Mirzapur fame : 'ਇੱਕ ਰਾਤ ਦਾ ਕਿੰਨਾ ਲਵੇਂਗੀ? ਤੇਰਾ ਰੇਟ ਕੀ ਹੈ?' ਮਿਰਜ਼ਾਪੁਰ ਫੇਮ ਅਦਾਕਾਰਾ ਨੂੰ ਆਉਂਦੇ ਨੇ ਅਜਿਹੇ ਗੰਦੇ ਮੈਸੇਜ

Must read


Mirzapur fame Anangsha Biswas : ਓਟੀਟੀ ਦੀ ਮਸ਼ਹੂਰ ਵੈੱਬ ਸੀਰੀਜ਼ ‘ਮਿਰਜ਼ਾਪੁਰ’ ਨੇ ਕਈ ਕਲਾਕਾਰਾਂ ਨੂੰ ਵੱਡੀ ਪਛਾਣ ਦਿੱਤੀ। ਇਸ ਸੀਰੀਜ਼ ਵਿੱਚ ਅਨੰਗਸ਼ਾ ਬਿਸਵਾਸ ਨੇ ਜ਼ਰੀਨਾ ਦਾ ਕਿਰਦਾਰ ਨਿਭਾ ਕੇ ਖੂਬ ਸ਼ੋਹਰਤ ਹਾਸਲ ਕੀਤੀ। ਹੁਣ ਉਹ ‘ਮਿਰਜ਼ਾਪੁਰ: ਦ ਮੂਵੀ’ ਰਾਹੀਂ ਵੱਡੇ ਪਰਦੇ ‘ਤੇ ਵਾਪਸੀ ਕਰਨ ਜਾ ਰਹੀ ਹੈ।

ਪਰ ਇਸ ਕਾਮਯਾਬੀ ਨਾਲ ਅਨੰਗਸ਼ਾ ਨੂੰ ਕਈ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪਿਆ। ਇੱਕ ਇੰਟਰਵਿਊ ਵਿੱਚ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਜ਼ਰੀਨਾ ਦਾ ਕਿਰਦਾਰ ਨਿਭਾਉਣ ਤੋਂ ਬਾਅਦ ਕਈ ਲੋਕ ਉਨ੍ਹਾਂ ਨੂੰ ਅਸਲ ਜ਼ਿੰਦਗੀ ਵਿੱਚ ਵੀ ਉਹੋ ਜਿਹਾ ਸਮਝਣ ਲੱਗ ਪਏ।

ਜ਼ਰੀਨਾ ਦੇ ਕਿਰਦਾਰ ਕਾਰਨ ਮਿਲੇ ਨੈਗੇਟਿਵ ਰਿਐਕਸ਼ਨ

ਹਿੰਦੀ ਰਸ਼ ਨਾਲ ਗੱਲਬਾਤ ਦੌਰਾਨ ਅਨੰਗਸ਼ਾ ਨੇ ਕਿਹਾ ਕਿ ਮਿਰਜ਼ਾਪੁਰ ਦੇ ਪਹਿਲੇ ਸੀਜ਼ਨ ਤੋਂ ਬਾਅਦ ਉਹ ਕਾਫ਼ੀ ਪਰੇਸ਼ਾਨ ਹੋ ਗਈ ਸੀ। ਉਨ੍ਹਾਂ ਦੱਸਿਆ,”ਮੇਰੇ ਲਈ ਇਹ ਸਭ ਕੁਝ ਨਵਾਂ ਸੀ। ਅਜੀਬ ਕਮੈਂਟ, ਭੱਦੇ ਈਮੇਲ ਅਤੇ ਸੋਸ਼ਲ ਮੀਡੀਆ ‘ਤੇ ਗੰਦੇ ਮੈਸੇਜ ਹਰ ਜਗ੍ਹਾ ਆਉਣ ਲੱਗੇ।” 

