Mouni Roy Net Worth : ਮਸ਼ਹੂਰ ਟੀਵੀ ਅਦਾਕਾਰਾ ਮੌਨੀ ਰਾਏ ਇਸ ਸਮੇਂ ਆਪਣੀ ਵਿਆਹੁਤਾ ਜ਼ਿੰਦਗੀ ‘ਚ ਆਈ ਦਰਾਰ ਨੂੰ ਲੈ ਕੇ ਸੁਰਖੀਆਂ ‘ਚ ਹੈ। ਜਾਣਕਾਰੀ ਅਨੁਸਾਰ ਮੌਨੀ ਰਾਏ ਅਤੇ ਉਸਦੇ ਪਤੀ Suraj Nambiar ਦੇ ਰਿਸ਼ਤੇ ਵਿੱਚ ਤਣਾਅ ਚੱਲ ਰਿਹਾ ਹੈ। ਦੋਵਾਂ ਨੇ ਇੰਸਟਾਗ੍ਰਾਮ ’ਤੇ ਇਕ-ਦੂਜੇ ਨੂੰ ਅਨਫਾਲੋ ਕਰ ਦਿੱਤਾ ਹੈ ਅਤੇ ਸੂਰਜ ਨੇ ਵਿਆਹ ਦੀਆਂ ਤਸਵੀਰਾਂ ਵੀ ਡਿਲੀਟ ਕਰ ਦਿੱਤੀਆਂ ਹਨ। ਹਾਲਾਂਕਿ, ਇਸ ਮਾਮਲੇ ’ਤੇ ਦੋਵਾਂ ਵੱਲੋਂ ਅਜੇ ਤੱਕ ਕੋਈ ਅਧਿਕਾਰਿਕ ਬਿਆਨ ਸਾਹਮਣੇ ਨਹੀਂ ਆਇਆ। ਆਓ ਮੌਨੀ ਰਾਏ ਦੀ ਕੁੱਲ ਜਾਇਦਾਦ ‘ਤੇ ਇੱਕ ਨਜ਼ਰ ਮਾਰੀਏ।
ਮੁੰਬਈ ਵਿੱਚ ਆਲੀਸ਼ਾਨ ਘਰ
ਮੌਨੀ ਰਾਏ ਬਹੁਤ ਹੀ ਆਲੀਸ਼ਾਨ ਜ਼ਿੰਦਗੀ ਜੀਉਂਦੀ ਹੈ। ਉਸਦੀ ਕੀਮਤ ਕਰੋੜਾਂ ਹੈ। ਖ਼ਬਰਾਂ ਮੁਤਾਬਕ ਮੌਨੀ ਰਾਏ ਦਾ ਮੁੰਬਈ ਵਿੱਚ ਇੱਕ ਆਲੀਸ਼ਾਨ ਘਰ ਹੈ, ਜਿਸਦੀ ਕੀਮਤ ਕਰੀਬ 25 ਕਰੋੜ ਰੁਪਏ ਦੱਸੀ ਜਾਂਦੀ ਹੈ। ਘਰ ਦੀ ਬਾਲਕਨੀ ਤੋਂ ਸ਼ਾਨਦਾਰ ਵਿਊ ਵੇਖਣ ਨੂੰ ਮਿਲਦਾ ਹੈ ਅਤੇ ਇਸ ਵਿੱਚ ਹਰ ਤਰ੍ਹਾਂ ਦੀ ਆਧੁਨਿਕ ਸੁਵਿਧਾ ਮੌਜੂਦ ਹੈ।
ਫਿਲਮਾਂ ਅਤੇ ਟੀਵੀ ਤੋਂ ਕਰੋੜਾਂ ਦੀ ਕਮਾਈ
ਮੌਨੀ ਰਾਏ ਦੀ ਆਮਦਨ ਦਾ ਮੁੱਖ ਸਰੋਤ ਟੀਵੀ ਸ਼ੋਅ ਅਤੇ ਫਿਲਮਾਂ ਹਨ। ਉਸਨੇ ਟੀਵੀ ਇੰਡਸਟਰੀ ਅਤੇ ਬਾਲੀਵੁੱਡ ਫਿਲਮਾਂ ਰਾਹੀਂ ਕਰੋੜਾਂ ਦੀ ਜਾਇਦਾਦ ਇਕੱਠੀ ਕੀਤੀ ਹੈ। ਮੌਨੀ ਇੱਕ ਫਿਲਮ ਲਈ ਲਗਭਗ 1 ਕਰੋੜ ਰੁਪਏ ਅਤੇ ਇੱਕ ਟੀਵੀ ਐਪੀਸੋਡ ਲਈ ਲੱਖਾਂ ਰੁਪਏ ਲੈਂਦੀ ਹੈ। ਇੱਕ ਸੰਗੀਤ ਵੀਡੀਓ ਲਈ ਉਹ 40 ਲੱਖ ਤੋਂ 1 ਕਰੋੜ ਰੁਪਏ ਤੱਕ ਲੈਂਦੀ ਹੈ।
ਲਗਜ਼ਰੀ ਕਾਰਾਂ ਦਾ ਸ਼ੌਕ
ਮੌਨੀ ਰਾਏ ਮਹਿੰਗੀਆਂ ਅਤੇ ਲਗਜ਼ਰੀ ਕਾਰਾਂ ਦੀ ਬਹੁਤ ਸ਼ੌਕੀਨ ਹੈ। ਉਸ ਕੋਲ ਕਈ ਸ਼ਾਨਦਾਰ ਕਾਰਾਂ ਹਨ, ਜਿਨ੍ਹਾਂ ਵਿੱਚ ₹88.18 ਲੱਖ ਦੀ ਇੱਕ ਮਰਸੀਡੀਜ਼ GLS 350d ਅਤੇ ₹70 ਲੱਖ ਦੀ ਇੱਕ ਮਰਸੀਡੀਜ਼ ਬੈਂਜ਼ ਈ-ਕਲਾਸ ਸ਼ਾਮਲ ਹੈ।
ਬ੍ਰਾਂਡ ਐਂਡੋਰਸਮੈਂਟ ਤੋਂ ਵੀ ਵੱਡੀ ਕਮਾਈ
ਮੌਨੀ ਰਾਏ ਦੀ ਆਮਦਨ ਦਾ ਇੱਕ ਮਹੱਤਵਪੂਰਨ ਹਿੱਸਾ ਬ੍ਰਾਂਡ ਐਡੋਰਸਮੈਂਟ ਤੋਂ ਆਉਂਦਾ ਹੈ। ਉਹ ਇੱਕ ਇਸ਼ਤਿਹਾਰ ਲਈ ਲਗਭਗ ₹50 ਲੱਖ ਲੈਂਦੀ ਹੈ। ਮੌਨੀ ਰਾਏ ਦੀ ਕੁੱਲ ਜਾਇਦਾਦ ₹40 ਅਤੇ ₹50 ਕਰੋੜ ਦੇ ਵਿਚਕਾਰ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
ਹੋਰ ਪੜ੍ਹੋ