Nasha Taskar | ਤਹਿਸ ਨਹਿਸ ਕੀਤਾ ਨਸ਼ਾ ਤਸਕਰ ਦਾ ਘਰ, ਨਹੀਂ ਛੱਡਾਂਗੇ ਕੋਈ ਵੀ ਨਸ਼ਾ ਵੇਚਣ ਵਾਲਾ|Bhagwant Mann|
ਅਬੋਹਰ ਵਿੱਚ ਇੱਕ ਨਸ਼ਾ ਤਸਕਰ ਦੇ ਘਰ ਨੂੰ ਬੁਲਡੋਜ਼ਰ ਨਾਲ ਢਾਹ ਦਿੱਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਤੇ ਡੀਆਈਜੀ ਦੇ ਹੁਕਮਾਂ ‘ਤੇ ਪੁਲਿਸ ਨੇ ਅਬੋਹਰ ਦੇ ਸੀਡ ਫਾਰਮ ਵਿੱਚ ਵੱਡੀ ਕਾਰਵਾਈ ਕੀਤੀ। ਇਸ ਵੇਲੇ ਦੋਸ਼ੀ ਅਤੇ ਉਸਦਾ ਪੁੱਤਰ ਜੇਲ੍ਹ ਵਿੱਚ ਹਨ।
SSP ਵਰਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਨਸ਼ਾ ਤਸਕਰ ਬੋਹੜ ਸਿੰਘ ਦੇ ਘਰ ਨੂੰ ਢਾਹ ਦਿੱਤਾ। ਬੋਹੜ ਸਿੰਘ ਵਿਰੁੱਧ ਨਸ਼ਾ ਤਸਕਰੀ ਦੇ 21 ਮਾਮਲੇ ਦਰਜ ਹਨ। ਕਾਰਵਾਈ ਤੋਂ ਪਹਿਲਾਂ ਪਰਿਵਾਰ ਦੀਆਂ ਔਰਤਾਂ ਨੂੰ ਬਾਹਰ ਕੱਢਿਆ ਗਿਆ। ਉਨ੍ਹਾਂ ਦਾ ਜ਼ਰੂਰੀ ਸਮਾਨ ਵੀ ਸੁਰੱਖਿਅਤ ਰੱਖਿਆ ਗਿਆ ਸੀ।