Government Document Fees : ਜੇ ਤੁਸੀਂ ਅਕਤੂਬਰ 2026 ਵਿੱਚ PAN Card, Passport, Aadhaar, Voter ID ਜਾਂ Driving Licence ਵਰਗੇ ਜ਼ਰੂਰੀ ਸਰਕਾਰੀ ਦਸਤਾਵੇਜ਼ ਬਣਵਾਉਣ ਜਾਂ ਅਪਡੇਟ ਕਰਵਾਉਣ ਦੀ ਤਿਆਰੀ ਕਰ ਰਹੇ ਹੋ, ਤਾਂ ਪਹਿਲਾਂ ਉਨ੍ਹਾਂ ਦੀ ਫੀਸ ਜਾਣ ਲੈਣਾ ਫਾਇਦੇਮੰਦ ਹੈ। ਵੱਖ-ਵੱਖ ਦਸਤਾਵੇਜ਼ਾਂ ਅਤੇ ਸੇਵਾਵਾਂ ਲਈ ਵੱਖਰੀ ਫੀਸ ਲਾਗੂ ਹੁੰਦੀ ਹੈ। ਕੁਝ ਸੇਵਾਵਾਂ ਮੁਫ਼ਤ ਵੀ ਹਨ, ਜਦਕਿ ਕੁਝ ਦੀ ਫੀਸ ਰਾਜ, ਸੇਵਾ ਦੀ ਕਿਸਮ ਅਤੇ ਅਰਜ਼ੀ ਦੀ ਪ੍ਰਕਿਰਿਆ ਮੁਤਾਬਕ ਬਦਲ ਸਕਦੀ ਹੈ।
PAN Card ਦੀ ਫੀਸ
ਫਿਜ਼ੀਕਲ PAN ਕਾਰਡ ਲਈ ਪੇਪਰ ਅਰਜ਼ੀ ਦੇਣ ‘ਤੇ ਲਗਭਗ 107 ਰੁਪਏ ਫੀਸ ਦੱਸੀ ਜਾਂਦੀ ਹੈ।
Passport ਦੀ ਫੀਸ : 36 ਪੰਨਿਆਂ ਵਾਲੇ ਨਵੇਂ ਪਾਸਪੋਰਟ ਲਈ ਆਮ ਫੀਸ 2,500 ਰੁਪਏ ਹੈ।
Voter ID : ਨਵੀਂ ਵੋਟਰ ਰਜਿਸਟ੍ਰੇਸ਼ਨ ਲਈ ਆਮ ਤੌਰ ‘ਤੇ ਕੋਈ ਫੀਸ ਨਹੀਂ ਹੁੰਦੀ। Voter ID ਬਦਲਵਾਉਣ ਦੇ ਕੁਝ ਮਾਮਲਿਆਂ ਵਿੱਚ 25 ਰੁਪਏ ਫੀਸ ਲੱਗ ਸਕਦੀ ਹੈ।
Aadhaar ਦੀ ਫੀਸ : ਨਵਾਂ Aadhaar ਬਣਵਾਉਣ ਲਈ ਕੋਈ ਫੀਸ ਨਹੀਂ ਹੈ। ਡੈਮੋਗ੍ਰਾਫਿਕ ਜਾਣਕਾਰੀ ਅਪਡੇਟ ਕਰਵਾਉਣ ਲਈ 75 ਰੁਪਏ , ਜਦਕਿ ਆਮ ਬਾਇਓਮੈਟ੍ਰਿਕ ਅਪਡੇਟ ਲਈ 125 ਰੁਪਏ ਫੀਸ ਲਾਗੂ ਹੋ ਸਕਦੀ ਹੈ।
ਜਨਮ ਤੇ ਮੌਤ ਸਰਟੀਫਿਕੇਟ
ਨਿਰਧਾਰਤ ਸਮੇਂ ਅੰਦਰ ਜਨਮ ਜਾਂ ਮੌਤ ਦੀ ਰਜਿਸਟ੍ਰੇਸ਼ਨ ਕਰਵਾਉਣ ‘ਤੇ ਆਮ ਤੌਰ ‘ਤੇ ਫੀਸ ਨਹੀਂ ਹੁੰਦੀ। ਦੇਰੀ ਨਾਲ ਰਜਿਸਟ੍ਰੇਸ਼ਨ ਕਰਵਾਉਣ ‘ਤੇ ਵਾਧੂ ਚਾਰਜ ਲੱਗ ਸਕਦਾ ਹੈ। ਇਹ ਫੀਸ ਸਥਾਨਕ ਨਿਯਮਾਂ ਅਨੁਸਾਰ ਵੱਖਰੀ ਹੋ ਸਕਦੀ ਹੈ।
Driving Licence ਲਈ ਫੀਸ
Learner Licence: 150 ਰੁਪਏ + 50 ਰੁਪਏ ਟੈਸਟ ਫੀਸ
Permanent Driving Licence: 200 ਰੁਪਏ + 300 ਰੁਪਏ ਡਰਾਈਵਿੰਗ ਟੈਸਟ ਫੀਸ
RC/Vehicle Registration: ਵਾਹਨ ਦੀ ਕੈਟੇਗਰੀ ਮੁਤਾਬਕ ਫੀਸ
RC Transfer: ਵਾਹਨ ਦੀ ਕੈਟੇਗਰੀ ਅਨੁਸਾਰ ਫੀਸ
Vehicle NOC: ਸਬੰਧਤ ਸੇਵਾ ਦੇ ਨਿਯਮਾਂ ਮੁਤਾਬਕ ਫੀਸ
ਨੋਟ: ਸਰਕਾਰੀ ਦਸਤਾਵੇਜ਼ਾਂ ਦੀਆਂ ਫੀਸਾਂ ਸਮੇਂ-ਸਮੇਂ ‘ਤੇ ਬਦਲ ਸਕਦੀਆਂ ਹਨ। ਅਰਜ਼ੀ ਦੇਣ ਤੋਂ ਪਹਿਲਾਂ ਸਬੰਧਤ ਸਰਕਾਰੀ ਵਿਭਾਗ ਦੀ ਅਧਿਕਾਰਤ ਵੈੱਬਸਾਈਟ ‘ਤੇ ਮੌਜੂਦਾ ਫੀਸ ਜ਼ਰੂਰ ਚੈੱਕ ਕਰੋ।