Pakistan Emergency : ਪਾਕਿਸਤਾਨ ’ਚ ਐਮਰਜੈਂਸੀ ਨਾਲ ਮਚੀ ਹਲਚਲ, ਕ੍ਰਿਕਟ ਮੈਚਾਂ ਦੇ ਬਦਲੇ ਗਏ ਸਥਾਨ

0
12


Pakistan Emergency : ਪਾਕਿਸਤਾਨ ‘ਚ ਸਿਆਸੀ ਸੰਕਟ ਦਾ ਅਸਰ ਹੁਣ ਕ੍ਰਿਕਟ ’ਤੇ ਵੀ ਦਿਖਾਈ ਦੇਣ ਲੱਗਾ ਹੈ। ਖੈਬਰ ਪਖਤੂਨਖਵਾ ਸੂਬੇ ਵਿੱਚ ਐਮਰਜੈਂਸੀ ਅਤੇ ਗਵਰਨਰ ਰਾਜ ਲਾਗੂ ਹੋਣ ਤੋਂ ਬਾਅਦ ਪਾਕਿਸਤਾਨ ਕ੍ਰਿਕਟ ਬੋਰਡ (PCB) ਨੂੰ ਟੂਰਨਾਮੈਂਟ ਦੇ ਮੈਚਾਂ ਦਾ ਸ਼ਡਿਊਲ ਬਦਲਣਾ ਪਿਆ ਹੈ।

ਦਰਅਸਲ, 12 ਸਤੰਬਰ ਤੋਂ ਸ਼ੁਰੂ ਹੋਏ ਪ੍ਰੈਜ਼ੀਡੈਂਟ ਕੱਪ ਫਸਟ ਕਲਾਸ ਟੂਰਨਾਮੈਂਟ ਦੇ ਮੈਚ 24 ਅਕਤੂਬਰ ਤੱਕ ਖੇਡੇ ਜਾਣੇ ਹਨ। ਪਹਿਲਾਂ ਇਸ ਟੂਰਨਾਮੈਂਟ ਦੇ ਮੈਚ ਪੇਸ਼ਾਵਰ, ਐਬਟਾਬਾਦ, ਇਸਲਾਮਾਬਾਦ ਅਤੇ ਰਾਵਲਪਿੰਡੀ ਵਿੱਚ ਕਰਵਾਏ ਜਾ ਰਹੇ ਸਨ ਪਰ ਖੈਬਰ ਪਖਤੂਨਖਵਾ ਵਿੱਚ ਐਮਰਜੈਂਸੀ ਲੱਗਣ ਤੋਂ ਬਾਅਦ PCB ਨੇ ਪੇਸ਼ਾਵਰ ਅਤੇ ਐਬਟਾਬਾਦ ਵਿੱਚ ਹੋਣ ਵਾਲੇ ਮੈਚਾਂ ਦੇ ਸਥਾਨ ਬਦਲ ਦਿੱਤੇ ਹਨ।
ਹੁਣ ਇਨ੍ਹਾਂ ਮੈਚਾਂ ਨੂੰ ਸ਼ੇਖੂਪੁਰਾ ਅਤੇ ਲਾਹੌਰ ਵਿੱਚ ਕਰਵਾਇਆ ਜਾਵੇਗਾ। ਹਾਲਾਂਕਿ, ਇਸਲਾਮਾਬਾਦ ਅਤੇ ਰਾਵਲਪਿੰਡੀ ਵਿੱਚ ਹੋਣ ਵਾਲੇ ਮੈਚ ਪਹਿਲਾਂ ਤੈਅ ਕੀਤੇ ਸ਼ਡਿਊਲ ਮੁਤਾਬਕ ਹੀ ਖੇਡੇ ਜਾਣਗੇ।

ਪਾਕਿਸਤਾਨ ਵਿੱਚ ਐਮਰਜੈਂਸੀ ਕਿਉਂ ਲੱਗੀ?

ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਸੰਵਿਧਾਨ ਦੇ ਅਨੁਛੇਦ 232(1) ਅਤੇ 234(1) ਤਹਿਤ ਐਮਰਜੈਂਸੀ ਲਾਗੂ ਕੀਤੀ। ਇਸ ਦਾ ਮੁੱਖ ਕਾਰਨ ਖੇਤਰ ਵਿੱਚ ਲਗਾਤਾਰ ਵਧ ਰਹੇ ਅੱਤਵਾਦੀ ਹਮਲਿਆਂ ਨੂੰ ਦੱਸਿਆ ਗਿਆ ਹੈ। ਇਨ੍ਹਾਂ ਹਾਲਾਤ ਕਾਰਨ ਸਰਕਾਰੀ ਪ੍ਰਬੰਧਾਂ ਦੇ ਸੁਚਾਰੂ ਢੰਗ ਨਾਲ ਕੰਮ ਕਰਨ ਵਿੱਚ ਮੁਸ਼ਕਲਾਂ ਆ ਰਹੀਆਂ ਸਨ।

19 ਅਕਤੂਬਰ ਤੋਂ ਹੋਵੇਗਾ ਫਾਈਨਲ ਰਾਊਂਡ

ESPNcricinfo ਦੀ ਰਿਪੋਰਟ ਮੁਤਾਬਕ, ਟੂਰਨਾਮੈਂਟ ਦੇ ਫਾਈਨਲ ਰਾਊਂਡ ਦਾ ਇੱਕ ਮੈਚ ਲਾਹੌਰ ਸਿਟੀ ਕ੍ਰਿਕਟ ਐਸੋਸੀਏਸ਼ਨ ਗਰਾਊਂਡ ਵਿੱਚ ਖੇਡਿਆ ਜਾਵੇਗਾ। ਉੱਥੇ ਹੀ ਹੈਦਰਾਬਾਦ ਕਿੰਗਜ਼ਮੈਨ ਅਕੈਡਮੀ ਅਤੇ ਸਟੇਟ ਬੈਂਕ ਆਫ਼ ਪਾਕਿਸਤਾਨ ਵਿਚਾਲੇ ਮੈਚ ਇਸਲਾਮਾਬਾਦ ਦੇ ਨੈਸ਼ਨਲ ਕ੍ਰਿਕਟ ਗਰਾਊਂਡ ਵਿੱਚ ਹੋਵੇਗਾ।

ਫਾਈਨਲ ਰਾਊਂਡ ਦੇ ਮੈਚਾਂ ਦੀਆਂ ਤਰੀਕਾਂ ਵਿੱਚ ਵੀ ਬਦਲਾਅ ਕੀਤਾ ਗਿਆ ਹੈ ਅਤੇ ਇਨ੍ਹਾਂ ਨੂੰ ਇੱਕ ਦਿਨ ਅੱਗੇ ਵਧਾ ਕੇ 19 ਅਕਤੂਬਰ ਤੋਂ ਕਰ ਦਿੱਤਾ ਗਿਆ ਹੈ। ਪਾਕਿਸਤਾਨ ਵਿੱਚ ਪ੍ਰੈਜ਼ੀਡੈਂਟ ਕੱਪ ਪਿਛਲੇ ਦੋ ਦਹਾਕਿਆਂ ਤੋਂ ਖੇਡਿਆ ਜਾ ਰਿਹਾ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।



News Source link