Myanmar quake death toll hits 1,000: ਮਿਆਂਮਾਰ ਵਿੱਚ ਭੂਚਾਲ ਨਾਲ ਕਈ ਹਜ਼ਾਰ ਲੋਕਾਂ ਦੇ ਮਰਨ ਦਾ ਖਦਸ਼ਾ – Punjabi Tribune

Must read


ਮਿਆਂਮਾਰ, 29 ਮਾਰਚ

ਮਿਆਂਮਾਰ ਵਿਚ ਬੀਤੇ ਦਿਨ ਆਏ 7.7 ਤੀਬਰਤਾ ਵਾਲੇ ਭੂਚਾਲ ਨਾਲ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ ਵਧ ਕੇ 1002 ਹੋ ਗਈ ਹੈ। ਇਸ ਤੋਂ ਇਲਾਵਾ 2,400 ਤੋਂ ਜ਼ਿਆਦਾ ਜ਼ਖਮੀ ਹੋਏ ਹਨ। ਦੂਜੇ ਪਾਸੇ ਯੂਨਾਈਟਿਡ ਸਟੇਟ ਜਿਓਲੌਜੀਕਲ ਸਰਵੇ (USGS) ਨੇ ਦਾਅਵਾ ਕੀਤਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਦਸ ਹਜ਼ਾਰ ਤੋਂ ਵੱਧ ਸਕਦੀ ਹੈ। ਭੂਚਾਲ ਦੇ ਝਟਕੇ ਥਾਈਲੈਂਡ, ਬੰਗਲਾਦੇਸ਼, ਚੀਨ ਅਤੇ ਭਾਰਤ ਤੱਕ ਮਹਿਸੂਸ ਕੀਤੇ ਗਏ ਸਨ। ਮਿਆਂਮਾਰ ਵਿਚ ਅੱਜ ਮੁੜ 5.1 ਤੀਬਰਤਾ ਵਾਲਾ ਭੂਚਾਲ ਆਇਆ। ਇੱਥੇ ਦੋ ਦਿਨਾਂ ਵਿੱਚ ਪੰਜ ਤੋਂ ਜ਼ਿਆਦਾ ਵਾਰ ਭੂਚਾਲ ਦੇ ਝਟਕੇ ਆ ਚੁੱਕੇ ਹਨ। ਰਾਇਟਰਜ਼ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਇਕ ਹਜ਼ਾਰ ਤੋਂ ਵੱਧ ਚੁੱਕੀ ਹੈ।



News Source link

- Advertisement -

More articles

- Advertisement -

Latest article