪੈਸੇ ਦਾ ਵਾਧਾ ਕੀਤਾ ਗਿਆ ਸੀ। ਇਸ ਵੇਲੇ ਜ਼ਿਆਦਾਤਰ ਰਾਜਾਂ ਵਿੱਚ ਪੈਟਰੋਲ 100 ਰੁਪਏ ਪ੍ਰਤੀ ਲੀਟਰ ਤੋਂ ਉੱਪਰ ਪਹੁੰਚ ਚੁੱਕਾ ਹੈ। ਹਾਲਾਂਕਿ ਅਰੁਣਾਚਲ ਪ੍ਰਦੇਸ਼ ਅਤੇ ਅੰਡਮਾਨ-ਨਿਕੋਬਾਰ ਵਿੱਚ ਅਜੇ ਵੀ ਪੈਟਰੋਲ 100 ਰੁਪਏ ਤੋਂ ਘੱਟ ਮਿਲ ਰਿਹਾ ਹੈ।

ਕਿੱਥੇ ਸਭ ਤੋਂ ਸਸਤਾ ਅਤੇ ਸਭ ਤੋਂ ਮਹਿੰਗਾ?

ਤਾਜ਼ਾ ਰਿਪੋਰਟ ਮੁਤਾਬਕ ਸਭ ਤੋਂ ਮਹਿੰਗਾ ਪੈਟਰੋਲ ਆਂਧਰਾ ਪ੍ਰਦੇਸ਼ ਵਿੱਚ ਮਿਲ ਰਿਹਾ ਹੈ, ਜਿੱਥੇ ਰੇਟ 117.88 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਿਆ ਹੈ। ਇਸਦੇ ਉਲਟ ਅਰੁਣਾਚਲ ਪ੍ਰਦੇਸ਼ ਵਿੱਚ ਪੈਟਰੋਲ 97.70 ਰੁਪਏ ਅਤੇ ਅੰਡਮਾਨ-ਨਿਕੋਬਾਰ ਵਿੱਚ 88.66 ਰੁਪਏ ਪ੍ਰਤੀ ਲੀਟਰ ਦਰਜ ਕੀਤਾ ਗਿਆ ਹੈ। ਘੱਟ ਟੈਕਸ ਦਰਾਂ ਕਾਰਨ ਇਨ੍ਹਾਂ ਇਲਾਕਿਆਂ ਵਿੱਚ ਲੋਕਾਂ ਨੂੰ ਹੋਰ ਰਾਜਾਂ ਦੇ ਮੁਕਾਬਲੇ ਸਸਤਾ ਪੈਟਰੋਲ ਮਿਲ ਰਿਹਾ ਹੈ।

ਕੀਮਤਾਂ ਵਿੱਚ ਫਰਕ ਕਿਉਂ?

ਪੈਟਰੋਲ ਦੀ ਕੀਮਤ ਵਿੱਚ ਸਭ ਤੋਂ ਵੱਡਾ ਹਿੱਸਾ ਰਾਜ ਸਰਕਾਰਾਂ ਵੱਲੋਂ ਲਗਾਏ ਜਾਣ ਵਾਲੇ ਵੈਟ (VAT) ਅਤੇ ਹੋਰ ਟੈਕਸਾਂ ਦਾ ਹੁੰਦਾ ਹੈ। ਇਸ ਤੋਂ ਇਲਾਵਾ ਲਾਜਿਸਟਿਕ ਖਰਚੇ ਅਤੇ ਡੀਲਰ ਕਮਿਸ਼ਨ ਵੀ ਕੀਮਤ ਨੂੰ ਪ੍ਰਭਾਵਿਤ ਕਰਦੇ ਹਨ। ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਵੱਖ-ਵੱਖ ਟੈਕਸ ਲਗਾਏ ਜਾਣ ਕਾਰਨ ਪੈਟਰੋਲ ਦੀਆਂ ਕੀਮਤਾਂ ਵਿੱਚ ਵੱਡਾ ਫਰਕ ਵੇਖਣ ਨੂੰ ਮਿਲਦਾ ਹੈ। ਜੇ ਇਹ ਵਾਧਾ ਜਾਰੀ ਰਿਹਾ ਤਾਂ ਆਉਣ ਵਾਲੇ ਦਿਨਾਂ ਵਿੱਚ ਪੈਟਰੋਲ ਹੋਰ ਮਹਿੰਗਾ ਹੋ ਸਕਦਾ ਹੈ।

ਕਿਹੜੇ ਰਾਜਾਂ ਵਿੱਚ 100 ਤੋਂ ਪਾਰ ਪੈਟਰੋਲ?

ਰਿਪੋਰਟ ਮੁਤਾਬਕ ਆਂਧਰਾ ਪ੍ਰਦੇਸ਼ ਤੋਂ ਇਲਾਵਾ ਤੇਲੰਗਾਨਾ, ਕੇਰਲ, ਮੱਧ ਪ੍ਰਦੇਸ਼, ਪੱਛਮੀ ਬੰਗਾਲ, ਦਿੱਲੀ, ਉੱਤਰ ਪ੍ਰਦੇਸ਼, ਉੱਤਰਾਖੰਡ, ਗੁਜਰਾਤ ਅਤੇ ਮਹਾਰਾਸ਼ਟਰ ਵਰਗੇ ਰਾਜਾਂ ਵਿੱਚ ਵੀ ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਤੋਂ ਪਾਰ ਹੋ ਚੁੱਕੀ ਹੈ।

ਐਕਸਪਰਟ ਕੀ ਕਹਿੰਦੇ ਹਨ?

ਮਾਹਿਰਾਂ ਦੇ ਅਨੁਸਾਰ ਫਰਵਰੀ ਦੇ ਅਖੀਰ ਤੋਂ ਹੁਣ ਤੱਕ ਕੱਚੇ ਤੇਲ ਦੀਆਂ ਵਿਸ਼ਵ ਪੱਧਰੀ ਕੀਮਤਾਂ ਵਿੱਚ 50 ਫੀਸਦੀ ਤੋਂ ਵੱਧ ਵਾਧਾ ਹੋਇਆ ਹੈ। ਇਸ ਦੀ ਵਜ੍ਹਾ ਪੱਛਮੀ ਏਸ਼ੀਆ ਵਿੱਚ ਵਧਦਾ ਤਣਾਅ ਅਤੇ ਹੋਰਮੁਜ਼ ਸਟ੍ਰੇਟ ਰਾਹੀਂ ਸਪਲਾਈ ਪ੍ਰਭਾਵਿਤ ਹੋਣ ਦਾ ਖ਼ਤਰਾ ਮੰਨਿਆ ਜਾ ਰਿਹਾ ਹੈ।

ਹੋਰ ਪੜ੍ਹੋ



News Source link

- Advertisement -

More articles

- Advertisement -

Latest article