ਅਨੰਗਸ਼ਾ ਨੇ ਕਿਹਾ ਕਿ ਉਹ ਸਮਝ ਹੀ ਨਹੀਂ ਸਕੀ ਕਿ ਜਿਸ ਕੰਮ ਨੂੰ ਉਨ੍ਹਾਂ ਨੇ ਪੂਰੀ ਇਮਾਨਦਾਰੀ ਨਾਲ ਕੀਤਾ, ਉਸ ਲਈ ਲੋਕ ਨਕਾਰਾਤਮਕ ਪ੍ਰਤੀਕਿਰਿਆ ਕਿਉਂ ਦੇ ਰਹੇ ਹਨ।ਉਨ੍ਹਾਂ ਕਿਹਾ,”ਮੈਨੂੰ ਲੱਗਦਾ ਸੀ ਮੇਰਾ ਕੰਮ ਮੇਰੇ ਲਈ ਸਰਸਵਤੀ ਵਰਗਾ ਹੈ। ਮੈਂ ਪੂਰੀ ਲਗਨ ਨਾਲ ਕਿਰਦਾਰ ਨਿਭਾਇਆ, ਫਿਰ ਲੋਕ ਐਸੀਆਂ ਗੱਲਾਂ ਕਿਉਂ ਕਰ ਰਹੇ ਹਨ?”

‘ਤੁਸੀਂ ਇੱਕ ਰਾਤ ਦੇ ਕਿੰਨੇ ਪੈਸੇ ਲੈਂਦੇ ਹੋ?’

ਅਨੰਗਸ਼ਾ ਨੇ ਦੱਸਿਆ ਕਿ ਜ਼ਰੀਨਾ ਦਾ ਕਿਰਦਾਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਬਹੁਤ ਹੀ ਅਸ਼ਲੀਲ ਅਤੇ ਭੱਦੇ ਮੈਸੇਜ ਆਉਣ ਲੱਗੇ। ਉਨ੍ਹਾਂ ਕਿਹਾ,”ਮੇਰਾ ਇਨਬਾਕਸ ਐਸੇ ਈਮੇਲਾਂ ਅਤੇ ਮੈਸੇਜਾਂ ਨਾਲ ਭਰਿਆ ਪਿਆ ਰਹਿੰਦਾ ਹੈ। ਮੈਂ ਤਾਂ ਆਪਣੇ ਇੰਸਟਾਗ੍ਰਾਮ ਵਾਲੇ ਲਿੰਕ ‘ਤੇ ਵੀ ਨਹੀਂ ਜਾਂਦੀ।” ਉਨ੍ਹਾਂ ਅੱਗੇ ਕਿਹਾ ਕਿ ਇਸ ਮਾਮਲੇ ‘ਤੇ ਗੱਲ ਕਰਨੀ ਜ਼ਰੂਰੀ ਹੈ, ਕਿਉਂਕਿ ਲੋਕਾਂ ਦੀ ਸੋਚ ਬਦਲਣ ਦੀ ਲੋੜ ਹੈ।

ਮੈਂ ਸਿਰਫ਼ ਇੱਕ ਕਿਰਦਾਰ ਨਿਭਾਇਆ ਸੀ

ਅਨੰਗਸ਼ਾ ਨੇ ਕਿਹਾ, “ਅਸੀਂ ਇੱਕ ਕਿਰਦਾਰ ਨਿਭਾਉਂਦੇ ਹਾਂ। ਅਸੀਂ ਅਦਾਕਾਰ ਹਾਂ। ਜੇ ਲੋਕਾਂ ਨੂੰ ਲੱਗਦਾ ਹੈ ਕਿ ਮੈਂ ਉਹੋ ਜਿਹੀ ਹਾਂ, ਤਾਂ ਇਸਦਾ ਮਤਲਬ ਮੈਂ ਆਪਣਾ ਕਿਰਦਾਰ ਚੰਗੀ ਤਰ੍ਹਾਂ ਨਿਭਾਇਆ ਹੈ।”
ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਅਸਲ ਜ਼ਿੰਦਗੀ ਵਿੱਚ ਜ਼ਰੀਨਾ ਵਰਗੀ ਬਿਲਕੁਲ ਨਹੀਂ ਹਨ।

