Milk Price Hike: Amul ,Mother Dairy ਅਤੇ Verka ਨੇ ਵਧਾਇਆ ਦੁੱਧ ਦਾ ਰੇਟ

Must read


Milk Price Hike : ਆਮ ਆਦਮੀ ਨੂੰ ਇੱਕ ਵਾਰ ਫ਼ਿਰ ਮਹਿੰਗਾਈ ਦਾ ਵੱਡਾ ਝਟਕਾ ਲੱਗਣ ਵਾਲਾ ਹੈ। ਭਾਰਤ ‘ਚ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ।  Amul , ਮਦਰ ਡੇਅਰੀ ਅਤੇ Verka ਨੇ ਦੁੱਧ ਦੀ ਕੀਮਤ ਵਿੱਚ ਪ੍ਰਤੀ ਲੀਟਰ 2 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਹ ਵਾਧਾ 14 ਮਈ ਤੋਂ ਲਾਗੂ ਹੋਵੇਗਾ। ਕੰਪਨੀ ਨੇ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਫੀਡ ਦੀਆਂ ਵਧਦੀਆਂ ਕੀਮਤਾਂ ਕਾਰਨ ਕੀਤਾ ਹੈ। 

ਕੀਮਤਾਂ ਕਿੰਨੀਆਂ ਵਧਣਗੀਆਂ?

ਅਮੂਲ ਦੇ ਤਾਜ਼ਾ ਅਪਡੇਟ ਵਿੱਚ ਕਿਹਾ ਗਿਆ ਹੈ ਕਿ ਖਪਤਕਾਰਾਂ ਨੂੰ ਹੁਣ ਕੱਲ੍ਹ ਤੋਂ ਇੱਕ ਲੀਟਰ ਅਮੂਲ ਦੁੱਧ ਲਈ 2 ਰੁਪਏ ਹੋਰ ਦੇਣੇ ਪੈਣਗੇ। ਇਸਦਾ ਮਤਲਬ ਹੈ ਕਿ ਅਮੂਲ ਨੇ ਕੀਮਤ 2 ਰੁਪਏ ਪ੍ਰਤੀ ਲੀਟਰ ਵਧਾ ਦਿੱਤੀ ਹੈ। ਕੀਮਤਾਂ ਕੱਲ੍ਹ 14 ਮਈ ਤੋਂ ਦੇਸ਼ ਭਰ ਵਿੱਚ ਲਾਗੂ ਹੋਣਗੀਆਂ ਅਤੇ ਇਸਦਾ ਸਿੱਧਾ ਅਸਰ ਆਮ ਆਦਮੀ ਦੀ ਜੇਬ ‘ਤੇ ਪਵੇਗਾ।

ਕੱਲ੍ਹ ਤੋਂ ਦੁੱਧ ਦੀ ਕੀਮਤ ਕਿੰਨੀ ਹੋਵੇਗੀ?

ਅਮੂਲ ਦੁੱਧ ਦੀ ਕੀਮਤ ਵਿੱਚ 1 ਤੋਂ 3 ਰੁਪਏ ਦਾ ਵਾਧਾ ਹੋਇਆ ਹੈ, ਜਿਸ ਕਾਰਨ 500 ਮਿ.ਲੀ. ਅਮੂਲ ਤਾਜ਼ਾ ਦੁੱਧ ਦਾ ਪੈਕੇਟ 28 ਰੁਪਏ ਤੋਂ ਵਧ ਕੇ 29 ਰੁਪਏ ਹੋ ਗਿਆ ਹੈ। ਇਸੇ ਤਰ੍ਹਾਂ 1 ਲੀਟਰ ਅਮੂਲ ਤਾਜ਼ਾ ਦੁੱਧ ਦੀ ਕੀਮਤ 55 ਰੁਪਏ ਤੋਂ ਵਧ ਕੇ 57 ਰੁਪਏ ਹੋ ਗਈ ਹੈ।

ਅਮੂਲ ਟੀ ਸਪੈਸ਼ਲ ਦੁੱਧ ਦੇ 1 ਲੀਟਰ ਦੀ ਕੀਮਤ 63 ਰੁਪਏ ਤੋਂ ਵਧ ਕੇ 66 ਰੁਪਏ ਹੋ ਗਈ ਹੈ। ਮੱਝ ਦੇ ਦੁੱਧ ਦੇ 500 ਮਿ.ਲੀ. ਦੀ ਕੀਮਤ 37 ਰੁਪਏ ਤੋਂ ਵਧ ਕੇ 39 ਰੁਪਏ ਹੋ ਗਈ ਹੈ। ਅਮੂਲ ਗੋਲਡ ਦੀ ਕੀਮਤ 34 ਰੁਪਏ ਤੋਂ ਵਧ ਕੇ 35 ਰੁਪਏ ਹੋ ਗਈ ਹੈ। ਅਮੂਲ ਸ਼ਕਤੀ ਦੁੱਧ ਦੇ 500 ਮਿ.ਲੀ. ਦੀ ਕੀਮਤ 34 ਰੁਪਏ ਤੋਂ ਵਧ ਕੇ 35 ਰੁਪਏ ਹੋ ਜਾਵੇਗੀ।

ਦੱਸ ਦੇਈਏ ਕਿ  ਪਹਿਲਾਂ ਹੀ ਪੈਟਰੋਲ, ਡੀਜ਼ਲ ਅਤੇ ਗੈਸ ਦੀਆਂ ਵਧੀਆਂ ਕੀਮਤਾਂ ਨਾਲ ਲੋਕ ਪਰੇਸ਼ਾਨ ਸਨ, ਹੁਣ ਦੁੱਧ ਮਹਿੰਗਾ ਹੋਣ ਨਾਲ ਘਰੇਲੂ ਬਜਟ ‘ਤੇ ਹੋਰ ਅਸਰ ਪਵੇਗਾ। ਕਿਉਂਕਿ ਦੁੱਧ ਇੰਨੀ ਜ਼ਰੂਰੀ ਹੈ ਕਿ ਲੋਕ ਇਸਨੂੰ ਖਰੀਦਣਗੇ ਭਾਵੇਂ ਕੀਮਤ ਵਧ ਜਾਵੇ। ਇਸ ਵਿੱਚ ਕਟੌਤੀ ਦੀ ਕੋਈ ਗੁੰਜਾਇਸ਼ ਨਹੀਂ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਪੜ੍ਹੋ



News Source link

- Advertisement -

More articles

- Advertisement -

Latest article