Operation Sindoor: ਪ੍ਰਧਾਨ ਮੰਤਰੀ ਨੇ CCS ਤੇ ਕੇਂਦਰੀ ਕੈਬਨਿਟ ਮੀਟਿੰਗਾਂ ਦੀ ਕੀਤੀ ਪ੍ਰਧਾਨਗੀ

0
183


ਕੈਬਨਿਟ ਮੀਟਿੰਗ ਵਿਚ ਅਪ੍ਰੇਸ਼ਨ ਸਿੰਦੂਰ ਲਈ ਭਾਰਤੀ ਹਥਿਆਰਬੰਦ ਫ਼ੌਜਾਂ ਦੀ ਹਮਾਇਤ ਵਿਚ ਮਤਾ ਪਾਸ ਹੋਣ ਦੇ ਆਸਾਰ; ਵਿਦੇਸ਼ ਸਕੱਤਰ ਮਿਸਰੀ ਨੇ ਅਪ੍ਰੇਸ਼ਨ ਨੂੰ ‘ਅਨੁਪਾਤਕ, ਗੈਰ-ਫੌਜੀ ਅਤੇ ਗੈਰ-ਵਧਾਊ’ ਕਰਾਰ ਦਿੱਤਾ

ਅਦਿਤੀ ਟੰਡਨ

ਨਵੀਂ ਦਿੱਲੀ, 7 ਮਈ 

ਪਾਕਿਸਤਾਨ ਦੀ ਸ਼ਹਿ ਹਾਸਲ ਪਹਿਲਗਾਮ ਅੱਤਵਾਦੀ ਹਮਲੇ (Pahalgam terror attack) ਦੇ ਜਵਾਬ ਵਿਚ ਲਈ 7 ਮਈ ਤੜਕੇ ਗੈਰ-ਫੌਜੀ ਜਵਾਬ ਲਈ ਭਾਰਤੀ ਹਥਿਆਰਬੰਦ ਸੈਨਾਵਾਂ ਦਾ ਸਮਰਥਨ ਕਰਨ ਵਾਲਾ ਮਤਾ ਚੱਲ ਰਹੀ ਕੇਂਦਰੀ ਕੈਬਨਿਟ ਮੀਟਿੰਗ ਵਿੱਚ ਪਾਸ ਕੀਤੇ ਜਾਣ ਦੀ ਸੰਭਾਵਨਾ ਹੈ, ਜਿਸ ਦੀ ਪ੍ਰਧਾਨਗੀ ਇਸ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰ ਰਹੇ ਹਨ।

ਪੂਰੀ ਕੈਬਨਿਟ ਮੀਟਿੰਗ ਤੋਂ ਪਹਿਲਾਂ, ਪ੍ਰਧਾਨ ਮੰਤਰੀ ਮੋਦੀ ਨੇ ਸੁਰੱਖਿਆ ਬਾਰੇ ਕੈਬਨਿਟ ਕਮੇਟੀ (CCS) ਦੇ ਇੱਕ ਸੈਸ਼ਨ ਦੀ ਪ੍ਰਧਾਨਗੀ ਕੀਤੀ। ਇਹ ਕਸ਼ਮੀਰ ਵਿੱਚ 22 ਅਪਰੈਲ ਨੂੰ ਹੋਏ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਅਜਿਹੀ ਤੀਜੀ ਮੀਟਿੰਗ ਹੈ।

ਭਾਰਤ ਵੱਲੋਂ ਅਪ੍ਰੇਸ਼ਨ ਸਿੰਦੂਰ ਸ਼ੁਰੂ ਕਰਨ ਤੋਂ ਬਾਅਦ ਇਹ ਕੇਂਦਰੀ ਕੈਬਨਿਟ ਅਤੇ ਸੁਰੱਖਿਆ ਬਾਰੇ ਕੈਬਨਿਟ ਕਮੇਟੀ ਦੀ ਪਹਿਲੀ ਮੀਟਿੰਗ ਹੈ, ਜਿਸ ਵਿੱਚ ਪਾਕਿਸਤਾਨ ਅਤੇ ਪਾਕਿਸਤਾਨ-ਕਬਜ਼ੇ ਵਾਲੇ (ਮਕਬੂਜ਼ਾ) ਕਸ਼ਮੀਰ (POK) ਵਿੱਚ ਨੌਂ ਅੱਤਵਾਦੀ ਸਿਖਲਾਈ ਕੇਂਦਰਾਂ ਨੂੰ ਨਿਸ਼ਾਨਾ ਬਣਾਇਆ ਗਿਆ।

ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਇਸ ਕਾਰਵਾਈ ਨੂੰ “ਅਨੁਪਾਤਕ, ਗੈਰ-ਫੌਜੀ ਅਤੇ ਗੈਰ-ਵਧਾਊ” ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਹਿਲਗਾਮ ਵਿੱਚ ਭਾਰਤੀ ਸੈਲਾਨੀਆਂ ‘ਤੇ ਹੋਏ ਵਹਿਸ਼ੀ ਅਤੇ ਬੇਰਹਿਮ ਹਮਲੇ ਤੋਂ ਬਾਅਦ ਅਜਿਹਾ ਕਰਨਾ ਜ਼ਰੂਰੀ ਸੀ।

ਮਿਸਰੀ ਨੇ ਕਿਹਾ ਕਿ ਹਮਲਾਵਰਾਂ ਨੇ ਪੀੜਤਾਂ ਦੇ ਪਰਿਵਾਰਾਂ ਦੇ ਸਾਹਮਣੇ ਉਨ੍ਹਾਂ ਦੇ ਮੱਥਿਆਂ ‘ਚ ਗੋਲੀ ਮਾਰੀ ਸੀ ਅਤੇ ਉਨ੍ਹਾਂ ਨੂੰ ਕਿਹਾ ਕਿ “ਜਾ ਕੇ ਮੋਦੀ ਨੂੰ ਦੱਸ ਦੇਣਾ।”

ਸੀਸੀਐਸ ਨੂੰ ਅਪਰੇਸ਼ਨ ਦੇ ਵੇਰਵਿਆਂ, ਇਸਦੇ ਨਤੀਜਿਆਂ ਅਤੇ ਪਾਕਿਸਤਾਨ ਤੋਂ ਅਨੁਮਾਨਤ ਜਵਾਬ ਬਾਰੇ ਜਾਣਕਾਰੀ ਦਿੱਤੀ ਗਈ। ਭਾਰਤੀ ਫੌਜ ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਸੰਕਟਕਾਲੀਨ ਯੋਜਨਾਵਾਂ ਬਾਰੇ ਵੀ ਜਾਣਕਾਰੀ ਦੇਣ ਦੀ ਉਮੀਦ ਹੈ, ਜਿਸ ਵਿੱਚ ਇਹ ਵੀ ਸ਼ਾਮਲ ਹੈ ਕਿ ਜੇ ਪਾਕਿਸਤਾਨ ਬਦਲਾ ਲੈਣ ਦਾ ਫੈਸਲਾ ਕਰਦਾ ਹੈ ਤਾਂ ਉਹ ਕਿਵੇਂ ਟਕਰਾਅ ਨੂੰ ਵਧਾ ਸਕਦਾ ਹੈ।

ਬਾਅਦ ਵਿੱਚ, ਕੌਮੀ ਤਿਆਰੀ ਦੇ। ਉਪਾਵਾਂ ਦੇ ਹਿੱਸੇ ਵਜੋਂ 244 ਜ਼ਿਲ੍ਹਿਆਂ ਵਿੱਚ ਸਿਵਲ ਡਿਫੈਂਸ ਮੌਕ ਡ੍ਰਿਲਸ ਕੀਤੇ ਜਾਣ ਦਾ ਪ੍ਰੋਗਰਾਮ ਹੈ।

ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ‘ਐਕਸ’ ਉਤੇ ਆਪਣੀ ਪੋਸਟ ਵਿਚ ਕਿਹਾ ਕਿ ਦੁਨੀਆ ਨੂੰ ਅੱਤਵਾਦ ਪ੍ਰਤੀ ਜ਼ੀਰੋ ਸਹਿਣਸ਼ੀਲਤਾ ਦਿਖਾਉਣੀ ਚਾਹੀਦੀ ਹੈ।

ਭਾਰਤ ਆਪਣੇ ਸਹਿਯੋਗੀਆਂ ਨੂੰ ਅਪ੍ਰੇਸ਼ਨ ਸਿੰਦੂਰ ਬਾਰੇ ਜਾਣੂ ਕਰਵਾਉਣ ਲਈ ਉਨ੍ਹਾਂ ਨਾਲ ਰਾਬਤਾ ਕਰ ਰਿਹਾ ਹੈ ਅਤੇ ਅਧਿਕਾਰੀਆਂ ਨੇ ਅਮਰੀਕਾ, ਯੂਕੇ, ਸਾਊਦੀ ਅਰਬ, ਯੂਏਈ ਅਤੇ ਰੂਸ ਦੇ ਆਪਣੇ ਹਮਰੁਤਬਾਵਾਂ ਨਾਲ ਗੱਲ ਕੀਤੀ ਹੈ।





News Source link