NTA: ਨੈਸ਼ਨਲ ਟੈਸਟਿੰਗ ਏਜੰਸੀ ਭਰਤੀ ਪ੍ਰੀਖਿਆਵਾਂ ਨਹੀਂ ਲਏਗੀ: ਪ੍ਰਧਾਨ

Must read


ਨਵੀਂ ਦਿੱਲੀ, 17 ਦਸੰਬਰ
ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਅੱਜ ਕਿਹਾ ਕਿ ਨੈਸ਼ਨਲ ਟੈਸਟਿੰਗ ਏਜੰਸੀ ਅਗਲੇ ਸਾਲ (2025) ਤੋਂ ਸਿਰਫ਼ ਉਚੇਰੀ ਸਿੱਖਿਆ ਸੰਸਥਾਵਾਂ ਲਈ ਹੀ ਦਾਖ਼ਲਾ ਪ੍ਰੀਖਿਆ ਕਰਵਾਏਗੀ ਤੇ ਏਜੰਸੀ ਵੱਲੋਂ ਭਰਤੀ ਪ੍ਰੀਖਿਆਵਾਂ ਨਹੀਂ ਲਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਨੀਟ-ਯੂਜੀ ਪ੍ਰੀਖਿਆ ਪੈੱਨ-ਪੇਪਰ ਮੋਡ ਜਾਂ ਆਨਲਾਈਨ ਕਰਵਾਉਣ ਨੂੰ ਲੈ ਕੇ ਸਿਹਤ ਮੰਤਰਾਲੇ ਨਾਲ ਗੱਲਬਾਤ ਜਾਰੀ ਹੈ। ਪ੍ਰਧਾਨ ਨੇ ਕਿਹਾ, ‘‘ਸਰਕਾਰ ਨੇੜ ਭਵਿੱਖ ਵਿਚ ਕੰਪਿੳੂਟਰ ਅਡੈਪਟਿਵ ਟੈਸਟ ਤੇ ਟੈੱਕ-ਡਰੀਵਨ (ਤਕਨਾਲੋਜੀ ਅਧਾਰਿਤ) ਦਾਖ਼ਲ ਪ੍ਰੀਖਿਆਵਾਂ ਲੈਣ ਬਾਰੇ ਵਿਚਾਰ ਕਰ ਰਹੀ ਹੈ।’’ ਪ੍ਰੀਖਿਆ ਸੁਧਾਰਾਂ ਦੀ ਗੱਲ ਕਰਦਿਆਂ ਪ੍ਰਧਾਨ ਨੇ ਕਿਹਾ ਕਿ ਅਗਲੇ ਸਾਲ ਅੈੱਨਟੀਏ ਦਾ ਪੁਨਰ ਗਠਨ ਕੀਤਾ ਜਾਵੇਗਾ ਤੇ ਦਸ ਨਵੀਆਂ ਪੋਸਟਾਂ ਸਿਰਜੀਆਂ ਜਾਣਗੀਆਂ। -ਪੀਟੀਆਈ

The post NTA: ਨੈਸ਼ਨਲ ਟੈਸਟਿੰਗ ਏਜੰਸੀ ਭਰਤੀ ਪ੍ਰੀਖਿਆਵਾਂ ਨਹੀਂ ਲਏਗੀ: ਪ੍ਰਧਾਨ appeared first on Punjabi Tribune.



News Source link

- Advertisement -

More articles

- Advertisement -

Latest article