Pali Detwalia Son Died: ਪੰਜਾਬੀ ਸੰਗੀਤ ਜਗਤ ਵਿੱਚ ਇਸ ਸਮੇਂ ਸੋਗ ਦਾ ਮਾਹੌਲ ਹੈ। ਦੱਸ ਦੇਈਏ ਕਿ ਪਰਿਵਾਰਕ ਅਤੇ ਸੱਭਿਆਚਾਰਕ ਗੀਤਾਂ ਦੇ ਗੀਤਕਾਰ ’ਤੇ ਸ਼ੋ੍ਮਣੀ ਗਾਇਕ ਪਾਲੀ ਦੇਤਵਾਲੀਆ ਆਪਣੇ ਪੁੁੱਤਰ ਦੀ ਮੌਤ ਤੋਂ ਬਾਅਦ ਡੂੰਘੇ ਸਦਮੇ ਵਿੱਚੋਂ ਗੁਜ਼ਰ ਰਹੇ ਹਨ। ਮੰਗਲਵਾਰ ਨੂੰ ਅਚਾਨਕ ਸਵੇਰੇ ਉਨ੍ਹਾਂ ਦੇ ਨੌਜਵਾਨ ਸਪੁੱਤਰ ਮਨਜੋਤ ਸਿੰਘ ਦਾ ਦੇਹਾਂਤ ਹੋ ਗਿਆ। ਇਸਦੀ ਜਾਣਕਾਰੀ ਪਾਲੀ ਦੇਤਵਾਲੀਆ ਦੇ ਭਤੀਜੇ ਵੱਲੋਂ ਸਾਂਝੀ ਕੀਤੀ ਗਈ ਹੈ। ਖਬਰਾਂ ਮੁਤਾਬਕ ਉਨ੍ਹਾਂ ਦਾ ਦੇਹਾਂਤ ਹਾਰਟ ਅਟੈਕ ਨਾਲ ਹੋਇਆ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸੰਗੀਤ ਜਗਤ ਦੇ ਸਿਤਾਰਿਆਂ ਵੱਲੋਂ ਵੀ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਦੁੱਖ ਪ੍ਰਗਟਾਵਾ ਕੀਤਾ ਗਿਆ।
ਇਸ ਦੌਰਾਨ ਪੰਜਾਬੀ ਅਦਾਕਾਰਾ ਹਰਮੀਤ ਜੱਸੀ ਨੇ ਪੋਸਟ ਸ਼ੇਅਰ ਕਰਦਿਆਂ ਲਿਖਿਆ, ਹੀਰਾ ਬੰਦਾ ਪਾਲੀ ਦੇਤਵਾਲੀਆl ਭੀੜ ਦਾ ਹਿੱਸਾ ਨਾ ਬਣਨ ਵਾਲਾl ਚੰਗਾ ਗਾਇਕl ਪਰਵਾਰਕ ਕਦਰਾਂ ਵਾਲਾl ਅੱਜ ਉਹਦੇ ਇਕਲੌਤੇ ਪੁੱਤ ਮਨਜੋਤ ਸਿੰਘ ਦੀ ਮੌਤ ਨੇ ਰੁਆ ਛੱਡਿਆl 38 ਸਾਲਾ ਗੱਭਰੂ ਦੋ ਬੱਚੇ ਛੱਡ ਤੁਰ ਗਿਆl ਏਨਾ ਬਿਮਾਰ ਨਹੀਂ ਸੀ ਕਿ ਤੁਰ ਜਾਂਦਾl ਹੁਣ ਤੁਰ ਗਿਆ ਤਾਂ ਸਭ ਨੂੰ ਤੋੜ ਗਿਆl ਹਮੇਸ਼ਾ ਹੱਸਣ ਵਾਲੇ ਬਾਈ ਪਾਲੀ ਦੀ ਝੋਲੀ ਉਮਰਾਂ ਦਾ ਦੁੱਖ ਪਾ ਗਿਆ। ਇੱਕ ਨੇਕ ਬੰਦੇ ਨੂੰ ਰੋਂਦੇ ਦੇਖਣਾ ਬੜਾ ਔਖਾ ਹੁੰਦਾl ਪਾਲੀ ਬਾਈ ਹਮੇਸ਼ਾ ਖੁਸ਼ ਰਹਿਣ ਵਾਲੇ ਸਭ ਨੂੰ ਪਿਆਰ ਦੇਣ ਵਾਲੇ ਰੱਬੀ ਇਨਸਾਨ ਨੂੰ ਮੈਂ ਰੋਂਦਾ ਤੜਪਦਾ ਨਹੀਂ ਦੇਖ ਸਕਦੀ, ਬਹੁਤ ਦੁੱਖਦਾਈ…
ਨਮ ਅੱਖਾਂ ਨਾਲ ਪੁੱਤਰ ਨੂੰ ਦਿੱਤੀ ਵਿਦਾਈ
ਜਾਣਕਾਰੀ ਲਈ ਦੱਸ ਦੇਈਏ ਕਿ ਪਾਲੀ ਦੇਤਵਾਲੀਆ ਦੇ ਪੁੱਤਰ ਮਨਜੋਤ ਸਿੰਘ (35) ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਸੰਗੀਤ ਜਗਤ ਦੀਆਂ ਨਾਮਵਰ ਹਸਤੀਆਂ ਅਤੇ ਇਲਾਕੇ ਦੇ ਲੋਕਾਂ ਨੇ ਭਾਰੀ ਮਨ ਨਾਲ ਮਨਜੋਤ ਨੂੰ ਅੰਤਿਮ ਵਿਦਾਈ ਦਿੱਤੀ।

ਦੱਸ ਦੇਈਏ ਕਿ ਮਨਜੋਤ ਸਿੰਘ ਦਾ ਬੀਤੇ ਦਿਨ ਹਾਰਟ ਅਟੈਕ ਨਾਲ ਦਿਹਾਂਤ ਹੋ ਗਿਆ ਸੀ। ਉਹ ਪਿਛਲੇ ਕੁਝ ਦਿਨਾਂ ਤੋਂ ਸਿਹਤ ਸਬੰਧੀ ਸਮੱਸਿਆਵਾਂ ਨਾਲ ਜੂਝ ਰਿਹਾ ਸੀ। 35 ਸਾਲ ਦੀ ਉਮਰ ਵਿੱਚ ਉਸ ਦੇ ਇਸ ਦੁਨੀਆ ਤੋਂ ਜਾਣ ਨਾਲ ਪਰਿਵਾਰ ਡੂੰਘੇ ਸਦਮੇ ਵਿੱਚ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
ਹੋਰ ਪੜ੍ਹੋ