Mumbai News : ਮੁੰਬਈ ‘ਚ 22 ਫੁੱਟ ਉੱਚੀ ਗਣੇਸ਼ ਮੂਰਤੀ ਡਿੱਗੀ, ਹਾਦਸੇ ‘ਚ 2 ਲੋਕਾਂ ਦੀ ਮੌਤ

Must read


Mumbai News : ਮੁੰਬਈ ਦੇ ਭੁਲੇਸ਼ਵਰ ਇਲਾਕੇ ਵਿੱਚ ਸ਼ਨੀਵਾਰ ਰਾਤ ਇੱਕ ਦਰਦਨਾਕ ਹਾਦਸਾ ਵਾਪਰਿਆ। ਭੁਲੇਸ਼ਵਰਚਾ ਰਾਜਾ ਗਣਪਤੀ ਮੰਡਲ ਦੀ ਕਰੀਬ 3 ਟਨ ਵਜ਼ਨ ਵਾਲੀ ਗਣੇਸ਼ ਮੂਰਤੀ ਪੰਡਾਲ ਵਿੱਚ ਸਥਾਪਿਤ ਕੀਤੇ ਜਾਣ ਤੋਂ ਪਹਿਲਾਂ ਹੀ ਤਕਨੀਕੀ ਕਾਰਨਾਂ ਕਰਕੇ ਡਿੱਗ ਗਈ। ਇਹ ਹਾਦਸਾ ਬਲਰਾਮ ਮਰਚੈਂਟ ਰੋਡ, ਕਬੂਤਰਖਾਨਾ, ਜੈ ਅੰਬੇ ਚੌਕ, ਭੁਲੇਸ਼ਵਰ ਇਲਾਕੇ ਵਿੱਚ ਵਾਪਰਿਆ।

ਜਾਣਕਾਰੀ ਮੁਤਾਬਕ, 22 ਅਗਸਤ ਦੀ ਰਾਤ ਕਰੀਬ 9:51 ਵਜੇ ਗਣੇਸ਼ ਮੂਰਤੀ ਦੇ ਆਗਮਨ ਸਮਾਗਮ ਦੌਰਾਨ ਇਹ ਹਾਦਸਾ ਹੋਇਆ। ਮੂਰਤੀ ਦੀ ਲਪੇਟ ਵਿੱਚ ਆਉਣ ਨਾਲ ਕੁੱਲ 7 ਲੋਕ ਪ੍ਰਭਾਵਿਤ ਹੋਏ, ਜਿਨ੍ਹਾਂ ਵਿੱਚੋਂ 2 ਲੋਕਾਂ ਦੀ ਮੌਤ ਹੋ ਗਈ, ਜਦਕਿ 5 ਲੋਕ ਜ਼ਖਮੀ ਹਨ।

ਮ੍ਰਿਤਕਾਂ ਦੀ ਪਛਾਣ ਸੰਕਤੇ ਨੇਵਸੇ (33) ਅਤੇ ਬ੍ਰਿਜੇਸ਼ ਹੇਮੰਤ ਜੋਸ਼ੀ (30) ਵਜੋਂ ਹੋਈ ਹੈ। ਸੰਕਤੇ ਨੇਵਸੇ ਭੁਲੇਸ਼ਵਰਚਾ ਰਾਜਾ ਗਣਪਤੀ ਮੰਡਲ ਦੇ ਪ੍ਰਧਾਨ ਸਨ। ਉਨ੍ਹਾਂ ਨੂੰ ਰਿਲਾਇੰਸ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। 

ਜ਼ਖਮੀਆਂ ਵਿੱਚ ਬੱਚੇ ਵੀ ਸ਼ਾਮਲ, ਜੀ.ਟੀ. ਹਸਪਤਾਲ ਵਿੱਚ ਇਲਾਜ ਜਾਰੀ

ਦੂਜੇ ਮ੍ਰਿਤਕ ਬ੍ਰਿਜੇਸ਼ ਹੇਮੰਤ ਜੋਸ਼ੀ ਪੇਸ਼ੇ ਤੋਂ ਅਕਾਊਂਟੈਂਟ ਸਨ ਅਤੇ ਗਣੇਸ਼ ਭਗਤ ਵਜੋਂ ਸਮਾਗਮ ਵਿੱਚ ਮੌਜੂਦ ਸਨ। ਉਨ੍ਹਾਂ ਨੂੰ ਜੀ.ਟੀ. ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਬ੍ਰਿਜੇਸ਼ ਦੇ ਪਰਿਵਾਰ ਵਿੱਚ ਕਰੀਬ 2 ਸਾਲ ਦਾ ਇੱਕ ਬੱਚਾ ਹੈ। ਉਨ੍ਹਾਂ ਦੇ ਪਿਤਾ ਦਾ ਕਾਫੀ ਸਮਾਂ ਪਹਿਲਾਂ ਦੇਹਾਂਤ ਹੋ ਗਿਆ ਸੀ ਅਤੇ ਉਸ ਤੋਂ ਬਾਅਦ ਪਰਿਵਾਰ ਦੀ ਜ਼ਿੰਮੇਵਾਰੀ ਬ੍ਰਿਜੇਸ਼ ਦੇ ਮੋਢਿਆਂ ‘ਤੇ ਸੀ।

ਹਾਦਸੇ ਵਿੱਚ ਵੈਭਵ ਘੇਨਾਂਡ (38) ਅਤੇ ਪਵਨ ਚੌਰਸੀਆ (25) ਜ਼ਖਮੀ ਹੋਏ ਹਨ। ਦੋਵਾਂ ਦਾ ਜੀ.ਟੀ. ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ 5 ਸਾਲਾ ਲਾਵਣਿਆ ਗਨੇਰ, 7 ਸਾਲਾ ਦਿਵਿਆ ਗਨੇਰ ਅਤੇ 26 ਸਾਲਾ ਕੁਨਾਲ ਕਾਸ਼ੀਦ ਵੀ ਜ਼ਖਮੀ ਹੋਏ ਹਨ। 

ਤਿੰਨਾਂ ਦਾ ਜੇ.ਜੇ. ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਉਨ੍ਹਾਂ ਦੀ ਹਾਲਤ ਵੀ ਸਥਿਰ ਦੱਸੀ ਗਈ ਹੈ। ਸੈਫੀ ਹਸਪਤਾਲ ਵੱਲੋਂ ਇਸ ਹਾਦਸੇ ਨਾਲ ਸਬੰਧਤ ਕਿਸੇ ਵੀ ਜ਼ਖਮੀ ਦੇ ਉੱਥੇ ਦਾਖਲ ਹੋਣ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।



News Source link

- Advertisement -

More articles

- Advertisement -

Latest article