ਅਸਲ ਜ਼ਿੰਦਗੀ ਵਿੱਚ ਜ਼ਰੀਨਾ ਵਰਗੀ ਨਹੀਂ ਹਾਂ

ਅਦਾਕਾਰਾ ਨੇ ਦੱਸਿਆ, “ਮੈਂ ਪਾਰਟੀਆਂ ਵਿੱਚ ਨਹੀਂ ਜਾਂਦੀ, ਸ਼ਰਾਬ ਨਹੀਂ ਪੀਂਦੀ ਅਤੇ ਇਕੱਲੇ ਰਹਿਣਾ ਪਸੰਦ ਕਰਦੀ ਹਾਂ। ਮੈਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਕ ਹੈ। ਮੈਂ ਇੱਕ ‘ਕਿਤਾਬੀ ਕੀੜਾ’ ਹਾਂ।”ਉਨ੍ਹਾਂ ਕਿਹਾ ਕਿ ਲੋਕ ਆਨ-ਸਕ੍ਰੀਨ ਕਿਰਦਾਰ ਅਤੇ ਅਸਲ ਜ਼ਿੰਦਗੀ ਦੀ ਸ਼ਖ਼ਸੀਅਤ ਵਿੱਚ ਫ਼ਰਕ ਨਹੀਂ ਕਰ ਪਾਉਂਦੇ।

‘ਜ਼ਰੀਨਾ’ ਦੀ ਛਵੀ ਮੇਰੇ ਲਈ ਵਰਦਾਨ ਵੀ, ਅਭਿਸ਼ਾਪ ਵੀ

ਅਨੰਗਸ਼ਾ ਦਾ ਕਹਿਣਾ ਹੈ ਕਿ ਜ਼ਰੀਨਾ ਦੀ ਇਮੇਜ ਉਨ੍ਹਾਂ ਲਈ ਇੱਕ ਪਾਸੇ ਵਰਦਾਨ ਹੈ, ਕਿਉਂਕਿ ਇਸ ਨਾਲ ਉਨ੍ਹਾਂ ਨੂੰ ਪਛਾਣ ਮਿਲੀ ਪਰ ਦੂਜੇ ਪਾਸੇ ਇਹ ਅਭਿਸ਼ਾਪ ਵੀ ਬਣ ਗਈ, ਕਿਉਂਕਿ ਲੋਕ ਉਨ੍ਹਾਂ ਨੂੰ ਅਸਲ ਜ਼ਿੰਦਗੀ ਵਿੱਚ ਵੀ ਉਸੇ ਨਜ਼ਰ ਨਾਲ ਦੇਖਣ ਲੱਗੇ।

ਉਨ੍ਹਾਂ ਕਿਹਾ,”ਮੈਂ ਪੜ੍ਹੀ-ਲਿਖੀ ਲੜਕੀ ਹਾਂ। ਮੈਂ ਬੰਗਾਲ ਤੋਂ ਹਾਂ, ਰਬਿੰਦਰਨਾਥ ਟੈਗੋਰ ਅਤੇ ਸਤਯਜੀਤ ਰੇ ਦੀ ਧਰਤੀ ਤੋਂ ਆਉਂਦੀ ਹਾਂ। ਮੇਰੀ ਸੋਚ ਅਤੇ ਮੇਰੀ ਜ਼ਿੰਦਗੀ ਜ਼ਰੀਨਾ ਤੋਂ ਬਿਲਕੁਲ ਵੱਖਰੀ ਹੈ।”ਅਨੰਗਸ਼ਾ ਨੇ ਅੰਤ ਵਿੱਚ ਕਿਹਾ ਕਿ ਉਹ ਵੀ ਮਹੱਤਵਾਕਾਂਕਸ਼ੀ ਹਨ, ਪਰ ਉਨ੍ਹਾਂ ਲਈ ਮੰਜ਼ਿਲ ਤੋਂ ਵੱਧ ਉਸ ਤੱਕ ਪਹੁੰਚਣ ਦਾ ਸਫ਼ਰ ਮਹੱਤਵਪੂਰਨ ਹੈ, ਜਦਕਿ ਜ਼ਰੀਨਾ ਦਾ ਨਜ਼ਰੀਆ ਇਸ ਤੋਂ ਬਿਲਕੁਲ ਵੱਖਰਾ ਸੀ।



News Source link

- Advertisement -

More articles

- Advertisement -

Latest article