ਖੇਡਾਂ Panama case: ਪਨਾਮਾ ਭੇਜੇ ਵਿਅਕਤੀਆਂ ਦੇ ਭਾਰਤੀ ਨਾਗਰਿਕਾਂ ਹੋਣ ਪੁਸ਼ਟੀ ਕਰ ਰਹੇ ਹਾਂ: ਵਿਦੇਸ਼ ਮੰਤਰਾਲਾ By Mehra Media Team February 22, 2025 0 116 Share FacebookXPinterestWhatsApp Must read LPG ਸਿਲੰਡਰ ਲੈਣ ਵਾਲਿਆਂ ਲਈ ਵੱਡੀ ਖ਼ਬਰ! ਹੁਣ 100 ਰੁਪਏ ਮਹੀਨੇ 'ਚ ਮਿਲੇਗਾ ਗੈਸ ਸਿਲੰਡਰ September 29, 2026 PAU 'ਚ ਅੱਜ ਜਸ਼ਨ-ਏ-ਇਨਕਲਾਬ, ਕਈ ਰਸਤੇ ਰਹਿਣਗੇ ਬੰਦ, 14 ਪਾਰਕਿੰਗ ਵੇਅ ਬਣਾਏ ਗਏ; ਵੱਡੀਆਂ ਗੱਡੀਆਂ ਬਾਹਰ ਤੋਂ ਹੋਣਗੀਆਂ ਡਾਇਵਰਟ September 29, 2026 ਪਿਆਕੜਾਂ ਨੂੰ ਲੱਗੇਗਾ ਵੱਡਾ ਝਟਕਾ! ਦੀਵਾਲੀ ‘ਤੇ ਸ਼ਰਾਬ ਅਤੇ ਬੀਅਰ ਹੋਵੇਗੀ ਮਹਿੰਗੀ; ਵੱਧ ਸਕਦੀ ਐਕਸਾਈਜ਼ ਡਿਊਟੀ September 29, 2026 Nor’easter Storm: ਅਗਲੇ 8 ਘੰਟੇ ਭਾਰੀ, ਤਬਾਹੀ ਬਣ ਕੇ ਟੁੱਟੇਗਾ ਤੇਜ਼ ਤੂਫ਼ਾਨ ਅਤੇ ਮੀਂਹ, ਲੋਕਾਂ ਨੂੰ ਘਰਾਂ 'ਚ ਰਹਿਣ ਦੀ ਸਲਾਹ, ਹਾਈ ਅਲਰਟ ਜਾਰੀ… September 28, 2026 Mehra Media Teamhttps://punjabimedia.in ਨਵੀਂ ਦਿੱਲੀ, 21 ਫਰਵਰੀ ਵਿਦੇਸ਼ ਮੰਤਰਾਲੇ ਨੇ ਅੱਜ ਇੱਥੇ ਕਿਹਾ ਕਿ ਉਨ੍ਹਾਂ ਪਨਾਮਾ ਲਈ ਦੇਸ਼ ਨਿਕਾਲੇ ਦੀਆਂ ਉਡਾਣਾਂ ਬਾਰੇ ਕੁੱਝ ਰਿਪੋਰਟਾਂ ਦੇਖੀਆਂ ਹਨ ਅਤੇ ਮੰਤਰਾਲਾ ਵੇਰਵਿਆਂ ਦੀ ਪੁਸ਼ਟੀ ਕਰ ਰਿਹਾ ਹੈ ਕਿ ਕੀ ਸਬੰਧਿਤ ਵਿਅਕਤੀ ਭਾਰਤੀ ਨਾਗਰਿਕ ਹਨ ਜਾਂ ਨਹੀਂ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਅੱਜ ਇੱਥੇ ਸ਼ਾਮ ਵੇਲੇ ਹਫ਼ਤਾਵਰੀ ਪ੍ਰੈੱਸ ਵਾਰਤਾ ਦੌਰਾਨ ਪੱਤਰਕਾਰਾਂ ਦੇ ਇੱਕ ਸਵਾਲ ਦੇ ਜਵਾਬ ’ਚ ਦੱਸਿਆ, ‘‘ਇੱਕ ਵਾਰ ਜਦੋਂ ਸਬੰਧਿਤ ਵੇਰਵਿਆਂ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਇਨ੍ਹਾਂ ਭਾਰਤੀ ਨਾਗਰਿਕਾਂ ਦੀ ਘਰ ਵਾਪਸੀ ਲਈ ਪ੍ਰਬੰਧ ਕੀਤੇ ਜਾਣਗੇ।’’ ਗੈਰ-ਕਾਨੂੰਨੀ ਇਮੀਗ੍ਰੇਸ਼ਨ ਨੂੰ ਰੋਕਣ ਲਈ ਚੁੱਕੇ ਗਏ ਕਦਮ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ, ‘‘ਅਸੀਂ ਇਸ ਨਾਲ ਲੜਨ ਲਈ ਵਚਨਬੱਧ ਹਾਂ।’’ ਇਹ ਪੁੱਛੇ ਜਾਣ ’ਤੇ ਕਿ ਕੀ ਪਨਾਮਾ ਦੇ ਅਧਿਕਾਰੀਆਂ ਨੇ ਇਸ ਮੁੱਦੇ ’ਤੇ ਭਾਰਤ ਨਾਲ ਸੰਪਰਕ ਕੀਤਾ ਹੈ, ਜੈਸਵਾਲ ਨੇ ਕਿਹਾ, ‘‘ਅਸੀਂ ਪਨਾਮਾ ਅਤੇ ਕੋਸਟਾ ਰੀਕਾ ਲਈ ਦੇਸ਼ ਨਿਕਾਲੇ ਦੀਆਂ ਉਡਾਣਾਂ ਬਾਰੇ ਕੁਝ ਰਿਪੋਰਟਾਂ ਦੇਖੀਆਂ ਹਨ। ਹੁਣ ਇਹ ਸਾਡੀ ਸਮਝ ਹੈ ਕਿ ਇਹ ਅਮਰੀਕਾ ਅਤੇ ਸਬੰਧਿਤ ਸਰਕਾਰਾਂ ਵਿਚਕਾਰ ਇੱਕ ਸਮਝੌਤੇ ਤਹਿਤ ਹੋਇਆ ਹੈ। ਕੋਸਟਾ ਰੀਕਾ ਅਤੇ ਪਨਾਮਾ ਦੋਵੇਂ ਦੇਸ਼ ਨਿਕਾਲੇ ਵਾਲਿਆਂ ਲਈ ਟਰਾਂਜ਼ਿਟ ਦੇਸ਼ਾਂ ਵਜੋਂ ਕੰਮ ਕਰਨ ਲਈ ਸਹਿਮਤ ਹੋਏ ਹਨ, ਜਦੋਂ ਕਿ ਅਮਰੀਕਾ ਕਾਰਵਾਈ ਦਾ ਸਾਰਾ ਖਰਚਾ ਚੁੱਕਦਾ ਹੈ।’’ ਉਨ੍ਹਾਂ ਦੱਸਿਆ ਕਿ ਡਿਪੋਰਟ ਕੀਤੇ ਗਏ ਵਿਅਕਤੀਆਂ ਨੂੰ ਇੱਕ ਹੋਟਲ ਵਿੱਚ ਰੱਖਿਆ ਗਿਆ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਨੇ ਦੱਸਿਆ, ‘‘ਅਸੀਂ ਸਮਝਦੇ ਹਾਂ ਕਿ ਇਨ੍ਹਾਂ ਵਿੱਚੋਂ ਕੁੱਝ ਭਾਰਤੀ ਨਾਗਰਿਕ ਹੋ ਸਕਦੇ ਹਨ ਤੇ ਉਹ ਸਥਾਨਕ ਅਧਿਕਾਰੀਆਂ ਦੇ ਸੰਪਰਕ ਵਿੱਚ ਹਨ।’’ ਉਨ੍ਹਾਂ ਕਿਹਾ, ‘‘ਪਨਾਮਾ ਦੇ ਮਾਮਲੇ ’ਚ ਭਾਰਤ ਵੇਰਵਿਆਂ ਦੀ ਪੁਸ਼ਟੀ ਦੀ ਉਡੀਕ ਕਰ ਰਿਹਾ ਹੈ ਕਿ ਸਬੰਧਿਤ ਵਿਅਕਤੀ ਭਾਰਤੀ ਨਾਗਰਿਕ ਹਨ ਜਾਂ ਨਹੀਂ। ਇੱਕ ਵਾਰ ਜਦੋਂ ਪੁਸ਼ਟੀ ਕਰਨ ਸਬੰਧੀ ਕਾਰਵਾਈ ਮੁਕੰਮਲ ਹੋ ਗਈ ਤਾਂ ਭਾਰਤੀ ਨਾਗਰਿਕਾਂ ਨੂੰ ਘਰ ਵਾਪਸ ਲਿਆਉਣ ਲਈ ਪ੍ਰਬੰਧ ਕੀਤੇ ਜਾਣਗੇ।’’ ਜੈਸਵਾਲ ਨੇ ਕਿਹਾ, ‘‘ਕੋਸਟਾ ਰੀਕਾ ਦੇ ਮਾਮਲੇ ’ਚ ਸਾਨੂੰ ਮੀਡੀਆ ਤੋਂ ਪਤਾ ਲੱਗਿਆ ਕਿ ਕੁੱਝ ਲੋਕਾਂ ਨੂੰ ਅਮਰੀਕਾ ਤੋਂ ਇੱਥੇ ਭੇਜਿਆ ਗਿਆ ਹੈ ਪਰ ਅਧਿਕਾਰਕ ਤੌਰ ’ਤੇ ਸਾਨੂੰ ਅਜੇ ਤੱਕ ਕੋਸਟਾ ਰੀਕਾ ਤੋਂ ਕੋਈ ਜਾਣਕਾਰੀ ਨਹੀਂ ਮਿਲੀ ਹੈ।’’ ਇੱਕ ਸਵਾਲ ਦੇ ਜਵਾਬ ਵਿੱਚ ਵਿਦੇਸ਼ ਮੰਤਰਾਲੇ ਦੇ ਤਰਜਮਾਨ ਨੇ ਦੱਸਿਆ, ‘‘ਹਾਂ, ਪਨਾਮਾ ਸਰਕਾਰ ਨਾਲ ਗੱਲਬਾਤ ਜਾਰੀ ਹੈ। ਸਾਡੀ ਅੰਬੈਂਸੀ ਲਗਾਤਾਰ ਉਨ੍ਹਾਂ ਦੇ ਸੰਪਰਕ ਵਿੱਚ ਹੈ। -ਪੀਟੀਆਈ News Source link TagscasePanamaਹਹਣਕਰਦਨਗਰਕਪਸਟਪਨਮਭਜਭਰਤਮਤਰਲਰਹਵਅਕਤਆਵਦਸ਼ Share FacebookXPinterestWhatsApp Previous articleFIH Pro League hockey: ਭਾਰਤੀ ਪੁਰਸ਼ ਟੀਮ ਨੇ ਆਇਰਲੈਂਡ ਨੂੰ 3-1 ਨਾਲ ਹਰਾਇਆNext articleਫੱਗਣ ਮਾਹ ਮੁਬਾਰਕ ਚੜ੍ਹਿਆ - Advertisement - More articles Asian Games 2026 : ਗੁਲਵੀਰ ਸਿੰਘ ਨੇ ਜਿੱਤਿਆ ਸਿਲਵਰ, ਵਿਥਿਆ ਰਾਮਰਾਜ ਨੇ ਤੋੜਿਆ ਪੀਟੀ ਉਸ਼ਾ ਦਾ 42 ਸਾਲ ਪੁਰਾਣਾ ਰਿਕਾਰਡ September 28, 2026 Virat Kohli On Retirement: ਵਿਰਾਟ ਕੋਹਲੀ ਦਾ ਸੰਨਿਆਸ 'ਤੇ ਵੱਡਾ ਬਿਆਨ, ਸਟਾਰ ਖਿਡਾਰੀ ਬੋਲਿਆ- 'ਇਹ ਮੇਰਾ ਆਖਰੀ ਵਿਸ਼ਵ ਕੱਪ…' September 27, 2026 Asian Games 2026: ਏਸ਼ੀਅਨ ਗੇਮਜ਼ 2026 'ਚ ਭਾਰਤ ਦੀ ਬੱਲੇ-ਬੱਲੇ, ਇੰਡੀਆ ਮਹਿਲਾ ਕਬੱਡੀ ਟੀਮ ਨੇ ਜਿੱਤਿਆ ਸੋਨ ਤਮਗਾ, ਇਰਾਨ ਨੂੰ 37-34 ਨਾਲ ਹਰਾ ਕੇ... September 27, 2026 - Advertisement - Latest article LPG ਸਿਲੰਡਰ ਲੈਣ ਵਾਲਿਆਂ ਲਈ ਵੱਡੀ ਖ਼ਬਰ! ਹੁਣ 100 ਰੁਪਏ ਮਹੀਨੇ 'ਚ ਮਿਲੇਗਾ ਗੈਸ ਸਿਲੰਡਰ September 29, 2026 PAU 'ਚ ਅੱਜ ਜਸ਼ਨ-ਏ-ਇਨਕਲਾਬ, ਕਈ ਰਸਤੇ ਰਹਿਣਗੇ ਬੰਦ, 14 ਪਾਰਕਿੰਗ ਵੇਅ ਬਣਾਏ ਗਏ; ਵੱਡੀਆਂ ਗੱਡੀਆਂ ਬਾਹਰ ਤੋਂ ਹੋਣਗੀਆਂ ਡਾਇਵਰਟ September 29, 2026 ਪਿਆਕੜਾਂ ਨੂੰ ਲੱਗੇਗਾ ਵੱਡਾ ਝਟਕਾ! ਦੀਵਾਲੀ ‘ਤੇ ਸ਼ਰਾਬ ਅਤੇ ਬੀਅਰ ਹੋਵੇਗੀ ਮਹਿੰਗੀ; ਵੱਧ ਸਕਦੀ ਐਕਸਾਈਜ਼ ਡਿਊਟੀ September 29, 2026 Nor’easter Storm: ਅਗਲੇ 8 ਘੰਟੇ ਭਾਰੀ, ਤਬਾਹੀ ਬਣ ਕੇ ਟੁੱਟੇਗਾ ਤੇਜ਼ ਤੂਫ਼ਾਨ ਅਤੇ ਮੀਂਹ, ਲੋਕਾਂ ਨੂੰ ਘਰਾਂ 'ਚ ਰਹਿਣ ਦੀ ਸਲਾਹ, ਹਾਈ ਅਲਰਟ ਜਾਰੀ… September 28, 2026 ABP Sanjha Top 10, 28 September 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ –... September 28, 2026